ਨਈ ਦੁਨੀਆ, ਇੰਦੌਰ : ਜੀਐੱਸਟੀ ਦੇ ਉਹੀ ਨੋਟਿਸ ਜਾਇਜ਼ ਮੰਨੇ ਜਾਣਗੇ ਜਿਨ੍ਹਾਂ 'ਤੇ ਇਕ ਖ਼ਾਸ ਪਛਾਣ ਨੰਬਰ ਅੰਕਿਤ ਹੋਵੇਗਾ। ਏਕੀਕ੍ਰਿਤ ਕਰ ਪ੍ਰਣਾਲੀ 'ਚ ਇਹ ਨਵਾਂ ਨਿਯਮ ਲਾਗੂ ਕਰ ਦਿੱਤਾ ਗਿਆ ਹੈ। ਸਰਚ, ਸੰਮਨ, ਨਿਰੀਖਣ, ਗ੍ਰਿਫ਼ਤਾਰੀ ਤੇ ਪੁੱਛਗਿੱਛ ਦੇ ਨੋਟਿਸਾਂ ਦੇ ਮਾਮਲੇ 'ਚ 8 ਨਵੰਬਰ ਤੋਂ ਇਹ ਵਿਵਸਥਾ ਲਾਗੂ ਕਰ ਦਿੱਤੀ ਗਈ ਹੈ। ਜੀਐੱਸਟੀ ਦੇ ਨਾਂ 'ਤੇ ਧਮਕਾਉਣ ਤੇ ਫ਼ਰਜ਼ੀਵਾੜਾ ਰੋਕਣ ਲਈ ਇਹ ਨਵਾਂ ਨਿਯਮ ਲਾਗੂ ਕੀਤਾ ਗਿਆ ਹੈ। ਜੀਐੱਸਟੀ ਦੇ ਨੋਟਿਸ 'ਤੇ ਯੂਨੀਕ ਆਇਡੈਂਡਿਟੀ ਨੰਬਰ ਨੂੰ ਆਨਲਾਈਨ ਪੋਰਟਲ 'ਤੇ ਮਾਮਲੇ ਸਬੰਧੀ ਜਾਣਕਾਰੀ ਦਰਜ ਕਰ ਕੇ ਜਨਰੇਟ ਕਰਨਾ ਪਵੇਗਾ। ਜੇਕਰ ਇਨ੍ਹਾਂ ਚਾਰ ਤਰ੍ਹਾਂ ਦੇ ਜੀਐੱਸਟੀ ਨੋਟਿਸਾਂ 'ਤੇ ਨੰਬਰ ਪ੍ਰਿੰਟ ਨਹੀਂ ਹੈ ਤਾਂ ਉਸ ਨੂੰ ਜਾਇਜ਼ ਨਹੀਂ ਮੰਨਿਆ ਜਾਵੇਗਾ। ਜੇਕਰ ਇਨ੍ਹਾਂ ਚਾਰ ਤਰ੍ਹਾਂ ਦੇ ਜੀਐੱਸਟੀ ਨੋਟਿਸਾਂ 'ਤੇ ਨੰਬਰ ਪ੍ਰਿੰਟ ਨਹੀਂ ਹੈ ਤਾਂ ਉਸ ਨੂੰ ਜਾਇਜ਼ ਨਹੀਂ ਮੰਨਿਆ ਜਾਵੇਗਾ। ਅਜਿਹਾ ਮੰਨਿਆ ਜਾਵੇਗਾ ਕਿ ਇਹ ਨੋਟਿਸ ਵਿਭਾਗ ਵੱਲੋਂ ਜਾਰੀ ਨਹੀਂ ਹੋਇਆ ਹੈ।

ਤਾਜ਼ਾ ਹਾਲਾਤ 'ਚ ਸਿਰਫ਼ ਅਜਿਹੇ ਮਾਮਲੇ 'ਚ ਬਿਨਾਂ ਨੰਬਰ ਵਾਲੇ ਨੋਟਿਸ ਨੂੰ ਜਾਇਜ਼ ਮੰਨਿਆ ਜਾ ਸਕੇਗਾ ਜਿਹੜਾ ਕਿਸੇ ਅਜਿਹੀ ਵਿਸ਼ੇਸ਼ ਹਾਲਤ 'ਚ ਜਾਰੀ ਹੋਇਆ ਹੋਵੇ ਜਦੋਂ ਹੱਥੋਂ-ਹੱਥ ਨੋਟਿਸ ਦੇਣਾ ਜ਼ਰੂਰੀ ਹੋਵੇ। ਅਜਿਹੇ ਵਿਚ ਨੋਟਿਸ 'ਤੇ ਇਸ ਗੱਲ ਦਾ ਲਿਖਤੀ 'ਚ ਜ਼ਿਕਰ ਕਰਨਾ ਪਵੇਗਾ ਕਿ ਨੋਟਿਸ 'ਤੇ ਡੀਆਈਐੱਨ ਕਿਹੜੇ ਕਾਰਨਾਂ ਕਰ ਕੇ ਪ੍ਰਕਾਸ਼ਿਤ ਨਹੀਂ ਕੀਤਾ ਗਿਆ ਹੈ। ਅਗਲੇ 15 ਦਿਨਾਂ 'ਚ ਇਸ ਨੋਟਿਸ ਲਈ ਉੱਚ ਅਧਿਕਾਰੀ ਤੋਂ ਇਜਾਜ਼ਤ ਲੈ ਕੇ ਡੀਆਈਐੱਨ ਜਾਰੀ ਕਰਨਾ ਪਵੇਗਾ।

