ਨਵੀਂ ਦਿੱਲੀ : ਆਨਲਾਈਨ ਪੈਸਿਆਂ ਦਾ ਲੈਣ-ਦੇਣ ਕਰਨ ਵਾਲਿਆਂ ਲਈ ਵੱਡੀ ਖ਼ਬਰ ਹੈ। ਭਾਰਤੀ ਰਿਜ਼ਰਵ ਬੈਂਕ (RBI) ਅੱਜ ਤੋਂ ਲੋਕਾਂ ਨੂੰ ਵੱਡੀ ਸਹੂਲਤ ਦੇਣ ਜਾ ਰਿਹਾ ਹੈ। ਆਰਬੀਆਈ ਨੇ ਰੀਅਲ ਟਾਈਮ ਗ੍ਰਾਸ ਸੈਟਲਮੈਂਟ ਪ੍ਰਣਾਲੀ (RTGS) ਰਾਹੀਂ ਟ੍ਰਾਂਜ਼ੈਕਸ਼ਨ ਦਾ ਸਮਾਂ ਇਕ ਘੰਟਾ ਵਧਾ ਦਿੱਤਾ ਹੈ। ਡਿਜੀਟਲ ਟ੍ਰਾਂਜ਼ੈਕਸ਼ਨ ਨੂੰ ਹੱਲਾਸ਼ੇਰੀ ਦੇਣ ਲਈ ਆਰਬੀਆਈ ਨੇ ਇਹ ਕਦਮ ਉਠਾਇਆ ਹੈ। ਇਹ ਫ਼ੈਸਲਾ ਅੱਜ ਤੋਂ ਯਾਨੀ 26 ਅਗਸਤ ਤੋਂ ਲਾਗੂ ਹੋ ਗਿਆ ਹੈ। ਇਸ ਫ਼ੈਸਲੇ ਤਹਿਤ ਹੁਣ ਗਾਹਕ ਸਵੇਰੇ 8 ਵਜੇ ਦੀ ਬਜਾਏ ਸਵੇਰੇ 7 ਵਜੇ ਤੋਂ ਹੀ RTGS ਜ਼ਰੀਏ ਟ੍ਰਾਂਜ਼ੈਕਸ਼ਨ ਕਰ ਸਕਣਗੇ। ਕੇਂਦਰੀ ਬੈਂਕ ਨੇ ਬੁੱਧਵਾਰ ਨੂੰ ਕਿਹਾ ਸੀ, 'ਆਰਟੀਜੀਐੱਸ ਪ੍ਰਣਾਲੀ ਦੀ ਉਪਲਬਧਤਾ ਵਧਾਉਣ ਲਈ ਇਹ ਤੈਅ ਕੀਤਾ ਗਿਆ ਹੈ ਕਿ ਆਰਟੀਜੀਐੱਸ ਦੇ ਸੰਚਾਲਨ ਸਮੇਂ ਨੂੰ ਵਧਾਇਆ ਜਾਵੇ।'

