ਬਿਜਨੈਸ ਡੈਸਕ, ਨਵੀਂ ਦਿੱਲੀ : ਰਿਜ਼ਰਵ ਬੈਂਕ ਨੇ ਪਰਸਨਲ ਲੋਨ, ਹੋਮ ਲੋਨ ਅਤੇ ਕਾਰ ਲੋਨ ਵਰਗੇ ਕਿਸੇ ਵੀ ਤਰ੍ਹਾਂ ਦੇ ਟਰਮ ਲੋਨ ਦੀ ਈਐਮਆਈ ਦਾ ਭੁਗਤਾਨ ਕਰਨ ਵਾਲਿਆਂ ਲਈ ਵੱਡੀ ਰਾਹਤ ਦਾ ਐਲਾਨ ਕੀਤਾ ਹੈ। ਕੇਂਦਰੀ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਸ਼ੁੱਕਰਵਾਰ ਨੂੰ ਈਐਮਆਈ 'ਤੇ ਮੋਰਾਟੋਰਿਅਮ ਨੂੰ ਤਿੰਨ ਮਹੀਨੇ ਹੋਰ ਭਾਵ 31 ਅਗਸਤ ਤਕ ਜਾਰੀ ਰੱਖਣ ਦਾ ਐਲਾਨ ਕੀਤਾ ਸੀ। ਇਸ ਤੋਂ ਪਹਿਲਾਂ ਆਰਬੀਆਈ ਨੇ ਲੈਣਦਾਰਾਂ ਨੂੰ 31 ਮਈ ਤਕ ਈਐਮਆਈ ਚੁਕਾਉਣ ਤੋਂ ਰਾਹਤ ਦਿੱਤੀ ਸੀ। ਹਾਲਾਂਕਿ ਜੇ ਤੁਹਾਡਾ ਕੋਈ ਟਰਮ ਲੋਨ ਚੱਲ ਰਿਹਾ ਹੈ ਅਤੇ ਤੁਸੀਂ ਈਐਮਆਈ 'ਤੇ ਮੋਰਾਟੋਰਿਅਮ ਦੇ ਆਪਸ਼ਨ ਚੁਣਨਾ ਚਾਹੁੰਦੇ ਹੋ ਤਾਂ ਉਸ ਤੋਂ ਪਹਿਲਾਂ ਆਪਣੇ ਲਈ ਜ਼ਰੂਰੀ ਗੱਲਾਂ ਦਾ ਜਾਨਣਾ ਲਾਜ਼ਮੀ ਹੈ।