ਕਰਦਾਤਾ ਜਾਣ ਸਕੇਗਾ ਜਾਇਜ਼ਤਾ

ਕਰਦਾਤਿਆਂ ਲਈ ਵੀ ਇਹ ਵਿਵਸਥਾ ਕੀਤੀ ਗਈ ਹੈ ਕਿ ਕੋਈ ਵੀ ਕਰਦਾਤਾ ਸੈਂਟਰਲ ਬੋਰਡ ਆਫ ਇਨਡਾਇਰੈਕਟ ਟੈਕਸ ਐਂਡ ਕਸਟਮ ਦੀ ਵੈੱਬਸਾਈਟ 'ਤੇ ਜਾ ਕੇ ਆਨਲਾਈਨ ਡੀਆਈਐੱਨ ਜ਼ਰੀਏ ਆਪਣੇ ਨੋਟਿਸ ਦੀ ਜਾਇਜ਼ਤਾ ਜਾਂਚ ਸਕੇਗਾ। ਪੋਰਟਲ ਤੋਂ ਇਹ ਜਾਣਕਾਰੀ ਵੀ ਮਿਲ ਜਾਵੇਗਾ ਕਿ ਕਿਸ ਦਫ਼ਤਰ ਤੋਂ ਇਹ ਨੋਟਿਸ ਜਾਰੀ ਹੋਇਆ ਹੈ।

ਫਰਜ਼ੀ ਨੋਟਿਸ ਨਾਲ ਧਮਕਾਉਂਦੇ ਸੀ ਵਪਾਰੀਆਂ ਨੂੰ

ਸੀਏ ਭਰਤ ਨੀਮਾ ਮੁਤਾਬਿਕ, ਹੁਣ ਤਕ ਆਮਦਨ ਕਰ ਵਿਭਾਗ ਦੇ ਨੋਟਿਸਾਂ 'ਤੇ ਅਜਿਹਾ ਇਕ ਨੰਬਰ ਹੁੰਦਾ ਹੀ ਹੈ। ਸੀਏ ਸਰਟੀਫਿਕੇਟ 'ਤੇ ਵੀ ਬੀਤੇ ਵਰ੍ਹਿਆਂ ਤੋਂ ਹੀ ਇਕ ਆਨਲਾਈਨ ਪਛਾਣ ਨੰਬਰ ਦਰਜ ਕਰਨ ਦਾ ਨਿਯਮ ਲਾਗੂ ਹੈ। ਅਜਿਹਾ ਇਸ ਲਈ ਕੀਤਾ ਗਿਆ ਸੀ ਤਾਂ ਜੋ ਕਿਸੇ ਤਰ੍ਹਾਂ ਦੇ ਫਰਜ਼ੀ ਹਸਤਾਖਰ ਸੀਲ ਆਦਿ ਨਾਲ ਕੋਈ ਗ਼ੈਰ-ਕਾਨੂੰਨੀ ਕੰਮ ਨਾ ਹੋਵੇ। ਅਸਲ ਵਿਚ ਕਈ ਵਾਰ ਫਰਜ਼ੀ ਨੋਟਿਸ ਜਾਰੀ ਕਰ ਕੇ ਕਰਦਾਤਾ ਵਪਾਰੀ ਨੂੰ ਧਮਕਾਇਆ ਜਾਂਦਾ ਹੈ. ਵਸੂਲੀ ਲਈ ਵੀ ਨੋਟਿਸ ਜਾਰੀ ਹੁੰਦੀ ਹੈ ਕਿਉਂਕਿ ਇਨ੍ਹਾਂ ਦਾ ਕੋਈ ਰਿਕਾਰਡ ਵਿਭਾਗ 'ਚ ਨਹੀਂ ਹੁੰਦਾ, ਲਿਹਾਜ਼ਾ ਲੈਣ-ਦੇਣ ਕਰ ਕੇ ਅਜਿਹੇ ਨੋਟਿਸ ਫਾੜ ਕੇ ਖ਼ਤਮ ਵੀ ਕਰ ਦਿੱਤੇ ਜਾਂਦੇ ਹਨ। ਡੀਆਈਐੱਨ ਤੋਂ ਬਾਅਦ ਨਾ ਤਾਂ ਅਜਿਹੇ ਨੋਟਿਸ ਜਾਰੀ ਹੋ ਸਕਣਗੇ ਤੇ ਨਾ ਹੀ ਕਿਸੇ ਨੋਟਿਸ ਦੇ ਜਾਰੀ ਹੋਣ ਤੋਂ ਬਾਅਦ ਨਿਯਮ ਅਨੁਸਾਰ ਕਾਰਵਾਈ ਬਿਨਾਂ ਉਸ ਨੂੰ ਖ਼ਤਮ ਕੀਤਾ ਜਾ ਸਕੇਗਾ।

Posted By: Seema Anand