ਨਵੀਂ ਦਿੱਲੀ : ਮਿਡਲ ਕਲਾਸ ਲਈ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਅੱਜ ਫਿਰ ਵੱਡੇ ਐਲਾਨ ਕੀਤੇ ਹਨ। ਉਨ੍ਹਾਂ ਕਿਹਾ ਕਿ 8 ਸਰਕਾਰੀ ਬੈਂਕਾਂ ਨੇ ਰੈਪੋ ਰੇਟ ਲਿੰਕਡ ਲੋਨਜ਼ ਲਾਂਚ ਕੀਤੇ ਹਨ। ਇਸ ਦਾ ਮਤਲਬ ਹੈ ਕਿ ਗਾਹਕਾਂ ਨੂੰ ਹੁਣ ਪਹਿਲਾਂ ਦੇ ਮੁਕਾਬਲੇ ਘਟ ਦਰਾਂ 'ਤੇ ਲੋਨ ਮਿਲੇਗਾ। ਇਸ ਤੋਂ ਇਲਾਵਾ, ਰੈਪੋ ਦਰਾਂ 'ਚ ਕਟੌਤੀ ਹੋਣ 'ਤੇ ਉਨ੍ਹਾਂ ਨੂੰ ਇਸ ਦਾ ਲਾਭ ਵਿਆਜ ਦਰਾਂ 'ਚ ਜਲਦ ਕਟੌਤੀ ਵਜੋਂ ਮਿਲੇਗਾ। ਉਨ੍ਹਾਂ ਕਿਹਾ ਕਿ ਬੈਂਕਾਂ ਨੇ ਹਾਲ ਦੇ ਦਿਨਾਂ 'ਚ ਖਪਤਕਾਰਾਂ ਦੇ ਹਿੱਤ 'ਚ ਐਲਾਨ ਕੀਤੇ ਹਨ।

ਸੀਤਾਰਮਣ ਨੇ ਕਿਹਾ ਕਿ ਦੇਸ਼ ਨੂੰ 5 ਲੱਖ ਕਰੋੜ ਦਾ ਅਰਥਚਾਰਾ ਬਣਾਉਣ ਦੀ ਦਿਸ਼ਾ 'ਚ ਕੰਮ ਜਾਰੀ ਹੈ। ਇਸ ਤੋਂ ਇਲਾਵਾ 3 ਲੱਖ ਫਰਜ਼ੀ ਕੰਪਨੀਆਂ ਵੀ ਬੰਦ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਬੈਂਕਾਂ 'ਚ ਵਧੀ ਪ੍ਰਬੰਧਨ ਲਈ ਕੰਮ ਕੀਤੇ ਗਏ ਹਨ। ਅਰਥਚਾਰੇ ਨੂੰ ਰਫ਼ਤਾਰ ਦੇਣ ਸਬੰਧੀ ਇਕ ਹਫ਼ਤੇ ਦੇ ਅੰਦਰ ਹੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਦੂਸਰੀ ਪ੍ਰੈੱਸ ਕਾਨਫਰੰਸ ਸ਼ੁੱਕਰਵਾਰ ਨੂੰ ਕੀਤੀ।

ਪ੍ਰੈੱਸ ਕਾਨਫਰੰਸ 'ਚ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਕਿਹਾ ਕਿ ਅੱਜ ਦੀ ਤਰੀਕ 'ਚ 1.9 ਲੱਖ ਕਰੋੜ ਰੁਪਏ ਦਾ ਕ੍ਰੈਡਿਟ ਅਰਥਵਿਵਸਥਾ 'ਚ ਉਪਲਬਧ ਹੈ। ਉਨ੍ਹਾਂ ਕਿਹਾ ਕਿ ਬੈਂਕਾਂ 'ਚ ਇਕਵਿਟੀ ਪ੍ਰਵਾਹ ਵਧਾਉਣ ਦੀ ਜ਼ਰੂਰਤ ਹੈ। ਇਸ ਦੇ ਨਾਲ ਹੀ ਗੁੱਡ ਗਵਰਨੈਂਸ ਵੀ ਹੋਣੀ ਚਾਹੀਦੀ ਹੈ।

ਸੀਤਾ ਰਮਣ ਦੀ ਪ੍ਰੈੱਸ ਕਾਨਫਰੰਸ ਦੀਆਂ ਵੱਡੀਆਂ ਗੱਲਾਂ

 • ਮਰਜਰ ਤੋਂ ਬਾਅਦ PNB ਦੀਆਂ 11,437 ਬ੍ਰਾਂਚਾਂ ਹੋਣਗੀਆਂ
 • ਯੂਨਾਈਟਿਡ ਬੈਂਕ 'ਚ ਸਰਕਾਰ 1600 ਕਰੋੜ ਰੁਪਏ ਪੂੰਜੀ ਲਗਾਵੇਗੀ
 • UCO ਬੈਂਕ 'ਚ ਸਰਕਾਰ 2100 ਕਰੋੜ ਰੁਪਏ ਪੂੰਜੀ ਲਗਾਵੇਗੀ
 • ਕੇਨਰਾ ਬੈਂਕ ਦਾ ਸਿੰਡੀਕੇਟ ਬੈਂਕ ਨਾਲ ਮਰਜਰ
 • PNB 'ਚ ਯੂਨਾਈਟਿਡ ਬੈਂਕ ਅਤੇ OBC ਦਾ ਮਰਜਰ
 • ਇੰਡੀਅਨ ਬੈਂਕ ਤੇ ਇਲਾਹਾਬਾਦ ਬੈਂਕ ਦਾ ਮਰਜਰ
 • 2 ਸਾਲ 'ਚ PSU ਬੈਂਕ ਦੀ ਗਿਣਤੀ 27 ਤੋਂ ਘਟ ਕੇ 12 ਹੋਈ
 • PSU ਬੈਂਕਾਂ ਲਈ ਵੱਡੇ ਸੁਧਾਰ ਦੀ ਜ਼ਰੂਰਤ

 • 4 NBFCs ਨੂੰ PSU ਬੈਂਕਾਂ ਤੋਂ ਮਦਦ ਮਿਲੀ
 • 8 PSU ਬੈਂਕਾਂ ਨੇ ਰੈਪੋ ਲਿੰਕਡ ਹੋਮ ਲੋਨ ਸ਼ੁਰੂ ਕੀਤਾ
 • ਭਗੌੜਿਆਂ ਦੀ ਜਾਇਦਾਦ 'ਤੇ ਕਾਰਵਾਈ ਜਾਰੀ ਰਹੇਗੀ
 • 3 ਲੱਖ ਫਰਜ਼ੀ ਕੰਪਨੀਆਂ ਬੰਦ ਕੀਤੀਆਂ ਗਈਆਂ
 • ਬੈਂਕਾਂ ਦਾ NPA ਘਟ ਕੇ 7.9 ਲੱਖ ਕਰੋੜ ਹੋਇਆ
 • 14 ਪਬਲਿਕ ਸੈਕਟਰ ਬੈਂਕਾਂ ਦਾ ਮੁਨਾਫ਼ਾ ਵਧਿਆ
 • ਬੈਂਕਾਂ 'ਚ ਮੁਲਾਜ਼ਮਾਂ ਦਾ ਛਾਂਟੀ ਨਹੀਂ
 • ਕਰਜ਼ ਵਸੂਲੀ ਫਿਲਹਾਲ ਰਿਕਾਰਡ ਪੱਧਰ 'ਤੇ

Posted By: Seema Anand