ਜੇਐੱਨਐੱਨ, ਨਵੀਂ ਦਿੱਲੀ : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਉਹ ਨਕਦੀ ਦੇ ਪ੍ਰਵਾਹ ਨੂੰ ਸੁਨਿਸ਼ਚਿਤ ਕਰਨ ਲਈ ਉਹ ਹਰ ਬੈਂਕ ਨਾਲ ਗੱਲ ਕਰੇਗੀ। ਉਨ੍ਹਾਂ ਨੇ ਇਸ ਮੁਸ਼ਕਲ ਹਾਲਾਤ 'ਚ ਬੈਂਕਾਂ ਦੀ ਕੋਸ਼ਿਸ਼ਾਂ ਦੀ ਸਰਾਹਨਾ ਕੀਤੀ। ਉਨ੍ਹਾਂ ਕਿਹਾ ਕਿ ਉਹ ਸਾਰੀਆਂ ਸੂਬਿਆਂ ਨਾਲ ਗੱਲ ਕਰੇਗੀ ਤੇ ਇਹ ਸੁਨਿਸ਼ਚਿਤ ਕਰਨ ਦੀ ਕੋਸ਼ਿਸ਼ ਕਰਨਗੇ ਕਿ ਨਕਦੀ, ਬੈਂਕਾਂ,ਵੇਡਰਸ ਤੇ ਬੈਂਕ ਮਿੱਤਰ ਦੀ ਆਵਾਜਾਹੀ 'ਚ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ। ਵਿੱਤ ਮੰਤਰੀ ਨੇ ਸਿਲਸਿਲੇਵਾਰ ਟਵੀਟ ਕਰ ਕਿਹਾ, 'ਦੇਸ਼ ਭਰ 'ਚ ਬੈਂਕ ਮਿੱਤਰ ਤੇ ਬੈਂਕਿੰਗ ਕਾਰੇਸਪੋਡੇਟ ਸੇਵਾਵਾਂ ਦੀ ਸਰਾਹਨਾ ਕਰੋ। ਮੈਂ ਸੂਬਿਆਂ ਨਾਲ ਗੱਲ ਕਰਾਂਗੀ ਤੇ ਇਹ ਸੁਨਸ਼ਿਚਤ ਕਰਾਂਗੀ ਕਿ ਉਨ੍ਹਾਂ ਦੀ ਆਵਾਜਾਹੀ 'ਚ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ...'

ਸਰਕਾਰ ਨੇ ਇਸ ਹਫ਼ਤੇ ਕਈ ਤਰ੍ਹਾਂ ਦੇ ਉਪਾਅ ਦਾ ਐਲਾਨ ਕੀਤਾ। ਇਸ ਤਹਿਤ ਗਰੀਬ, ਬੁਜ਼ਰਗਾਂ ਤੇ ਦਿਵੰਅਗਾਂ ਦੇ ਖਾਤੇ 'ਚ ਸਿੱਧੇ ਰੁਪਏ ਪਾਉਣ ਦੇ ਉਪਾਅ ਵੀ ਸ਼ਾਮਲ ਹਨ।

ਸਰਕਾਰ ਨੇ ਕੋਰੋਨਾ ਵਾਇਰਸ ਕਾਰਨ ਪਰੇਸ਼ਾਨ ਲੋਕਾਂ ਦੀ ਮਦਦ ਲਈ ਕਦਮ ਚੁੱਕਿਆ ਹੈ। ਸੀਤਾਰਮਨ ਨੇ ਕਿਹਾ, 'ਇਨ੍ਹਾਂ ਮੁਸ਼ਕਲ ਹਾਲਾਤਾਂ 'ਚ ਵੀ ਬੈਕਿੰਗ ਸੇਵਾਵਾਂ ਨੂੰ ਜਾਰੀ ਰੱਖਣ ਤੇ ਗਾਹਕਾਂ ਦੀ ਸਮੇਂ ਸੂਚੀ 'ਤੇ ਸੁਰੱਖਿਅਤ ਸਰਵਿਸ ਲਈ ਪੂਰਾ ਬੈਂਕਿੰਗ ਭਾਈਚਾਰੇ ਪਛਾਣ 'ਤੇ ਧੰਨਵਾਦ ਦੀ ਹੱਕਦਾਰ ਹੈ।

ਬੈਂਕ ਮੁਲਾਜ਼ਮਾਂ ਦੀਆਂ ਕੋਸ਼ਿਸ਼ਾਂ ਦੀ ਸਰਾਹਨਾ ਕਰਦਿਆਂ ਵਿੱਤ ਮੰਤਰੀ ਨੇ ਕਿਹਾ, 'ਬੈਂਕ ਮੁਲਾਜ਼ਮ ਤੇ ਸਟਾਫ ਇਸ ਮੁਸ਼ਕਲ ਘੜੀ 'ਚ ਅੱਗੇ ਵੱਧ ਕੇ ਲਗਾਤਾਰ ਕੰਮ 'ਚ ਜੁੱਟੇ ਹਨ। ਫਿਰ ਚਾਹੇ ਨਕਦੀ ਉਪਲਬੱਧ ਕਰਾਉਣਾ ਹੋਵੇ ਜਾਂ ਬ੍ਰਾਂਚ ਖੋਲ੍ਹਣਾ ਹੋਵੇ ਜਾਂ ਕੋਈ ਹੋਰ ਕੰਮ ਹੋਵੇ।

Posted By: Amita Verma