ਅੱਜ ਤੋਂ ਇਹ ਹੋ ਗਈ ਹੈ RTGS ਸਿਸਟਮ ਦੀ ਟਾਈਮਿੰਗ

ਸੇਵਾ ਸ਼ੁਰੂ ਹੋਵੇਗੀ : ਸਵੇਰੇ 7 ਵਜੇ ਤੋਂ

ਕਸਟਮਰ ਟ੍ਰਾਂਜ਼ੈਕਸ਼ਨ ਸਮਾਂ : ਸ਼ਾਮ 6 ਵਜੇ ਤਕ

ਇੰਟਰ-ਬੈਂਕ ਟ੍ਰਾਂਜ਼ੈਕਸ਼ਨ ਸਮਾਂ : ਸ਼ਾਮ 7.45 ਵਜੇ ਤਕ

ਇੰਟਰਾ-ਡੇ ਲਿਕਵੀਡਿਟੀ (IDL) ਰਿਵਰਸਲ ਸਮਾਂ : ਸ਼ਾਮ 7.45 ਤੋਂ 8 ਵਜੇ ਤਕ

ਜਾਣੋ ਕੀ ਹੈ RTGS ਸਿਸਟਮ

ਆਰਟੀਜੀਐੱਸ (RTGS) ਯਾਨੀ ਰੀਅਲ ਟਾਈਮ ਗ੍ਰਾਸ ਸੈਟਲਮੈਂਟ ਅਜਿਹਾ ਸਿਸਟਮ ਹੈ ਜਿਸ ਜ਼ਰੀਏ ਪੈਸਾ ਟਰਾਂਸਫਰ ਕਰਨ ਦਾ ਕਾਰਜ ਰੀਅਲ ਟਾਈਮ 'ਚ ਹੀ ਤੁਰੰਤ ਹੋ ਜਾਂਦਾ ਹੈ। ਇਸ ਨਾਲ ਨਿੱਜੀ ਖਾਤਾਧਾਰਕਾਂ ਜਾਂ ਗਰੁੱਪ 'ਚ ਗਾਹਕਾਂ ਨੂੰ ਫੰਡ ਟਰਾਂਸਫਰ ਕੀਤਾ ਜਾ ਸਕਦਾ ਹੈ। ਇਹ ਸਿਸਟਮ ਆਮ ਤੌਰ 'ਤੇ ਵੱਡੀ ਰਾਸ਼ੀ ਦੇ ਟ੍ਰਾਂਜ਼ੈਕਸ਼ਨ ਲਈ ਵਰਤਿਆ ਜਾਂਦਾ ਹੈ। ਇਸ ਜ਼ਰੀਏ ਘੱਟੋ-ਘੱਟ 2 ਲੱਖ ਰੁਪਏ ਦੀ ਟ੍ਰਾਂਜ਼ੈਕਸ਼ਨ ਕੀਤੀ ਜਾ ਸਕਦੀ ਹੈ ਅਤੇ ਵੱਧ ਤੋਂ ਵੱਧ ਰਕਮ ਦੀ ਕੋਈ ਹੱਦ ਨਹੀਂ ਹੈ।

RTGS ਤੋਂ ਇਲਾਵਾ ਪੈਸਾ ਟਰਾਂਸਫਰ ਕਰਨ ਦਾ ਇਕ ਹੋਰ ਮਸ਼ਹੂਰ ਜ਼ਰੀਆ ਨੈਸ਼ਨਲ ਇਲੈਕਟ੍ਰਾਨਿਕ ਫੰਡ ਟਰਾਂਸਫਰ (NEFT) ਵੀ ਹੈ। ਇਸ ਦੀ ਕਮੀ ਇਹ ਹੈ ਕਿ ਇਸ ਵਿਚ ਫੰਡ ਟਰਾਂਸਫਰ ਨਿਰਧਾਰਤ ਸਮੇਂ 'ਤੇ ਹੀ ਹੁੰਦਾ ਹੈ। ਇਹ ਗਾਹਕਾਂ ਲਈ ਸਵੇਰੇ 8 ਵਜੇ ਤੋਂ ਸ਼ਾਮ 7 ਵਜੇ ਤਕ ਉਪਲਬਧ ਹੁੰਦਾ ਹੈ। ਇਹ ਸਹੂਲਤ ਬੈਂਕ ਦੀਆਂ ਛੁੱਟੀਆਂ ਅਤੇ ਮਹੀਨੇ ਦੇ ਦੂਸਰੇ ਤੇ ਚੌਥੇ ਸ਼ਨਿਚਰਵਾਰ ਨੂੰ ਉਪਲਬਧ ਨਹੀਂ ਹੁੰਦੀ। NEFT ਸਿਸਟਮ ਦੀ ਵਰਤੋਂ ਕਰ ਕੇ 2 ਲੱਖ ਰੁਪਏ ਤਕ ਦਾ ਫੰਡ ਟਰਾਂਸਫਰ ਕੀਤਾ ਜਾ ਸਕਦਾ ਹੈ। ਇਸ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਵਿਚ ਘੱਟੋ-ਘੱਟ ਅਤੇ ਵੱਧ ਤੋਂ ਵੱਧ ਰੁਪਿਆਂ ਦੀ ਕੋਈ ਹੱਦ ਨਹੀਂ ਹੈ। NEFT ਇਕ ਰਿਟੇਲ ਪੇਮੈਂਟ ਸਿਸਟਮ ਹੈ।

Posted By: Seema Anand