ਆਨਲਾਈਨ ਡੈਸਕ : ਕਿਸੇ ਗ੍ਰਾਹਕ ਦਾ ਸਿਬਿਲ ਸਕੋਰ ਨਿਰਭਰ ਕਰਦਾ ਹੈ ਕਿ ਉਸਨੇ ਪਹਿਲਾਂ ਕੋਈ ਕਰਜ਼ਾ ਲਿਆ ਹੈ ਜਾਂ ਨਹੀਂ। ਜੇ ਲਿਆ ਹੈ ਤਾਂ ਉਸਦਾ ਭੁਗਤਾਨ ਸਮੇਂ ਸਿਰ ਕੀਤਾ ਹੈ ਜਾਂ ਨਹੀਂ। ਸਿਬਿਲ ਸਕੋਰ ਚੈੱਕ ਕਰਦੇ ਸਮੇਂ ਅਜਿਹੇ ਹੀ ਕੁਝ ਤੱਤਾਂ ਨੂੰ ਧਿਆਨ ਵਿਚ ਰੱਖਣ ਦੀ ਲੋੜ ਹੁੰਦੀ ਹੈ। https://www.cibil.com/

ਜੇ ਤੁਹਾਡਾ ਸਿਬਿਲ ਸਕੋਰ 700 ਤੋਂ ਵੱਧ ਹੈ ਤਾਂ, ਤੁਹਾਡੇ ਲਈ ਕੰਮ ਦੀ ਖ਼ਬਰ ਹੈ। LIC Housing Finance ਘੱਟ ਵਿਆਜ ਦਰ 'ਤੇ ਹੋਮ ਲੋਨ ਦੇ ਰਿਹਾ ਹੈ। ਐਲਆਈਸੀ ਹਾਊਸਿੰਗ ਫਾਈਨਾਂਸ ਦੇ ਅਨੁਸਾਰ, ਸਿਬਿਲ ਵਿੱਚ 700 ਜਾਂ ਇਸ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਗਾਹਕਾਂ ਲਈ 50 ਲੱਖ ਰੁਪਏ ਤੱਕ ਦੇ ਕਰਜ਼ਿਆਂ 'ਤੇ ਵਿਆਜ ਦੀ ਦਰ 6.90 ਪ੍ਰਤੀਸ਼ਤ ਤੋਂ ਸ਼ੁਰੂ ਹੋਵੇਗੀ। 80 ਲੱਖ ਰੁਪਏ ਤੋਂ ਵੱਧ ਦੇ ਲੋਨ ਉਸੇ ਸਕੋਰ ਦੇ ਨਾਲ ਲੈਣ ਵਾਲਿਆਂ ਲਈ, 7 ਪ੍ਰਤੀਸ਼ਤ ਦੀ ਵਿਆਜ ਦਰ ਹੋਵੇਗੀ।

ਕਿਵੇਂ ਕਰੀਏ ਸਿਬਿਲ ਕ੍ਰੈਡਿਟ ਸਕੋਰ ਦੀ ਜਾਂਚ

ਇੱਥੇ ਅਸੀਂ ਦੱਸ ਰਹੇ ਹਾਂ ਕਿ ਸਿਬਿਲ ਵੈਬਸਾਈਟ 'ਤੇ ਮੁਫ਼ਤ ਵਿੱਚ ਆਪਣੇ ਕ੍ਰੈਡਿਟ ਸਕੋਰ ਦੀ ਜਾਂਚ ਕਿਵੇਂ ਕਰੀਏ।

- CIBIL ਵੈਬਸਾਈਟ https://www.cibil.com/ 'ਤੇ ਜਾਓ ਅਤੇ ਪੰਨੇ ਦੇ ਉਪਰਲੇ ਸੱਜੇ ਕੋਨੇ 'ਤੇ 'ਆਪਣਾ CIBIL ਸਕੋਰ ਪ੍ਰਾਪਤ ਕਰੋ 'ਤੇ ਕਲਿਕ ਕਰੋ।

- ਇਹ ਤੁਹਾਨੂੰ ਗਾਹਕੀ ਵਿਕਲਪ ਪੰਨੇ 'ਤੇ ਲੈ ਜਾਵੇਗਾ। ਮੁਫ਼ਤ ਆਪਸ਼ਨ ਲਈ ਤੁਹਾਨੂੰ ਹੇਠਾਂ ਸਕ੍ਰੌਲ ਕਰਨਾ ਪਏਗਾ।

- ਹੁਣ ਖਾਤਾ ਬਣਾਉ ਅਤੇ ਲੋੜੀਂਦੇ ਵੇਰਵੇ ਭਰਨ ਤੋਂ ਬਾਅਦ 'ਸਵੀਕਾਰ ਕਰੋ ਅਤੇ ਜਾਰੀ ਰੱਖੋ 'ਤੇ ਕਲਿਕ ਕਰੋ।

- ਤੁਹਾਡੀ ਪਛਾਣ ਦੀ ਤਸਦੀਕ ਕਰਨੀ ਲਾਜ਼ਮੀ ਹੈ।

- ਤੁਹਾਡੇ ਦੁਆਰਾ ਦਿੱਤੇ ਗਏ ਮੋਬਾਈਲ ਨੰਬਰ 'ਤੇ ਤੁਹਾਨੂੰ ਵਨ ਟਾਈਮ ਪਾਸਵਰਡ (OTP) ਮਿਲੇਗਾ। OTP ਦਰਜ ਕਰੋ ਅਤੇ 'ਜਾਰੀ ਰੱਖੋ 'ਤੇ ਕਲਿਕ ਕਰੋ।

- ਡੈਸ਼ਬੋਰਡ 'ਤੇ ਜਾਉ ਇੱਕ ਨਵੀਂ ਵਿੰਡੋ ਖੁੱਲੇਗੀ ਜੋ ਤੁਹਾਡੀ ਦਾਖਲੇ ਦੀ ਪੁਸ਼ਟੀ ਦਿਖਾਏਗੀ।

- ਇਸ ਬਾਰੇ ਤੁਹਾਨੂੰ ਇੱਕ ਈ-ਮੇਲ ਵੀ ਭੇਜੀ ਜਾਵੇਗੀ। ਆਪਣੇ ਕ੍ਰੈਡਿਟ ਸਕੋਰ ਦੀ ਜਾਂਚ ਕਰਨ ਲਈ 'ਗੋ ਡੈਸ਼ਬੋਰਡ 'ਤੇ ਕਲਿਕ ਕਰੋ।

- ਸਿਬਿਲ ਸਕੋਰ ਵੇਖੋ, myscore.cibil.com ਵੈੱਬਸਾਈਟ ਖੁੱਲ੍ਹ ਜਾਵੇਗੀ। ਇੱਥੇ ਤੁਸੀਂ ਆਪਣੇ CIBIL ਸਕੋਰ ਅਤੇ CIBIL ਰਿਪੋਰਟ ਨੂੰ ਮੁਫ਼ਤ ਵਿਚ ਚੈੱਕ ਕਰ ਸਕਦੇ ਹੋ।

Posted By: Ramandeep Kaur