ਨਵੀਂ ਦਿੱਲੀ, ਬਿਜ਼ਨੈੱਸ ਡੈਸਕ : ਛੋਟੀਆਂ ਬਚਤ ਯੋਜਨਾਵਾਂ 'ਚ ਨਿਵੇਸ਼ ਕਰਨ ਵਾਲੇ ਨਿਵੇਸ਼ਕਾਂ ਲਈ ਇੰਡੀਅਨ ਪੋਸਟ ਆਫਿਸ ਨੌਂ ਛੋਟੀਆਂ ਬਚਤ ਯੋਜਨਾਵਾਂ ਦੀ ਪੇਸ਼ਕਸ਼ ਕਰਦਾ ਹੈ। ਇਨ੍ਹਾਂ ਨੌਂ ਬਚਤ ਯੋਜਨਾਵਾਂ 'ਚੋਂ ਇਕ ਰਾਸ਼ਟਰੀ ਬਚਤ ਪ੍ਰਮਾਣ ਪੱਤਰ (NSC) ਵੀ ਹੈ। ਡਾਕਖਾਨੇ ਦੀ ਇਹ ਯੋਜਨਾ ਛੋਟੀਆਂ ਬਚਤ ਯੋਜਨਾਵਾਂ 'ਚ ਨਿਵੇਸ਼ ਕਰਨ ਵਾਲਿਆਂ ਲਈ ਸਭ ਤੋਂ ਵਧੀਆ ਬਦਲਾਂ 'ਚੋਂ ਇਕ ਹੈ। ਇਸ ਤਹਿਤ ਨਾ ਸਿਰਫ਼ ਤੁਸੀਂ ਬੇਹੱਦ ਘੱਟ ਰਕਮ ਨਾਲ ਨਿਵੇਸ਼ ਸ਼ੁਰੂ ਕਰ ਸਕਦੇ ਹੋ ਬਲਕਿ ਇਸ ਤਹਿਤ ਤੁਹਾਡੀ ਜਮ੍ਹਾਂ 'ਤੇ ਸਰਕਾਰੀ ਸੁਰੱਖਿਆ ਦਾ ਲਾਭ ਵੀ ਹਾਸਲ ਹੁੰਦਾ ਹੈ। ਇਸ ਤੋਂ ਇਲਾਵਾ ਇਸ ਤਹਿਤ ਜਮ੍ਹਾਂ 'ਤੇ ਤੁਹਾਨੂੰ ਆਮਦਨ ਕਰ ਐਕਟ 80C ਤਹਿਤ ਟੈਕਸ ਬੈਨੀਫਿਟ ਵੀ ਮਿਲਦਾ ਹੈ। ਆਓ ਜਾਣਦੇ ਹਾਂ ਡਾਕਘਰ ਦੀ ਇਸ ਯੋਜਨਾ ਬਾਰੇ।

ਕੌਣ ਖੁੱਲ੍ਹਵਾ ਸਕਦਾ ਹੈ ਆਪਣਾ ਅਕਾਊਂਟ

18 ਸਾਲ ਤੋਂ ਉੱਪਰ ਦਾ ਕੋਈ ਵੀ ਭਾਰਤੀ ਨਾਗਰਿਕ ਆਪਣਾ ਖਾਤਾ ਖੋਲ੍ਹ ਸਕਦਾ ਹੈ। ਇਸ ਤੋਂ ਇਲਾਵਾ ਨਾਬਾਲਗ ਵੱਲੋਂ ਉਸ ਦੇ ਮਾਪਿਆਂ ਵੱਲੋਂ ਅਕਾਊਂਟ ਓਪਨ ਕੀਤਾ ਜਾ ਸਕਦਾ ਹੈ

ਕੀ ਹੈ ਡਿਪਾਜ਼ਿਟ ਦੀ ਰਕਮ

ਡਾਕਘਰ ਦੀ ਇਸ ਯੋਜਨਾ 'ਚ ਘੱਟੋ-ਘੱਟ 1000 ਰੁਪਏ ਤੋਂ ਨਿਵੇਸ਼ ਕੀਤਾ ਜਾ ਸਕਦਾ ਹੈ। ਹਾਲਾਂਕਿ ਨਿਵੇਸ਼ ਦੀ ਕੋਈ ਵੱਧ ਤੋਂ ਵੱਧ ਹੱਦ ਨਿਰਧਾਰਤ ਨਹੀਂ ਹੈ। ਇਸ ਯੋਜਨਾ 'ਚ 100 ਰੁਪਏ ਦੇ ਗੁਣਕਾਂ 'ਚ ਵੀ ਨਿਵੇਸ਼ ਕੀਤਾ ਜਾ ਸਕਦਾ ਹੈ।

ਟੈਕਸ ਬੈਨੀਫਿਟ

ਰਾਸ਼ਟਰੀ ਬਚਤ ਪ੍ਰਮਾਣ ਪੱਤਰ ਤਹਿਤ ਜਮ੍ਹਾਂ 'ਤੇ ਤੁਸੀਂ ਆਮਦਨ ਕਰ ਐਕਟ ਦੀ ਧਾਰਾ 80C ਤਹਿਤ ਟੈਕਸ ਬੈਨੀਫਿਟ ਲਈ ਵੀ ਯੋਗ ਹੁੰਦੇ ਹੋ। ਇਸ ਤਹਿਤ ਕਿੰਨੇ ਵੀ ਖਾਤੇ ਖੋਲ੍ਹੇ ਜਾ ਸਕਦੇ ਹਨ।

ਕੀ ਹੈ ਵਿਆਜ ਦਰ

ਇਸ ਤਹਿਤ ਜਮ੍ਹਾਂ 'ਤੇ ਤੁਹਾਨੂੰ 6.8 ਫ਼ੀਸਦ ਕੰਪਾਊਂਡ ਇੰਟਰਸਟ ਹਾਸਲ ਹੁੰਦਾ ਹੈ ਜਿਹੜਾ ਕਿ ਮੈਚਿਓਰਟੀ ਤੋਂ ਬਾਅਦ ਮਿਲਦਾ ਹੈ। ਜੇਕਰ ਤੁਸੀਂ ਇਸ ਯੋਜਨਾ ਤਹਿਤ 1000 ਰੁਪਏ ਜਮ੍ਹਾਂ ਕਰਦੇ ਹੋ ਤਾਂ 5 ਸਾਲ ਬਾਅਦ ਮੈਚਿਓਰਟੀ 'ਤੇ ਤੁਹਾਨੂੰ 1389.49 ਰੁਪਏ ਹਾਸਲ ਹੋਣਗੇ। ਇਸ ਯੋਜਨਾ 'ਚ ਮੈਚਿਓਰਟੀ ਪੀਰੀਅਡ 5 ਸਾਲ ਤਕ ਦਾ ਹੈ। ਖਾਤਾਧਾਰਕ ਦੀ ਮੌਤ ਦੀ ਸੂਰਤ 'ਚ ਇਕ ਵਿਅਕਤੀ ਤੋਂ ਦੂਸਰੇ ਵਿਅਕਤੀ ਦੇ ਨਾਂ ਖਾਤਾ ਤਬਦੀਲ ਕੀਤਾ ਜਾ ਸਕਦਾ ਹੈ।

Posted By: Seema Anand