ਜਲਦੀ ਹੀ ਤੁਹਾਡਾ ਪਾਸਪੋਰਟ ਈ-ਪਾਸਪੋਰਟ ਨਾਲ ਬਦਲ ਦਿੱਤਾ ਜਾਵੇਗਾ। ਇਸ ਨਾਲ ਤੁਹਾਡੇ ਲਈ ਵਿਦੇਸ਼ ਜਾਣਾ ਆਸਾਨ ਹੋ ਜਾਵੇਗਾ। ਇਸ ਨਾਲ ਪਾਸਪੋਰਟ 'ਚ ਤੁਹਾਡਾ ਸਟੋਰ ਕੀਤਾ ਡਾਟਾ ਜ਼ਿਆਦਾ ਸੁਰੱਖਿਅਤ ਹੋ ਜਾਵੇਗਾ। ਹੁਣ ਇਹ ਈ-ਪਾਸਪੋਰਟ ਕੀ ਹੈ? ਇਹ ਤੁਹਾਡੇ ਮੌਜੂਦਾ ਪਾਸਪੋਰਟ ਤੋਂ ਕਿਵੇਂ ਵੱਖਰਾ ਹੈ? ਅਤੇ ਇਹ ਕਿਵੇਂ ਕੰਮ ਕਰੇਗਾ। ਆਓ ਜਾਣਦੇ ਹਾਂ ਇਸ ਨੂੰ।

ਈ-ਪਾਸਪੋਰਟ ਇਕ ਆਮ ਭੌਤਿਕ ਪਾਸਪੋਰਟ ਵਾਂਗ ਕੰਮ ਕਰੇਗਾ। ਪਰ ਵੱਖਰੀ ਗੱਲ ਇਹ ਹੋਵੇਗੀ ਕਿ ਇਸ ਵਿਚ ਇਕ ਛੋਟੀ ਇਲੈਕਟ੍ਰਾਨਿਕ ਚਿੱਪ ਮੌਜੂਦ ਹੋਵੇਗੀ। ਪਾਸਪੋਰਟ 'ਚ ਮੌਜੂਦ ਚਿਪ 'ਚ ਤੁਹਾਡਾ ਸਾਰਾ ਜ਼ਰੂਰੀ ਡਾਟਾ ਮੌਜੂਦ ਹੋਵੇਗਾ। ਇਸ ਵਿਚ ਤੁਹਾਡਾ ਨਾਮ, ਜਨਮ ਮਿਤੀ, ਘਰ ਦਾ ਪਤਾ ਆਦਿ। ਈ-ਪਾਸਪੋਰਟ ਵਿਚ ਰੇਡੀਓ ਫ੍ਰੀਕੁਐਂਸੀ ਆਈਡੈਂਟੀਫਿਕੇਸ਼ਨ (RFID) ਚਿੱਪ ਦੀ ਵਰਤੋਂ ਕੀਤੀ ਜਾਵੇਗੀ। ਇਸ ਚਿੱਪ ਦੀ ਮਦਦ ਨਾਲ ਅਧਿਕਾਰੀ ਯਾਤਰੀਆਂ ਦੇ ਵੇਰਵਿਆਂ ਦੀ ਤੁਰੰਤ ਵੈਰੀਫਿਕੇਸ਼ਨ 'ਚ ਮਦਦ ਮਿਲੇਗੀ। ਈ-ਪਾਸਪੋਰਟ ਜਾਰੀ ਕਰਨ ਪਿੱਛੇ ਸਰਕਾਰ ਦਾ ਮਕਸਦ ਫਰਜ਼ੀ ਪਾਸਪੋਰਟ ਦੀ ਸਰਕੂਲੇਸ਼ਨ ਨੂੰ ਘਟਾਉਣਾ ਹੈ।

ਕਦੋਂ ਆਉਣਗੇ ਈ-ਪਾਸਪੋਰਟ ?

ਇਕ ਨਿਊਜ਼ ਵੈੱਬਸਾਈਟ ਅਨੁਸਾਰ ਸਰਕਾਰੀ ਈ-ਪਾਸਪੋਰਟ ਦਾ ਪਾਇਲਟ ਪ੍ਰੋਜੈਕਟ ਇਸ ਸਾਲ ਮਈ 'ਚ ਸ਼ੁਰੂ ਹੋਵੇਗਾ। ਇਸ ਵਿੱਚ ਸਰਕਾਰ ਸ਼ੁਰੂ ਵਿਚ 10 ਲੱਖ ਪਾਸਪੋਰਟ ਜਾਰੀ ਕਰੇਗੀ। ਇਸ ਦੇ ਲਈ ਅਜਿਹੇ ਪਾਸਪੋਰਟ ਸੇਵਾ ਕੇਂਦਰਾਂ ਦੀ ਸ਼ਨਾਖਤ ਕੀਤੀ ਜਾ ਰਹੀ ਹੈ ਜਿੱਥੋਂ ਘੱਟ ਪਾਸਪੋਰਟ ਜਾਰੀ ਕੀਤੇ ਜਾਂਦੇ ਹਨ। ਸਰਕਾਰ ਚਾਹੁੰਦੀ ਹੈ ਕਿ ਇਸ ਨਾਲ ਭੀੜ-ਭੜੱਕੇ ਵਾਲੇ ਕੇਂਦਰਾਂ 'ਤੇ ਕੰਮ ਪ੍ਰਭਾਵਿਤ ਨਾ ਹੋਵੇ।

ਈ-ਪਾਸਪੋਰਟ ਕਿਹੋ ਜਿਹਾ ਹੋਵੇਗਾ?

ਭਾਰਤ ਵਿਚ ਈ-ਪਾਸਪੋਰਟ ਆਮ ਪਾਸਪੋਰਟਾਂ ਦੀ ਤਰ੍ਹਾਂ ਦਿਖਾਈ ਦੇਵੇਗਾ, ਜਿਸ ਵਿਚ ਇਕ ਚਿੱਪ ਲਗਾਈ ਜਾਵੇਗੀ। ਇਸ ਲਈ, ਇਹ ਫਿਜ਼ੀਕਲ ਪਾਸਪੋਰਟ ਹੀ ਦਿਖਾਈ ਦੇਵੇਗਾ।

ਈ-ਪਾਸਪੋਰਟ ਕੌਣ ਬਣਾਏਗਾ?

ਭਾਰਤ 'ਚ ਦਿੱਗਜ ਤਕਨੀਕੀ ਕੰਪਨੀ ਟਾਟਾ ਕੰਸਲਟੈਂਸੀ ਸਰਵਿਸਿਜ਼ (TCS) ਈ-ਪਾਸਪੋਰਟ 'ਤੇ ਕੰਮ ਕਰ ਰਹੀ ਹੈ। ਅਤੇ ਇਸ ਸਾਲ ਇਸ ਨੂੰ ਸ਼ੁਰੂ ਕਰਨ ਦੀ ਜ਼ਿੰਮੇਵਾਰੀ ਵੀ ਕੰਪਨੀ ਦੀ ਹੀ ਹੈ।

Posted By: Seema Anand