ਜੇਐੱਨਐੱਨ, ਆਈਏਐੱਨਐੱਸ : ਪੂਰੇ ਦੇਸ਼ 'ਚ ਕੋਰੋਨਾ ਵਾਇਰਸ ਕਾਰਨ ਲਗਾਈ ਗਈ ਪਾਬੰਦੀਆਂ ਦੇ ਚਲਦਿਆਂ ਈਪੀਐੱਫਓ ਵੱਲੋਂ ਦਿੱਤੀ ਜਾ ਰਹੀ ਲੋਕਾਂ ਦੀ ਪੈਨਸ਼ਨ ਨਹੀਂ ਰੁਕੇਗੀ। EPFO ਨੇ ਭਰੋਸਾ ਦਿੱਤਾ ਹੈ ਕਿ 65 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਉਨ੍ਹਾਂ ਦੀ ਪੈਨਸ਼ਨ ਸਮੇਂ ਤੋਂ ਮਿਲ ਜਾਵੇਗੀ। EPFO ਨੇ ਇਕ ਸਟੇਟਮੈਂਟ 'ਚ ਕਿਹਾ ਕਿ ਕੋਰੋਨਾ ਵਾਇਰਸ ਮਹਾਮਾਰੀ ਦੇ ਚਲੱਦਿਆਂ ਕਈ ਹਿੱਸਿਆਂ 'ਚ ਲਾਕਡਾਊਨ ਕਰ ਦਿੱਤਾ ਗਿਆ ਹੈ।

EPFO ਨੇ ਕਿਹਾ ਕਿ ਇਸ ਸਥਿਤੀ 'ਚ ਪੈਨਸ਼ਨਰਾਂ ਨੂੰ ਪੈਨਸ਼ਨ ਮਿਲਣ 'ਚ ਕੋਈ ਪਰੇਸ਼ਾਨੀ ਨਹੀਂ ਹੋਵੇਗੀ, ਇਸ ਲਈ ਕੇਂਦਰੀ ਪ੍ਰੋਵੀਡੈਂਟ ਫੰਡ ਕਮਿਸ਼ਨਰ ਨੇ ਈਪੀਐੱਫਓ ਦੇ ਖੇਤਰੀ ਦਫਤਰਾਂ ਨੂੰ ਪੈਸ਼ਨਰਾਂ ਦੀ ਡਿਟੇਲਸ ਤਿਆਰ ਕਰਨ ਤੇ ਤਾਜ਼ਾ ਰਾਸ਼ੀ ਲਈ 25 ਮਾਰਚ ਤਕ ਪੈਨਸ਼ਨ ਅਮਾਊਂਟ ਸਟੇਟਮੈਂਟਸ ਤਿਆਰ ਕਰਨ ਲਈ ਕਿਹਾ ਹੈ।

ਕਮਿਸ਼ਨ ਵੱਲੋਂ ਇਹ ਵੀ ਨਿਰਦੇਸ਼ ਦਿੱਤੇ ਗਏ ਹਨ ਕਿ ਰਾਸ਼ੀ ਨੂੰ ਪਹਿਲਾਂ ਹੀ ਬੈਂਕ ਨੂੰ ਫਾਰਵਰਡ ਕਰ ਦੇਣੀ ਚਾਹੀਦੀ ਤਾਂ ਜੋ ਪੈਨਸ਼ਨਰਾਂ ਦੀ ਮਾਸਿਕ ਪੈਨਸ਼ਨ ਸਮੇਂ 'ਤੇ ਮਾਰਚ ਮਹੀਨੇ 'ਚ ਉਨ੍ਹਾਂ ਦੇ ਖਾਤੇ 'ਚ ਪਹੁੰਚ ਜਾਵੇ। EPFO ਨੇ ਕਿਹਾ ਕਰਮਚਾਰੀ ਪੈਨਸ਼ਨ ਸਕੀਮ, 1995 ਦੇ ਅਧੀਨ ਹਰ ਮਹੀਨੇ 65 ਲੱਖ ਤੋਂ ਜ਼ਿਆਦਾ ਪੈਨਸ਼ਨਰਾਂ ਨੂੰ ਮਾਸਿਕ ਪੈਨਸ਼ਨ ਦਾ ਭੁਗਤਾਨ ਕਰਨਾ ਹੈ।

ਗੌਰਤਲਬ ਹੈ ਕਿ ਕੋਰੋਨਾ ਵਾਇਰਸ ਦੇ ਚਲੱਦਿਆਂ ਕਈ ਦੇਸ਼ ਦੇ ਕਈ ਹਿੱਸਿਆਂ 'ਚ ਲਾਕਡਾਊਨ ਕੀਤਾ ਗਿਆ ਹੈ। ਜਿਸ 'ਚ ਸਿਰਫ ਜ਼ਰੂਰੀ ਸੇਵਾਵਾਂ ਨੂੰ ਹੀ ਜਾਰੀ ਰੱਖਿਆ ਗਿਆ ਹੈ। ਸੋਮਵਾਰ ਸ਼ਾਮ ਤਕ ਦੇਸ਼ 'ਚ ਕੋਰੋਨਾ ਵਾਇਰਸ ਤੋਂ ਸੰਕ੍ਰਮਿਤ ਲੋਕਾਂ ਦੀ ਗਿਣਤੀ ਦਾ ਅੰਕੜਾ 435 ਤਕ ਪਹੁੰਚ ਗਿਆ ਸੀ।

Posted By: Amita Verma