ਨਈ ਦੁਨੀਆ, ਨਵੀਂ ਦਿੱਲੀ : LPG Cylinder : ਲਗਾਤਾਰ ਵਧ ਰਹੀਆਂ ਸਿਲੰਡਰ ਦੀਆਂ ਕੀਮਤਾਂ ਤੋਂ ਸਰਕਾਰ ਨੇ ਰਾਹਤ ਦਿੱਤੀ ਹੈ। ਇਹ ਰਾਹਤ ਆਮ ਲੋਕਾਂ ਨੂੰ ਨਹੀਂ ਬਲਕਿ ਛੋਟੇ ਦੁਕਾਨਦਾਰਾਂ ਤੇ ਹੋਟਲ ਮਾਲਕਾਂ ਨੂੰ ਦਿੱਤੀ ਗਈ ਹੈ। ਐੱਲਪੀਜੀ ਸਿਲੰਡਰਾਂ ਦੀਆਂ ਕੀਮਤਾਂ 'ਚ ਸਰਕਾਰੀ ਪੈਟਰੋਲੀਅਮ ਕੰਪਨੀਆਂ ਨੇ ਇਸ ਮਹੀਨੇ 45.50 ਰੁਪਏ ਕਟੌਤੀ ਕੀਤੀ ਹੈ। ਇਹ ਕਟੌਤੀ ਸਿਰਫ਼ 19 ਕਿੱਲੋ ਵਾਲੇ ਕਮਰਸ਼ੀਅਲ ਸਿਲੰਡਰ 'ਚ ਕੀਤੀ ਗਈ ਹੈ। ਉੱਥੇ ਹੀ 14.2 ਕਿੱਲੋਗ੍ਰਾਮ ਵਾਲੇ ਘਰੇਲੂ ਸਿਲੰਡਰ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀੰ ਕੀਤਾ ਗਿਆ ਹੈ। 19 ਕਿੱਲੋ ਵਾਲੇ ਕਮਰਸ਼ੀਅਲ ਸਿਲੰਡਰ ਦੇ ਨਵੇਂ ਰੇਟ ਇਕ ਮਈ ਤੇ ਲਾਗੂ ਹੋ ਗਏ ਹਨ। ਪਿਛਲੇ ਮਹੀਨੇ ਐੱਲਪੀਜੀ ਸਿਲੰਡਰ ਦੀਆਂ ਕੀਮਤਾਂ 10 ਰੁਪਏ ਦੀ ਕਟੌਤੀ ਕੀਤੀ ਗਈ ਸੀ।

ਦਿੱਲੀ 'ਚ LPG ਸਿਲੰਡਰ ਦੀ ਮੌਜੂਦਾ ਕੀਮਤ 809 ਰੁਪਏ ਹੈ। ਜਦਕਿ ਇਸ ਸਾਲ ਜਨਵਰੀ 'ਚ LPG ਸਿਲੰਡਰ ਦੀ ਕੀਮਤ 694 ਰੁਪਏ ਸੀ ਜਿਸ ਨੂੰ ਫਰਵਰੀ 'ਚ ਵਧਾ ਕੇ 719 ਰੁਪਏ ਪ੍ਰਤੀ ਸਿਲੰਡਰ ਕੀਤੀ ਗਈ। ਇਸ ਤੋਂ ਬਾਅਦ 15 ਫਰਵਰੀ ਨੂੰ ਕੀਮਤ 769 ਰੁਪਏ ਹੋ ਗਏ। 25 ਫਰਵਰੀ ਨੂੰ ਐੱਲਪੀਜੀ ਸਿਲੰਡਰ ਦੀ ਕੀਮਤ 794 ਰੁਪਏ ਕਰ ਦਿੱਤੇ ਗਏ। ਮਾਰਚ 'ਚ LPG ਸਿਲੰਡਰ ਦੀ ਕੀਮਤ 819 ਰੁਪਏ ਕਰ ਦਿੱਤੀਆਂ ਗਈਆਂ ਸਨ।

ਦਸੰਬਰ 2020 ਤੋਂ ਹਰ ਮਹੀਨੇ ਬਦਲ ਰਹੀਆਂ ਹਨ ਕੀਮਤਾਂ

ਇਸ ਤੋਂ ਪਹਿਲਾਂ ਪਿਛਲੇ ਸਾਲ ਦਸੰਬਰ ਦੇ ਮਹੀਨੇ 'ਚ ਘਰੇਲੂ ਗੈਸ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਸੀ। ਉਸ ਸਮੇਂ ਦਿੱਲੀ 'ਚ LPG ਸਿਲੰਡਰ ਦੀ ਕੀਮਤ 694 ਰੁਪਏ ਸੀ। ਇਸ ਤੋਂ ਬਾਅਦ ਲਗਤਾਰ ਘਰੇਲੂ ਗੈਸ ਦੀ ਕੀਮਤਾਂ ਵਧੀਆਂ ਹਨ।

Posted By: Amita Verma