ਜੇਐੱਨਐੱਨ, ਨਵੀਂ ਦਿੱਲੀ : ਪੰਜਾਬ ਐਂਡ ਮਹਾਰਾਸ਼ਟਰ ਕੋ-ਆਪਰੇਟਿਵ ਬੈਂਕ ਘਪਲੇ ਨੂੰ ਲੈ ਕੇ ਖਾਤਾਧਾਰਕਾਂ ਦੇ ਵਿਰੋਧ ਪ੍ਰਦਰਸ਼ਨ 'ਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਦਾ ਬਿਆਨ ਸਾਹਮਣੇ ਆਇਆ ਹੈ। ਮੁੰਬਈ 'ਚ ਭਾਜਪਾ ਦਫ਼ਤਰ ਦੇ ਬਾਹਰ ਪੀਐੱਮਸੀ ਬੈਂਕ ਦੇ ਗਾਹਕਾਂ ਦੇ ਵਿਰੋਧ ਤੋਂ ਬਾਅਦ ਵਿੱਤ ਮੰਤਰੀ ਨੇ ਕਿਹਾ, 'ਮਲਟੀ ਸਟੇਟ ਕੋ-ਆਪਰੇਟਿਵ ਬੈਂਕ ਰਿਜਰਵ ਬੈਂਕ ਵੱਲੋਂ ਸ਼ਾਸਤ ਹੁੰਦੇ ਹਨ, ਇਸ ਲਈ ਮੰਤਰਾਲੇ ਦਾ ਇਸ ਨਾਲ ਸਿੱਧੇ ਤੌਰ 'ਤੇ ਕੋਈ ਲੈਣ-ਦੇਣ ਨਹੀਂ ਹੈ। ਉਨ੍ਹਾਂ ਕਿਹਾ ਕਿ ਰਿਜਰਵ ਬੈਂਕ ਆਫ ਇੰਡੀਆ ਇਸ ਮਾਮਲੇ ਨੂੰ ਦੇਖ ਰਿਹਾ ਹੈ। ਅਸੀਂ ਮਲਟੀ ਸਟੇਟ ਕੋ-ਆਪਰੇਟਿਵ ਬੈਂਕਾਂ ਨਾਲ ਜੁੜੇ ਨਿਯਮਾਂ ਨੂੰ ਦੇਖ ਰਹੇ ਹਨ। ਜੇ ਲੋੜ ਪਈ ਤਾਂ ਅਸੀਂ ਕਾਨੂੰਨ 'ਚ ਬਦਲਾਅ ਵੀ ਕਰਾਂਗੇ। ਉਨ੍ਹਾਂ ਕਿਹਾ ਕਿ ਪੀਐੱਮਸੀ ਬੈਂਕ ਦੇ ਮੁੱਦੇ ਨੂੰ ਲੈ ਕੇ ਉਹ ਆਰਬੀਆਈ ਦੇ ਗਵਰਨਰ ਨਾਲ ਗੱਲ ਕਰੇਗੀ ਤੇ ਵਿੱਤ ਮੰਤਰਾਲੇ ਇਸ ਮਾਮਲੇ ਦਾ ਅਧਿਐਨ ਕਰਨਗੇ, ਤਾਂ ਜੋ ਭਵਿੱਖ 'ਚ ਅਜਿਹੀ ਦਿੱਕਤ ਨਾ ਆਵੇ।'

ਵਿੱਤ ਮੰਤਰੀ ਨੇ ਕਿਹਾ ਕਿ ਜੋ ਸਮੂਹ ਇਸ ਮਾਮਲੇ ਨੂੰ ਦੇਖੇਗਾ, ਉਸ ਕੋਲ ਵਿੱਤ ਮੰਤਰੀ ਮੰਤਰਾਲੇ ਦੇ 2 ਸਕਤੱਰ ਹੋਣਗੇ। ਬੈਠਕ 'ਚ RBI ਦੇ 1 ਡਿਪਟੀ ਗਵਰਨਰ ਲੈਵਲ ਦੇ ਅਧਿਕਾਰੀ ਵੀ ਹੋਣਗੇ, ਤਾਂ ਜੋ ਭਵਿੱਖ 'ਚ ਅਜਿਹੀ ਚੀਜ਼ਾਂ ਨੂੰ ਰੋਕਣ ਲਈ ਅਸੀਂ ਜ਼ਰੂਰੀ ਕਦਮ ਚੁੱਕ ਸਕੀਏ। ਵਿੱਤ ਮੰਤਰੀ ਨੇ ਮੁੰਬਈ 'ਚ ਅੱਜ PMC ਬੈਂਕ ਦੇ ਜਮਾਕਰਤਾਵਾਂ ਨਾਲ ਮੁਲਾਕਾਤ ਕੀਤੀ।

Posted By: Amita Verma