ਜੇਐੱਨਐੱਨ, ਨਵੀਂ ਦਿੱਲੀ : ਜੇ ਤੁਹਾਡੇ ਕੋਲ ਪੁਰਾਣੇ ਤੇ ਪਾਟੇ-ਪੁਰਾਣੇ ਨੋਟ ਹਨ, ਜਿਸ ਨੂੰ ਲੈਣ ਤੋਂ ਕੋਈ ਦੁਕਾਨਦਾਰ ਇਨਕਾਰ ਕਰ ਰਿਹਾ ਹੈ ਤਾਂ ਪਰੇਸ਼ਾਨ ਹੋਣ ਦੀ ਲੋੜ ਨਹੀਂ ਹੈ। ਤੁਹਾਨੂੰ ਕਿਸੇ ਵੀ ਨਜ਼ਦੀਕੀ ਬੈਂਕ 'ਚ ਜਾਣਾ ਹੋਵੇਗਾ। ਬੈਂਕ ਤੁਹਾਨੂੰ ਨੋਟ ਬਦਲਣ ਤੇ ਦੇਣ ਤੋਂ ਇਨਕਾਰ ਨਹੀਂ ਕਰ ਸਕਦਾ ਹੈ। ਹਾਲਾਂਕਿ, ਪੇਮੈਂਟ ਬੈਕਾਂ 'ਤੇ ਸਮਾਲ ਫਾਇੰਨੈਂਸ ਨੂੰ ਇਸ ਤੋਂ ਛੁੱਟ ਮਿਲੀ ਹੈ ਤੇ ਉਹ ਆਪਣੀ ਸੁਵਿਧਾ ਮੁਤਾਬਿਕ, ਨੋਟ ਬਦਲ ਕੇ ਦੇ ਸਕਦੇ ਹਨ। ਨੋਟ ਬਦਲਣ ਦੀ ਪ੍ਰੀਕਿਰਿਆ ਰਿਜ਼ਰਵ ਬੈਂਕ ਆਫ ਇੰਡੀਆ ਦੇ ਤਹਿਤ ਆਉਂਦੀ ਹੈ।

ਜੇ ਕੋਈ ਬੈਂਕ ਨੋਟ ਬਦਲਣ ਤੋਂ ਇਨਕਾਰ ਕਰਦਾ ਹੈ, ਤਾਂ ਦੇਸ਼ ਭਰ 'ਚ ਸਥਿਤ ਆਰਬੀਆਈ ਦੇ 21 ਰੀਜ਼ਨਲ ਆਫਿਸ ਤੇ 11 ਸਭ-ਰੀਜ਼ਨਲ ਦਫ਼ਤਰ 'ਚ ਜਾ ਕੇ ਵੀ ਨੋਟ ਬਦਲਵਾਏ ਜਾ ਸਕਦੇ ਹਨ। ਫਟੇ ਨੋਟ ਦੇ ਬਚੇ ਹੋਏ ਹਿੱਸੇ ਦੇ ਆਧਾਰ 'ਤੇ ਬੈਂਕ ਨੂੰ ਉਸ ਦਾ ਰਿਫੰਡ ਮਿਲੇਗਾ।

ਤੁਸੀਂ ਬੈਂਕ 'ਚ 1, 2, 5, 10, 20, 50, 100, 200, 500 ਤੇ 200 ਦੇ ਨੋਟ ਬਦਲਵਾ ਸਕਦੇ ਹੋ। ਰਿਜ਼ਰਵ ਬੈਂਕ ਦੇ ਨਵੇਂ ਨਿਯਮਾਂ ਮੁਤਾਬਿਕ ਨੋਟ ਦੇ ਡੈਮੇਜ ਏਰੀਆ ਦੇ ਹਿਸਾਬ ਤੋਂ ਐਕਸਚੇਂਜ ਰੇਟ ਤੈਅ ਹੋਵੇਗਾ। ਜੇ 2000 ਰੁਪਏ ਦੇ ਨੋਟ ਦੇ ਕੁੱਲ 109.56 ਵਰਗ ਸੈਂਟੀਮੀਟਰ ਏਰੀਆ ਤੋਂ 88 ਵਰਗ ਸੈਂਟੀਮੀਟਰ ਦਾ ਹਿੱਸਾ ਬਚਿਆ ਹੈ ਤਾਂ ਪੂਰਾ ਰਿਫੰਡ ਮਿਲੇਗਾ।

500 ਰੁਪਏ ਦੇ ਨੋਟ ਦਾ ਏਰੀਆ 99 ਵਰਗ ਸੈਂਟੀਮੀਟਰ ਹੈ। ਇਸ 'ਚ 80 ਵਰਗ ਸੈਂਟੀਮੀਟਰ ਹਿੱਸਾ ਦੇਣ 'ਤੇ ਪੂਰਾ ਰਿਫੰਡ ਮਿਲੇਗਾ, ਜਦਕਿ 44 ਵਰਗ ਸੈਂਟੀਮੀਟਰ ਹਿੱਸਾ ਹੋਣ 'ਤੇ ਅੱਧਾ ਰਿਫੰਡ ਮਿਲੇਗਾ।

Posted By: Amita Verma