ਜੇਐੱਨਐੱਨ, ਨਵੀਂ ਦਿੱਲੀ : FASTag Update: ਦੇਸ਼ ਦੇ ਸਾਰੇ ਰਾਸ਼ਟਰੀ ਰਾਜਮਾਰਗ 'ਤੇ ਚਾਰ ਪਹੀਆ ਵਾਹਨਾਂ ਲਈ ਹੁਣ FASTag ਜ਼ਰੂਰੀ ਕਰ ਦਿੱਤਾ ਗਿਆ ਹੈ। ਹਾਲਾਂਕਿ ਹੁਣ ਇਹ ਨਿਯਮ ਟੋਲ ਪਲਾਜ਼ਾ 'ਤੇ ਪਰੇਸ਼ਾਨੀ ਪੈਦਾ ਕਰ ਰਿਹਾ ਹੈ। ਇਸ ਗੱਲ ਤੋਂ ਸਾਰੇ ਜਾਣੂ ਹਨ ਕਿ ਰਾਜ ਮਾਰਗਾਂ 'ਤੇ ਟੋਲ ਰਾਸ਼ੀ ਦਾ ਭੁਗਤਾਨ ਕਰਨ ਲਈ ਲੰਬੀ ਲਾਈਨਾਂ ਲੱਗੀਆਂ ਰਹਿੰਦੀਆਂ ਹਨ ਜਿਸ ਕਾਰਨ ਲੋਕ ਨਿਰਾਸ਼ ਹਨ। ਕਈ ਟੋਲ ਪਾਲਜ਼ਾ 'ਤੇ ਸੈਂਸਰ FASTag ਨੂੰ ਸਕੈਨ ਕਰਨ 'ਚ ਸਮਰਥ ਨਹੀਂ ਹੈ ਤਾਂ ਅਜਿਹੇ 'ਚ ਟੋਲ ਪਲਾਜ਼ਾ ਦੇ ਅਧਿਕਾਰੀਆਂ ਨੂੰ ਮੈਨਊਲ ਰੂਪ ਤੋਂ FASTag ਦਾ ਸਕੈਨ ਕਰਨਾ ਪੈ ਰਿਹਾ ਹੈ। ਜਿਸ 'ਚ ਸਮਾਂ ਲੱਗ ਰਿਹਾ ਹੈ ਤੇ ਲੋਕਾਂ ਨੂੰ ਲੰਬੇ ਸਮੇਂ ਲਈ ਖੜ੍ਹੇ ਰਹਿਣਾ ਪੈਂਦਾ ਹੈ।

ਇਸ ਵਿਸ਼ੇ 'ਤੇ ਧਿਆਨ ਦਿੰਦਿਆਂ ਭਾਰਤ ਦੇ National Highway Authorities ਨੇ ਇਕ ਯੋਜਨਾ ਤਿਆਰ ਕੀਤੀ ਹੈ ਜਿਸ 'ਚ ਕਿਹਾ ਗਿਆ ਕਿ ਉਹ ਰਾਸ਼ਟਰੀ ਰਾਜਮਾਰਗਾਂ 'ਤੇ ਹਰ ਟੋਲ ਲੇਨ 'ਤੇ ਇਕ ਵੱਖ ਰੰਗ ਦੀ ਲਾਈਨ ਬਣਾਈ ਜਾਵੇਗੀ। ਜਦੋਂ ਕਾਰਾਂ ਦੀ ਲਾਈਨ ਉਸ ਰੇਖਾ ਨੂੰ ਟਚ ਕਰੇਗੀ, ਤਾਂ ਟੋਲ ਆਪਰੇਟਰ ਨੂੰ ਵਾਹਨਾਂ ਲਈ ਟੋਲ ਗੇਟ ਖੋਲ੍ਹਣਾ ਹੋਵੇਗਾ ਤੇ ਉਹ ਲੇਨ ਮੁਫ਼ਤ ਯਾਤਰਾ ਕਰਨ ਲਈ ਵਚਨਬੱਧ ਹੋਵੇਗੀ। ਮੀਡੀਆ ਰਿਪੋਰਟ ਮੁਤਾਬਿਕ ਇਹ ਯੋਜਨਾ ਤਿਆਰ ਕੀਤੀ ਜਾ ਰਹੀ ਹੈ।

ਪਿਛਲੇ ਕੁਝ ਦਿਨਾਂ ਤੋਂ ਟੋਲ ਪਲਾਜ਼ਾ ਦੀ ਦੇਖ ਰੇਖ ਕਰ ਰਹੇ ਅਧਿਕਾਰੀਆਂ 'ਚੋਂ ਇਕ ਨੇ ਕਿਹਾ, 'ਫਾਸਟੈਗ ਰਾਹੀਂ ਲੈਣਦੇਣ ਦੀ ਗਿਣਤੀ 70% ਤੋਂ 90% ਤਕ ਵਧੀ ਹੈ, ਇੱਥੇ ਤਕ ਕਿ ਦੂਰਦਰਾਜ ਦੇ ਇਲ਼ਾਕਿਆਂ 'ਚ ਟੋਲ ਪਲਾਜ਼ਾ 'ਤੇ ਵੀ ਇਸ ਦਾ ਪ੍ਰਭਾਵ ਪਿਆ ਹੈ। ਇਸ ਲਈ ਹੁਣ ਅਸੀਂ ਟੋਲ ਪਲਾਜ਼ਾ 'ਤੇ ਭੀੜ ਕਾਰਨ ਨੂੰ ਅਣਦੇਖਾ ਨਹੀਂ ਕਰ ਸਕਦੇ।'

ਅਧਿਕਾਰੀਆਂ ਮੁਤਾਬਿਕ ਹਰ ਟੋਲ ਪਲਾਜ਼ਾ 'ਤੇ ਲੱਗਣ ਵਾਲੀ ਰੰਗੀਨ ਲਾਈਨ ਪਲਾਜ਼ਾ ਤੋਂ ਲੈ ਕੇ ਪਲਾਜ਼ਾ ਤਕ ਵੱਖ-ਵੱਖ ਹੋਵੇਗੀ। ਨਾਲ ਹੀ ਟੋਲ ਸੰਚਾਲਕਾਂ ਨੂੰ ਸਖ਼ਤ ਹਿਦਾਇਤਾਂ ਦਿੱਤੀਆਂ ਗਈਆਂ ਹਨ ਕਿ ਜੇ ਉਨ੍ਹਾਂ ਦਾ ਸਿਸਟਮ ਕੰਮ ਨਹੀਂ ਕਰ ਰਹੇ ਹਨ ਜਾਂ ਉਹ FASTag ਨੂੰ ਪੜ੍ਹਨ 'ਚ ਅਸਫਲ ਹੈ ਤਾਂ ਉਨ੍ਹਾਂ ਨੂੰ ਲੋਕਾਂ ਨੂੰ ਫ੍ਰੀ 'ਚ ਟੋਲ ਪਾਰ ਕਰਨ ਦੀ ਮਨਜ਼ੂਰੀ ਦੇਣੀ ਹੋਵੇਗੀ। ਹਾਲਾਂਕਿ ਸਾਨੂੰ ਇੰਤਜ਼ਾਰ ਕਰਨਾ ਹੋਵੇਗਾ ਤੇ ਦੇਖਣਾ ਹੋਵੇਗਾ ਕਿ ਇਹ ਨਵਾਂ ਨਿਯਮ ਕਦੋਂ ਲਾਗੂ ਹੋਵੇਗਾ।

Posted By: Amita Verma