ਨਈਂ ਦੁਨੀਆ : Small Savings Schemes : ਕੇਂਦਰ ਸਰਕਾਰ ਨੇ ਬੁੱਧਵਾਰ ਨੂੰ PPF, NSC ਤੇ Sukanya Samridhi Yojana ਵਰਗੀ ਛੋਟੀ ਬਚਤ ਯੋਜਨਾਵਾਂ ਬਾਰੇ ਫੈਸਲਾ ਲਿਆ। ਸਰਕਾਰ ਨੇ ਇਨ੍ਹਾਂ ਛੋਟੀ ਬਚਤ ਯੋਜਨਾਵਾਂ ਦੀ ਵਿਆਜ ਦਰ 'ਚ ਕੋਈ ਬਦਲਾਅ ਨਹੀਂ ਕਰਨ ਦਾ ਐਲਾਨ ਕੀਤਾ। ਵਿੱਤ ਮੰਤਰਾਲਾ 'ਚ ਆਰਥਿਕ ਮਾਮਲਿਆਂ ਦੇ ਸਕੱਤਰ ਤਰੁਣ ਬਜਾਜ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ। ਇਸ ਫੈਸਲੇ ਨਾਲ ਅਕਤੂਬਰ ਤੋਂ ਦਸੰਬਰ ਦੀ ਤਿਮਾਹੀ ਲਈ ਮਿਲਣ ਵਾਲੇ ਵਿਆਜ ਦਰ 'ਚ ਕੋਈ ਬਦਲਾਅ ਨਹੀਂ ਹੋਵੇਗਾ।

ਵਿੱਤ ਮੰਤਰਾਲਾ ਸਮਾਲ ਸੇਵਿੰਗਜ਼ 'ਤੇ ਵਿਆਜ ਦਰ ਦੇ ਬਾਰੇ ਹਰ ਤਿੰਨ ਮਹੀਨੇ 'ਚ ਫੈਸਲਾ ਕਰਦਾ ਹੈ। ਇਸ ਤੋਂ ਬਾਅਦ ਇਸ ਦਾ ਨੋਟੀਫਿਕੇਸ਼ਨ ਜਾਰੀ ਹੁੰਦਾ ਹੈ। ਇਹ ਲਗਾਤਾਰ ਤੀਜਾ ਮੌਕਾ ਹੈ ਜਦੋਂ ਵਿਆਜ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਵਿੱਤ ਮੰਤਰਾਲਾ ਦੇ ਨੋਟੀਫਿਕੇਸ਼ਨ ਮੁਤਾਬਕ 2020-21 ਤੀਜੀ ਤਿਮਾਹੀ ਲਈ ਛੋਟੀ ਬੱਚਤ ਯੋਜਨਾਵਾਂ ਦੀ ਵਿਆਜ ਦਰ ਨਹੀਂ ਬਦਲੇਗੀ।

ਸਮਾਲ ਸੇਵਿੰਗਜ਼ ਸਕੀਮਜ਼ 'ਤੇ ਵਿਆਜ ਦਰ

-ਸੁਕੰਨਿਆ ਸਮ੍ਰਿਧੀ ਯੋਜਨਾ 'ਤੇ 7.6 ਫੀਸਦੀ ਦਰ ਨਾਲ ਵਿਆਜ ਮਿਲਦਾ ਰਹੇਗਾ।

-ਪਬਲਿਕ ਪ੍ਰੋਵੀਡੈਂਟ ਫੰਡ 'ਤੇ ਤੀਜੀ ਤਿਮਾਹੀ 'ਚ 7.1 ਫੀਸਦੀ ਦੀ ਵਿਆਜ ਦਰ ਮਿਲਣਾ ਜਾਰੀ ਰਹੇਗੀ।

-ਨੈਸ਼ਨਲ ਸੇਵਿੰਗਜ਼ ਸਰਟੀਫਿਕੇਟ 'ਤੇ 6.8 ਫੀਸਦੀ ਵਿਆਜ ਦਰ ਬਰਕਰਾਰ ਰਹੇਗੀ।

-ਨੈਸ਼ਨਲ ਸੇਵਿੰਗਜ਼ ਰੇਕਰਿੰਗ ਅਕਾਊਂਟ 'ਤੇ ਵਿਆਜ ਦਰ 5.8 ਫੀਸਦੀ ਰਹੇਗੀ।

-ਸੇਵਿੰਗਜ਼ ਡਿਪਾਜਿਟ 'ਤੇ ਵਿਆਜ ਦਰ 4 ਫੀਸਦੀ ਸਾਲਾਨਾ ਰਹੇਗੀ।

-ਕਿਸਾਨ ਵਿਕਾਸ ਪੱਤਰ 'ਤੇ 6.9 ਫੀਸਦੀ ਦਰ ਨਾਲ ਮਿਲਣਾ ਜਾਰੀ ਰਹੇਗਾ।

-ਇਕ ਤੋਂ ਪੰਜ ਸਾਲ ਲਈ ਟਰਮ ਡਿਪਾਜਿਟ 'ਤੇ 5.5-6.7 ਫੀਸਦੀ ਦਰ ਨਾਲ ਵਿਆਜ ਮਿਲਣਾ ਬਰਕਰਾਰ ਰਹੇਗਾ। ਇਸ ਦਾ ਭੁਗਤਾਨ ਤਿਮਾਹੀ ਆਧਾਰ 'ਤੇ ਹੁੰਦਾ ਹੈ।

Posted By: Rajnish Kaur