ਨਵੀਂ ਦਿੱਲੀ : ਜੇ ਤੁਸੀਂ ਨਕਦੀ ਸੰਕਟ 'ਚੋਂ ਲੰਘ ਰਹੇ ਹੋ ਤਾਂ ਅਜਿਹੇ ਸਮੇਂ 'ਚ ਅਸੁਰੱਖਿਅਤ ਕਰਜ਼ਾ ਲੈਣ ਤੋਂ ਸੰਕੋਚ ਕਰ ਰਹੇ ਹੋ ਤਾਂ ਆਪਣੀ ਕਾਰ ਬਦਲੇ ਕਰਜ਼ਾ ਲੈ ਸਕਦੇ ਹੋ ਤੇ ਇਹ ਥੋੜ੍ਹਾ ਸਸਤਾ ਵੀ ਹੋਵੇਗਾ। ਕੁਝ ਉਧਾਰ ਦੇਣ ਵਾਲੇ ਇਕ ਕਾਰ ਦੀ ਕੀਮਤ ਦਾ 150 ਫ਼ੀਸਦੀ ਤਕ ਕਰਜ਼ਾ ਦਿੰਦੇ ਹਨ। ਬੈਂਕ ਨਾਲ ਜੇ ਤੁਹਾਡੇ ਕਾਰ ਕਰਜ਼ੇ ਦੀ ਮੁੜ ਅਦਾਇਗੀ ਵਧੀਆ ਰਹਿੰਦੀ ਹੈ ਤਾਂ ਤੁਹਾਨੂੰ ਆਪਣੀ ਕਾਰ ਬਦਲੇ ਪਹਿਲਾਂ ਤੋਂ ਮਨਜ਼ੂਰਸ਼ੁਦਾ ਕਰਜ਼ਾ ਮਿਲ ਸਕਦਾ ਹੈ। ਇਸ ਲਈ ਤੁਹਾਨੂੰ ਘੱਟ ਤੋਂ ਘੱਟ ਦਸਤਾਵੇਜ਼ਾਂ ਦੀ ਜ਼ਰੂਰਤ ਹੋਵੇਗੀ। ਜੇ ਤੁਸੀਂ ਇਕ ਨਵੇਂ ਗਾਹਕ ਹੋ ਤਾਂ ਤੁਹਾਨੂੰ ਆਪਣੇ ਕੇਵਾਈਸੀ ਦਸਤਾਵੇਜ਼ਾਂ, ਆਪਣੀ ਬੈਂਕ ਡਿਟੇਲ ਤੇ ਆਪਣੀ ਤਨਖ਼ਾਹ ਦੀ ਰਸੀਦ ਜਾਂ ਆਈਟੀਆਰ ਆਦਿ ਪੇਸ਼ ਕਰਨਾ ਹੋਵੇਗਾ।

ਇਕ ਪ੍ਰਮੁੱਖ ਨਿੱਜੀ ਖੇਤਰ ਦਾ ਬੈਂਕ ਪ੍ਰਤੀ ਸਾਲ 13.75-17 ਫ਼ੀਸਦੀ ਦੀ ਹੱਦ ਨਾਲ ਇਸ ਤਰ੍ਹਾਂ ਦਾ ਕਰਜ਼ਾ ਦਿੰਦਾ ਹੈ, ਜਦੋਂਕਿ ਇਕ ਹੋਰ ਪ੍ਰਮੁੱਖ ਸਰਕਾਰੀ ਬੈਂਕ 14.8 ਫ਼ੀਸਦੀ ਤੋਂ 16.8 ਫ਼ੀਸਦੀ ਦੇ ਪ੍ਰਭਾਵੀ ਵਿਆਜ ਦਰ 'ਤੇ ਕਰਜ਼ੇ ਦੀ ਪੇਸ਼ਕਸ਼ ਕਰ ਰਿਹਾ ਹੈ। ਹੁਣ ਇਹ ਦਰਾਂ ਨਿੱਜੀ ਕਰਜ਼ੇ ਦੀ ਤੁਲਨਾ 'ਚ ਥੋੜ੍ਹੀਆਂ ਸਸਤੀਆਂ ਹੋ ਸਕਦੀਆਂ ਹਨ ਤੇ ਤੁਹਾਡੇ ਕਰਜ਼ਦਾਤਾ ਦੀਆਂ ਨੀਤੀਆਂ ਦੇ ਆਧਾਰ 'ਤੇ ਕਰਜ਼ੇ ਦੀ ਮਿਆਦ 12 ਮਹੀਨੇ ਤੇ 84 ਮਹੀਨਿਆਂ 'ਚੋਂ ਕੋਈ ਵੀ ਹੋ ਸਕਦੀ ਹੈ।

ਹਾਲਾਂਕਿ ਹੋਰ ਫ਼ੀਸਾਂ ਜਿਵੇਂ ਗ਼ੈਰ-ਵਾਪਸੀਯੋਗ ਪ੍ਰੋਸੈਸਿੰਗ ਫ਼ੀਸ, ਅੰਸ਼-ਭੁਗਤਾਨ ਫ਼ੀਸ, ਆਰਟੀਓ ਟ੍ਰਾਂਸਫਰ ਚਾਰਜ, ਈਐੱਮਆਈ ਬਾਊਂਸ ਫ਼ੀਸ ਆਦਿ ਦਾ ਧਿਆਨ ਰੱਖੋ। ਪਹਿਲਾਂ ਤੁਸੀਂ ਆਪਣੇ ਕਰਜ਼ਦਾਤਾ ਤੋਂ ਇਹ ਪਤਾ ਕਰ ਲਵੋ ਕਿ ਤੁਸੀ ਪਾਸ ਕੀਤੇ ਗਏ ਕਰਜ਼ੇ ਲਈ ਯੋਗ ਹੋ ਜਾਂ ਨਹੀਂ। ਆਖ਼ਰ 'ਚ ਇਹ ਸੁਨਿਸ਼ਚਿਤ ਕਰੋ ਕਿ ਤੁਹਾਡੀ ਸਾਰੀਆਂ ਕਿਸ਼ਤਾਂ ਤੁਹਾਡੀ ਮਹੀਨਾਵਾਰ ਘਰੇਲੂ ਆਮਦਨ ਤੋਂ 40 ਫ਼ੀਸਦੀ ਘੱਟ ਹੋਣ ਤੇ ਤੁਸੀਂ ਆਪਣੀਆਂ ਸਾਰੀਆਂ ਕਿਸ਼ਤਾਂ ਸਮੇਂ 'ਤੇ ਪੂਰੀਆਂ ਕਰ ਦੇਵੋ।

Posted By: Harjinder Sodhi