ਜੇਐੱਨਐੱਨ, ਨਵੀਂ ਦਿੱਲੀ : ਤੁਸੀਂ SBI ਗਾਹਕ ਹੋ ਤੇ ਤੁਹਾਡੇ ਕੋਲ ਕ੍ਰੈਡਿਟ ਕਾਰਡ ਨਹੀਂ ਹੈ। ਤੁਸੀਂ ਨਵਾਂ ਮੋਬਾਈਲ ਜਾਂ ਨਵਾਂ ਫਰਿੱਜ ਜਾਂ ਵਾਸ਼ਿੰਗ ਮਸ਼ੀਨ ਲੈਣੀ ਚਾਹੁੰਦੇ ਹੋ, ਪਰ ਤੁਹਾਡੇ ਕੋਲ ਲੋੜੀਂਦਾ ਕੈਸ਼ ਨਹੀਂ ਹੈ ਤਾਂ ਉਦਾਸ ਹੋਣ ਦੀ ਜ਼ਰੂਰਤ ਨਹੀਂ। ਦੇਸ਼ ਦੇ ਸਭ ਤੋਂ ਵੱਡੇ ਬੈਂਕ ਐੱਸਬੀਆਈ ਨੇ ਇਸ ਤਿਉਹਾਰੀ ਸੀਜ਼ਨ 'ਚ ਆਪਣੇ ਗਾਹਕਾਂ ਦੀਆਂ ਖ਼ੁਸ਼ੀਆਂ ਹੋਰ ਵਧਾਉਣ ਲਈ ਇਕ ਸ਼ਾਨਦਾਰ ਆਫਰ ਦੀ ਪੇਸ਼ਕਸ਼ ਕੀਤੀ ਹੈ। ਇਸ ਪਹਿਲ ਤਹਿਤ ਐੱਸਬੀਆਈ ਗਾਹਕ ਹੁਣ ਡੈਬਿਟ ਕਾਰਡ 'ਤੇ ਈਐੱਮਆਈ ਜ਼ਰੀਏ ਵੀ ਸਾਮਾਨ ਦੀ ਖ਼ਰੀਦਦਾਰੀ ਕਰ ਸਕਦੇ ਹਨ। ਬੈਂਕ ਨੇ ਗਾਹਕਾਂ ਲਈ ਕਈ ਸਹੂਲਤਾਂ ਸਮੇਤ ਇਹ ਸਕੀਮ ਸ਼ੁਰੂ ਕੀਤੀ ਹੈ।

ਪੀਓਐੱਸ ਜ਼ਰੀਏ ਮਿਲੇਗੀ ਸਹੂਲਤ

ਐੱਸਬੀਆਈ ਵਲੋਂ ਜਾਰੀ ਪ੍ਰੈੱਸ ਰਿਲੀਜ਼ 'ਚ ਕਿਹਾ ਗਿਆ ਹੈ ਕਿ ਬੈਂਕ ਦੇ ਗਾਹਕ ਪੁਆਇੰਟ ਆਫ ਸੇਲ ਮਸ਼ੀਨਾਂ ਜ਼ਰੀਏ ਭਾਰਤ 'ਚ ਈਐੱਮਆਈ 'ਤੇ ਕਿਸੇ ਵੀ ਕੰਜ਼ਿਊਮਰ ਡਿਊਰੇਬਲ ਸਾਮਾਨ ਦੀ ਖ਼ਰੀਦਦਾਰੀ ਕਰ ਸਕਦੇ ਹਨ। ਬੈਂਕ ਨੇ ਕਿਹਾ ਹੈ ਕਿ ਗਾਹਕ 1500 ਤੋਂ ਜ਼ਿਆਦਾ ਸ਼ਹਿਰਾਂ 'ਚ 40,000 ਤੋਂ ਜ਼ਿਆਦਾ ਮਰਚੈਂਟ ਜ਼ਰੀਏ ਡੈਬਿਟ ਕਾਰਡ 'ਤੇ ਇਕਵੇਟਿਡ ਮੰਥਲੀ ਇੰਸਟਾਲਮੈਂਟ 'ਤੇ ਸਾਮਾਨ ਖਰੀਦ ਸਕਦੇ ਹਨ।

ਜ਼ੀਰੋ ਡਾਕਿਊਮੈਂਟੇਸ਼ਨ

ਐੱਸਬੀਆਈ ਵਲੋਂ ਜਾਰੀ ਰਿਲੀਜ਼ 'ਚ ਕਿਹਾ ਗਿਆ ਹੈ ਕਿ ਇਸ ਸਹੂਲਤ ਦਾ ਲਾਭ ਉਠਾਉਣ ਲਈ ਨਾ ਤਾਂ ਤੁਹਾਨੂੰ ਬ੍ਰਾਂਚ ਜਾਣਾ ਪਵੇਗਾ ਤੇ ਨਾ ਹੀ ਕਿਸੇ ਤਰ੍ਹਾਂ ਦੀ ਡਾਕਿਊਮੈਂਟੇਸ਼ਨ ਦੀ ਜ਼ਰੂਰਤ ਪਵੇਗੀ। ਤੁਸੀਂ ਐੱਸਬੀਆਈ ਡੈਬਿਟ ਕਾਰਡ 'ਤੇ ਛੇ ਮਹੀਨਿਆਂ ਤੋਂ 18 ਮਹੀਨਿਆਂ ਦੀ ਮਿਆਦ ਦਾ ਈਐੱਮਆਈ ਆਪਸ਼ਨ ਸਿਲੈਕਟ ਕਰ ਸਕਦੇ ਹੋ।

