ਜੇਐੱਨਐੱਨ, ਨਵੀਂ ਦਿੱਲੀ : ਦੇਸ਼ ਦੇ ਸਭ ਤੋਂ ਵੱਡੇ ਭਾਰਤੀ ਸਟੇਟ ਬੈਂਕ ਦੇ ਅਰਥ ਸ਼ਾਸਤਰੀਆਂ ਨੇ ਕਿਹਾ ਕਿ ਪ੍ਰਚੂਨ ਜਮ੍ਹਾਕਰਤਾ ਨੂੰ ਬੈਂਕਾਂ ’ਚ ਜਮ੍ਹਾਂ ਆਪਣੇ ਪੈਸੇ ’ਤੇ ਮਿਲਣ ਵਾਲੇ ਵਿਆਜ ’ਚ ਨੁਕਸਾਨ ਹੋ ਰਿਹਾ ਹੈ ਤੇ ਇਸ ਲਈ ਉਨ੍ਹਾਂ ਨੇ ਮਿਲਣ ਵਾਲੇ ਵਿਆਜ ’ਤੇ ਟੈਕਸ ਦੀ ਸਮੀਖਿਆ ਕਰਨ ਦੀ ਜ਼ਰੂਰਤ ਹੈ।

Senior Citizen ਦੇ ਬਾਰੇ ’ਚ ਸੋਚੇ ਸਰਕਾਰ

ਸੌਮਿਆ ਕਾਂਤੀ ਘੋਸ਼ ਦੀ ਅਗਵਾਈ ਵਾਲੇ ਅਰਥ ਸ਼ਾਸ਼ਤਰੀਆਂ ਦੁਆਰਾ ਲਿਖੇ ਇਕ ਨੋਟ ’ਚ ਕਿਹਾ ਗਿਆ ਹੈ ਕਿ ਸਾਰੇ ਜਮ੍ਹਾਂਕਰਤਾਵਾਂ ਲਈ ਇਹ ਸੰਭਵ ਨਾ ਹੋਵੇ ਤਾਂ ਘੱਟ ਤੋਂ ਘੱਟ ਸੀਨੀਅਰ ਨਾਗਰਿਕਾਂ ਦੁਆਰਾ ਜਮ੍ਹਾਂ ਦੀ ਜਾਣ ਵਾਲੀ ਰਕਮ ਲਈ ਸਮੀਖਿਆ ਕੀਤੀ ਜਾਣੀ ਚਾਹੀਦੀ ਕਿਉਂਕਿ ਉਹ ਆਪਣੀ ਰੋਜ਼ਮਰਾ ਦੀਆਂ ਜ਼ਰੂਰਤਾਂ ਲਈ ਇਸ ਵਿਆਜ ’ਤੇ ਨਿਰਭਰ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਪੂਰੀ ਬੈਂਕਿੰਗ ਵਿਵਸਥਾ ’ਚ ਕੁੱਲ ਮਿਲਾ ਕੇ 102 ਲੱਖ ਕਰੋੜ ਰੁਪਏ ਜਮ੍ਹਾ ਹਨ।

40 ਹਜ਼ਾਰ ਤੋਂ ਜ਼ਿਆਦਾ ਵਿਆਜ ਆਮਦਨੀ ’ਤੇ ਕੱਟਦਾ ਹੈ TDS

ਮੌਜੂਦਾ ਸਮੇਂ ’ਚ ਬੈਂਕ ਸਾਰੇ ਜਮ੍ਹਾਂਕਰਤਾ ਲਈ 40,000 ਰੁਪਏ ਤੋਂ ਜ਼ਿਆਦਾ ਦਾ ਵਿਆਜ ਆਮਦਨੀ ਦਿੰਦੇ ਸਮੇਂ ਸਰੋਤ ’ਤੇ ਕਟੌਤੀ ਹੁੰਦੀ ਹੈ, ਜਦਕਿ ਸੀਨੀਅਰ ਨਾਗਰਿਕਾਂ ਲਈ ਅੱਜ 50,000 ਰੁਪਏ ਪ੍ਰਤੀ ਸਾਲ ਤੋਂ ਜ਼ਿਆਦਾ ਹੋਣ ’ਤੇ ਟੈਕਸ ਨਿਧਾਰਤ ਕੀਤਾ ਜਾਂਦਾ ਹੈ।

Posted By: Sarabjeet Kaur