EPFO ਦੇ ਮੈਂਬਰਾਂ ਅਤੇ ਖਾਤਾਧਾਰਕਾਂ ਲਈ ਇਹ ਕੰਮ ਦੀ ਖ਼ਬਰ ਹੈ। ਸੰਗਠਨ ਦੇ ਪਰਿਵਾਰ ਨੂੰ ਸਮਾਜਿਕ ਸੁਰੱਖਿਆ ਯਕੀਨੀ ਬਣਾਉਣ ਬੇਹੱਦ ਮਹੱਤਵਪੂਰਨ ਹੈ। ਮੁਲਾਜ਼ਮ ਭਵਿੱਖ ਨਿਧੀ ਸੰਗਠਨ (EPFO) ਦੇ ਮੈਂਬਰ ਮੁਲਾਜ਼ਮ ਭਵਿੱਖ ਨਿਧੀ (EPF) ਜਿਸ ਨੂੰ ਭਵਿੱਖ ਨਿਧੀ (PF) ਅਤੇ ਮੁਲਾਜ਼ਮ ਪੈਨਸ਼ਨ ਯੋਜਨਾ (EPS) ਵੀ ਕਿਹਾ ਜਾਂਦਾ ਹੈ, ਲਈ ਆਨਲਾਈ ਨਾਮਜ਼ਦਗੀ ਦਾਖ਼ਲ ਕਰ ਸਕਦੇ ਹਨ। ਈਪੀਐੱਫਓ ਮੈਂਬਰ ਕਿਸੇ ਵੀ ਸਵਾਲ ਦੇ ਮਾਮਲੇ 'ਚ ਈਪੀਐੱਫਓ ਦੀ ਅਧਿਕਾਰਤ ਵੈੱਬਸਾਈਟ epfindia.gov.in 'ਤੇ ਲਾਗਇਨ ਕਰ ਸਕਦੇ ਹੋ। ਈਪੀਐੱਫਓ ਨੇ ਹਾਲ ਹੀ 'ਚ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਟਵੀਟ ਕਰ ਕੇ ਤੁਸੀਂ ਮੈਂਬਰਾਂ ਨੂੰ ਆਨਲਾਈਨ ਨਾਮਜ਼ਦਗੀ ਦਾਖ਼ਲ ਕਰਨ ਦੀ ਜਾਣਕਾਰੀ ਦਿੱਤੀ ਹੈ। ਟਵੀਟ 'ਚ ਕਿਹਾ ਗਿਆ ਹੈ, 'ਮੈਂਬਰਾਂ ਨੂੰ ਆਪਣੇ ਪਰਿਵਾਰਾਂ ਨੂੰ #ਸਮਾਜਿਕ ਸੁਰੱਖਿਆ ਮੁਹੱਈਆ ਕਰਵਾਉਣ ਲਈ ਅੱਜ ਈ-ਨਾਮਜ਼ਦਗੀ ਦਾਖ਼ਲ ਕਰਨੀ ਚਾਹੀਦੀ ਹੈ। ਈਪੀਐੱਫ/ਈਪੀਐੱਸ ਨਾਮਜ਼ਦਗੀ # ਡਿਜੀਟਲ ਰੂਪ 'ਚ ਦਰਜ ਕਰਨ ਲਈ ਇਨ੍ਹਾਂ ਆਸਾਨ ਪੜਾਵਾਂ ਦੀ ਪਾਲਣਾ ਕਰੋ।'

ਈਪੀਐੱਫ/ਈਪੀਐੱਸ ਲਈ ਆਨਲਾਈਨ ਈ-ਨਾਮਜ਼ਦਗੀ ਇੰਝ ਕਰੋ

ਈਪੀਐੱਫ/ਈਪੀਐੱਸ ਨਾਮਜ਼ਦਗੀ ਡਿਜੀਟਲ ਰੂਪ 'ਚ ਜਮ੍ਹਾਂ ਕਰਨ ਲਈ ਕੁਝ ਆਸਾਨ ਸਟੈੱਪਸ ਦੀ ਪਾਲਣਾ ਕਰਨੀ ਪਵੇਗੀ। ਉਹ ਇਸ ਤਰ੍ਹਾਂ ਹਨ :

  • ਸਭ ਤੋਂ ਪਹਿਲਾਂ EPFO ਦੀ ਅਧਿਕਾਰਤ ਵੈੱਬਸਾਈਟ https://epfindia.gov.in/ 'ਤੇ ਜਾਓ।
  • 'Services' ਬਦਲ 'ਤੇ ਕਲਿੱਕ ਕਰੋ ਤੇ ਉਸ ਤਹਿਤ 'For Employees' ਬਦਲ 'ਤੇ ਕਲਿੱਕ ਕਰੋ।
  • ਤੁਹਾਨੂੰ ਇਕ ਨਵੇਂ ਪੇਜ 'ਤੇ ਰੀਡਾਇਰੈਕਟ ਕੀਤਾ ਜਾਵੇਗਾ, ਫਿਰ 'Member UAN/Online Service' ਬਦਲ 'ਤੇ ਕਲਿੱਕ ਕਰੋ।
  • Manage Tab ਤਹਿਤ e-Nomination ਨੂੰ ਸਿਲੈਕਟ ਕਰੋ, ਅਜਿਹਾ ਕਰਨ ਨਾਲ ਸਕ੍ਰੀਨ 'ਤੇ Provide Details ਟੈਬ ਸਾਹਮਣੇ ਆਵੇਗੀ, ਫਿਰ Save 'ਤੇ ਕਲਿੱਕ ਕਰੋ।
  • EPFO ਨੇ ਦਿੱਤੀ ਸੁਵਿਧਾ, ਹੁਣ ਇਨ੍ਹਾਂ ਤਰੀਕਿਆਂ ਨਾਲ ਕਰ ਸਕਦੇ ਹੋ EPS/EPS e-nomination
  • ਹੁਣ ਫੈਮਿਲੀ ਡੈਕਲਾਰੇਸ਼ਨ ਲਈ Yes 'ਤੇ ਕਲਿੱਕ ਕਰੋ, ਫਿਰ Add Family Details 'ਤੇ ਕਲਿੱਕ ਕਰੋ।
  • ਇੱਥੇ ਕੁੱਲ ਅਮਾਊਂਟ ਸ਼ੇਅਰ ਲਈ Nomination Details 'ਤੇ ਕਲਿੱਕ ਕਰੋ। ਫਿਰ Save EPF Nomination 'ਤੇ ਕਲਿੱਕ ਕਰੋ।
  • ਅੱਗੇ OTP ਜਨਰੇਟ ਕਰਨ ਲਈ e-Sign 'ਤੇ ਕਲਿੱਕ ਕਰੋ। ਹੁਣ ਆਧਾਰ 'ਚ ਲਿੰਕਡ ਰਜਿਸਟਰਡ ਮੋਬਾਈਲ ਨੰਬਰ 'ਤੇ ਆਇਆ ਓਟੀਪੀ ਭਰੋ।
  • ਅਜਿਹਾ ਕਰਦੇ ਹੀ ਤੁਹਾਨੂੰ ਈ-ਨੌਮੀਨੇਸ਼ਨ EPFO ਦੇ ਨਾਲ ਰਜਿਸਟਰਡ ਹੋ ਜਾਂਦਾ ਹੈ।

Posted By: Seema Anand