ਕੋਈ ਪ੍ਰੋਸੈੱਸਿੰਗ ਫੀਸ ਨਹੀਂ

ਡੈਬਿਟ ਕਾਰਡ 'ਤੇ ਈਐੱਮਆਈ ਦੀ ਸਹੂਲਤ ਪ੍ਰਾਪਤ ਕਰਨ ਲਈ ਕੋਈ ਪ੍ਰੋਸੈੱਸਿੰਗ ਫੀਸ ਵੀ ਨਹੀਂ ਦੇਣੀ ਪਵੇਗੀ। ਇੰਨਾ ਹੀ ਨਹੀਂ ਚੋਣਵੇ ਬ੍ਰਾਂਡਾਂ 'ਤੇ 'ਨੋ ਕੌਸਟ ਈਐੱਮਆਈ' ਦੀ ਸਹੂਲਤ ਵੀ ਮਿਲੇਗੀ। ਲੈਣ-ਦੇਣ ਲਈ ਇਕ ਮਹੀਨਾ ਪੂਰਾ ਹੋਣ ਤੋਂ ਬਾਅਦ ਤੁਹਾਡੇ ਖਾਤੇ 'ਚੋਂ ਪਹਿਲੀ ਈਐੱਮਆਈ ਕੱਟੀ ਜਾਵੇਗੀ।

ਬਿਹਤਰ ਕ੍ਰੈਡਿਟ ਕਾਰਡ ਵਾਲੇ ਗਾਹਕ ਉਠਾ ਸਕਦੇ ਹਨ ਫਾਇਦਾ

ਭਾਰਤੀ ਸਟੇਟ ਬੈਂਕ ਦੇ ਅਜਿਹੇ ਗਾਹਕ ਜਿਨ੍ਹਾਂ ਦੀ ਕ੍ਰੈਡਿਟ ਪ੍ਰੋਫਾਈਲ ਸਾਫ-ਸੁਥਰੀ ਹੈ, ਇਸ ਸਕੀਮ ਦਾ ਲਾਭ ਉਠਾ ਸਕਦੇ ਹਨ। ਬਿਹਤਰ ਕ੍ਰੈਡਿਟ ਸਕੋਰ ਵਾਲੇ ਗਾਹਕਾਂ ਨੂੰ ਇਸ ਸਬੰਧੀ ਐੱਸਐੱਮਐੱਸ ਜਾਂ ਈ-ਮੇਲ ਜ਼ਰੀਏ ਸੂਚਿਤ ਕੀਤਾ ਜਾ ਰਿਹਾ ਹੈ।

ਐੱਸਐੱਮਐੱਸ ਭੇਜ ਕੇ ਜਾਂਚ ਸਕਦੇ ਹਾਂ ਆਪਣੀ ਯੋਗਤਾ

ਸਟੇਟ ਬੈਂਕ ਦੇ ਅਜਿਹੇ ਗਾਹਕ ਜਿਨ੍ਹਾਂ ਨੂੰ ਅਜਿਹੇ ਸੰਦੇਸ਼ ਜਾਂ ਈ-ਮੇਲ ਨਹੀਂ ਮਿਲ ਰਹੇ, ਐੱਸਐੱਮਐੱਸ ਭੇਜ ਕੇ ਯੋਗਤਾ ਦੀ ਜਾਂਚ ਕਰ ਸਕਦੇ ਹਨ। ਇਸ ਲਈ ਗਾਹਕਾਂ ਨੂੰ ਆਪਣੇ ਰਾਈਟ ਮੈਸੇਜ ਬਾਕਸ 'ਚ ਜਾਣਾ ਪਵੇਗਾ ਤੇ ਅੰਗਰੇਜ਼ੀ ਦੇ ਵੱਡੇ ਅੱਖਰਾਂ 'ਚ DCEMI ਲਿਖ ਕੇ ਐੱਸਐੱਮਐੱਸ ਖ਼ਤਮ ਕਰਨਾ ਪਵੇਗਾ। ਬੈਂਕ ਇਸ ਤੋਂ ਬਾਅਦ ਤੁਹਾਨੂੰ ਢੁਕਵਾਂ ਉੱਤਰ ਦੇਵੇਗਾ।

Posted By: Seema Anand