ਔਨਲਾਈਨ ਡੈਸਕ, ਨਵੀਂ ਦਿੱਲੀ : 1 ਅਪ੍ਰੈਲ ਤੋਂ ਕਈ ਨਿਯਮ ਬਦਲ ਗਏ ਹਨ। ਇਸ ਵਿੱਚ ਸੋਨੇ ਦੀ ਖਰੀਦ ਅਤੇ ਵਿਕਰੀ ਨਾਲ ਸਬੰਧਤ ਨਿਯਮ ਵੀ ਸ਼ਾਮਲ ਹਨ। ਨਵੇਂ ਨਿਯਮ ਤੋਂ ਬਾਅਦ ਹਾਲਮਾਰਕ ਤੋਂ ਬਿਨਾਂ ਕੋਈ ਵੀ ਗਹਿਣਾ ਬਾਜ਼ਾਰ 'ਚ ਨਹੀਂ ਵੇਚਿਆ ਜਾ ਸਕੇਗਾ। ਇਸ ਦੇ ਨਾਲ ਹੀ ਛੇ ਅੰਕਾਂ ਵਾਲਾ ਹਾਲਮਾਰਕ ਨਿਯਮ ਵੀ ਅੱਜ ਤੋਂ ਲਾਗੂ ਹੋ ਗਿਆ ਹੈ। ਆਓ ਜਾਣਦੇ ਹਾਂ ਨਵੇਂ ਨਿਯਮ ਦਾ ਲੋਕਾਂ 'ਤੇ ਕੀ ਅਸਰ ਪਵੇਗਾ।

ਬਿਨਾਂ ਹਾਲਮਾਰਕ ਤੋਂ ਸੋਨਾ ਨਹੀਂ ਮਿਲੇਗਾ

ਨਵੇਂ ਨਿਯਮ ਤੋਂ ਬਾਅਦ ਕੋਈ ਵੀ ਦੁਕਾਨਦਾਰ ਬਿਨਾਂ ਹਾਲਮਾਰਕ ਦੇ ਸੋਨਾ ਨਹੀਂ ਵੇਚ ਸਕੇਗਾ। ਅਜਿਹਾ ਕਰਨ 'ਤੇ ਉਸ ਨੂੰ ਜੁਰਮਾਨਾ ਹੋ ਸਕਦਾ ਹੈ। ਇੱਕ ਹਾਲਮਾਰਕ ਇੱਕ ਅਲਫਾਨਿਊਮੇਰਿਕ ਕੋਡ ਹੁੰਦਾ ਹੈ ਜੋ ਗਹਿਣਿਆਂ ਦੇ ਹਰ ਟੁਕੜੇ ਲਈ ਵਿਲੱਖਣ ਹੁੰਦਾ ਹੈ।

ਆਮ ਲੋਕਾਂ ਨੂੰ ਕੀ ਫਾਇਦਾ ਹੋਵੇਗਾ

ਇਸ ਨਾਲ ਲੋਕਾਂ ਨਾਲ ਘਪਲੇ ਜਾਂ ਧੋਖਾਧੜੀ ਦੀਆਂ ਸੰਭਾਵਨਾਵਾਂ ਘੱਟ ਜਾਣਗੀਆਂ। ਹਾਲਮਾਰਕ ਦੇ ਨਾਲ ਲਿਖਿਆ ਜਾਵੇਗਾ ਕਿ ਗਹਿਣਿਆਂ ਵਿੱਚ ਕਿੰਨੇ ਕੈਰੇਟ ਸੋਨਾ ਸ਼ਾਮਿਲ ਹੈ। ਇਸ ਵਿਲੱਖਣ ਕੋਡ ਰਾਹੀਂ ਗਹਿਣਿਆਂ ਨੂੰ ਟਰੇਸ ਕਰਨਾ ਆਸਾਨ ਹੋ ਜਾਵੇਗਾ।

ਨਵਾਂ ਹਾਲਮਾਰਕ

ਛੇ ਅੰਕਾਂ ਵਾਲਾ ਹਾਲਮਾਰਕ ਨੰਬਰ ਸਰਕਾਰ ਦੁਆਰਾ 2021 ਵਿੱਚ ਲਿਆਂਦਾ ਗਿਆ ਸੀ। ਉਦੋਂ ਤੋਂ ਹੀ ਪੁਰਾਣੇ ਅਤੇ ਨਵੇਂ ਦੋਵੇਂ ਹਾਲ ਬਾਜ਼ਾਰ ਵਿੱਚ ਚੱਲ ਰਹੇ ਸਨ। ਨਵੇਂ ਹਾਲਮਾਰਕ ਨੂੰ ਲਾਜ਼ਮੀ ਬਣਾਇਆ ਗਿਆ ਹੈ ਕਿਉਂਕਿ ਇਹ ਪੁਰਾਣੇ ਨਾਲੋਂ ਜ਼ਿਆਦਾ ਸੁਰੱਖਿਅਤ ਹੈ।

ਸੋਨੇ ਦੇ ਬਿਸਕੁਟ ਅਤੇ ਸਿੱਕਿਆਂ 'ਤੇ ਲਾਗੂ ਹੋਵੇਗਾ

ਸਿਰਫ ਸੋਨੇ ਦੇ ਗਹਿਣਿਆਂ 'ਤੇ ਹੀ ਨਹੀਂ, ਸੋਨੇ ਦੇ ਬਿਸਕੁਟ ਅਤੇ ਸਿੱਕਿਆਂ ਲਈ ਵੀ ਨਵਾਂ ਹਾਲਮਾਰਕ ਜਾਰੀ ਕੀਤਾ ਜਾਵੇਗਾ। ਨਵੇਂ ਹਾਲਮਾਰਕ ਦਾ ਉਦੇਸ਼ ਸੋਨੇ ਦੀ ਪ੍ਰਮਾਣਿਕਤਾ ਨੂੰ ਦਰਸਾਉਣਾ ਹੈ।

ਪੁਰਾਣੇ ਸੋਨੇ ਦਾ ਕੀ ਹੋਵੇਗਾ?

ਜੇ ਤੁਹਾਡੇ ਕੋਲ ਪੁਰਾਣਾ ਸੋਨਾ ਹੈ ਤਾਂ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ। ਸਰਕਾਰ ਵੱਲੋਂ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਗਾਹਕ ਪੁਰਾਣੇ ਹਾਲਮਾਰਕ ਵਾਲੇ ਗਹਿਣੇ ਆਸਾਨੀ ਨਾਲ ਵੇਚ ਸਕਦੇ ਹਨ।

Posted By: Jaswinder Duhra