ਈਐਮਆਈ ਟਾਲਣ ਤੋਂ ਪਹਿਲਾਂ ਇਨ੍ਹਾਂ ਚੀਜ਼ਾਂ 'ਤੇ ਗੌਰ ਕਰਨਾ ਹੈ ਜਾਰੀ

ਵਿਆਜ ਦਾ ਬੋਝ ਵਧੇਗਾ

ਫਾਇਨੈਂਸ਼ੀਅਲ ਐਕਸਪਰਟ ਮੁਤਾਬਕ ਇਸ ਆਪਸ਼ਨ ਨੂੰ ਚੁਣਨ 'ਤੇ ਤੁਹਾਡੇ 'ਤੇ ਵਿਆਜ ਦਾ ਬੋਝ ਵਧੇਗਾ ਕਿਉਂਕਿ ਤੁਸੀਂ ਜਿਸ ਵੈਲਿਡ ਮੋਰਾਟੋਰਿਅਮ ਦੀ ਆਪਸ਼ਨ ਨੂੰ ਚੁਣਿਆ ਹੈ, ਓਨੇ ਦਿਨ ਦਾ ਵਿਆਜ ਤੁਹਾਨੂੰ ਦੇਣਾ ਪਵੇਗਾ। ਅਜਿਹੇ ਵਿਚ ਜੇ ਤੁਹਾਡੀ ਆਮਦਨ ਪ੍ਰਭਾਵਿਤ ਨਹੀਂ ਹੈ ਅਤੇ ਤੁਹਾਡੇ ਕੋਲ ਲੋੜੀਂਦੇ ਫੰਡ ਹਨ ਤਾਂ ਤੁਹਾਨੂੰ ਈਐੱਮਆਈ ਦਾ ਭੁਗਤਾਨ ਕਰਨਾ ਚਾਹੀਦਾ ਹੈ। ਟੈਕਸ ਅਤੇ ਨਿਵੇਸ਼ ਮਾਹਰ ਬਲਵੰਤ ਜੈਨ ਦਾ ਕਹਿਣਾ ਹੈ ਕਿ ਮੋਰਾਟੋਰੀਅਮ ਸਹੂਲਤ ਦੀ ਆਪਸ਼ਨ ਨੂੰ ਚੁਣਨ ਵਿਚ ਕੋਈ ਬੁਰਾਈ ਨਹੀਂ ਹੈ। ਹਾਲਾਂਕਿ ਇਸ ਤੋਂ ਪਹਿਲਾਂ ਤੁਹਾਨੂੰ ਇਸ ਗੱਲ ਦਾ ਮੁਲਾਂਕਣ ਕਰ ਲੈਣਾ ਚਾਹੀਦਾ ਹੈ ਕਿ ਜਦੋਂ ਸਭ ਕੁਝ ਪਹਿਲਾਂ ਵਾਂਗ ਆਮ ਹੋਵੇਗਾ ਅਤੇ ਤੁਹਾਡੇ ਕੋਲ ਲੋੜੀਂਦੀ ਮਾਤਰਾ ਵਿਚ ਰਕਮ ਹੋਵੇਗੀ, ਇਸ ਦੀ ਵਰਤੋਂ ਤੁਸੀਂ ਕਰਜ਼ ਚੁਕਾਉਣ ਲਈ ਵਰਤ ਸਕਦੇ ਹੋ,ਉਥੇ ਉਹ ਲੋਕ ਇਸ ਆਪਸ਼ਨ ਨੂੰ ਚੁਣ ਸਕਦੇ ਹੋ, ਜਿਨ੍ਹਾਂ ਨੂੰ ਨੌਕਰੀ ਜਾਣ ਜਾਂ ਤਨਖਾਹ ਕੱਟਣ ਦੀ ਅਸ਼ੰਕਾ ਹੋਵੇ।

ਕਿੰਝ ਲੈ ਸਕਦੇ ਹੋ ਇਸ ਸਹੂਲਤ ਦਾ ਲਾਭ

ਵੱਖ ਵੱਖ ਬੈਂਕਾਂ ਨੇ ਇਸ ਲਈ ਤਮਾਮ ਤਰੀਕੇ ਅਪਨਾਉਣ ਲਈ ਕਦਮ ਚੁੱਕੇ ਹਨ। ਉਦਾਹਰਣ ਵੱਜੋਂ ਕਈ ਬੈਂਕਾਂ ਨੇ ਇਸ ਲਈ ਆਪਣੇ ਪੋਰਟਲ 'ਤੇ ਵੀ ਇਕ ਆਪਸ਼ਨ ਦਿੱਤਾ ਹੈ, ਜਿਥੇ ਤੁਸੀਂ ਆਪਣਾ ਲੋਨ ਨੰਬਰ ਪਾ ਕੇ ਮੋਰਾਟੋਰਿਅਮ ਦਾ ਆਪਸ਼ਨ ਚੁਣ ਸਕਦੇ ਹੋ। ਜੇ ਤੁਸੀਂ ਮੋਰਾਟਿਅਮ ਨਹੀਂ ਚਾਹੁੰਦੇ ਤਾਂ ਆਪਣੇ ਬੈਂਕ ਨਾਲ ਸੰਪਰਕ ਕਰੋ।

ਕਿੰਨਾ ਲੋਕਾਂ ਨੂੰ ਮਿਲੇਗੀ ਰਾਹਤ

ਆਰਬੀਆਈ ਨੇ ਕੋਰੋਨਾ ਵਾਇਰਸ ਕਾਰਨ ਲਾਗੂ ਲਾਕਡਾਊਨ ਤੋਂ ਪ੍ਰਭਾਵਿਤ ਕਾਰੋਬਾਰੀਆਂ, ਆਮ ਲੋਕਾਂ ਲਈ ਇਹ ਰਾਹਤ ਦਿੱਤੀ ਹੈ। ਇਸ ਨਾਲ ਉਨ੍ਹਾਂ ਲੋਕਾਂ ਨੂੰ ਵੱਡੀ ਮਦਦ ਮਿਲਣ ਦੀ ਸੰਭਾਵਨਾ ਹੈ ਜੋ ਕੈਸ਼ ਫਲੋ ਦੀ ਕਮੀ ਨਾਲ ਜੂਝ ਰਹੇ ਹਨ।

Posted By: Tejinder Thind