ਨਵੀਂ ਦਿੱਲੀ (ਪੀਟੀਆਈ) : ਤਿਉਹਾਰੀ ਸੀਜ਼ਨ ਦੌਰਾਨ ਕਾਰੋਬਾਰਾਂ ਦੇ ਲੀਹ 'ਤੇ ਪਰਤਣ ਕਾਰਨ ਰੁਜ਼ਗਾਰ ਮਿਲਣ 'ਚ ਵੀ ਤੇਜ਼ੀ ਆਈ ਹੈ। ਕੌਮੀ ਸੰਖਿਆਕੀ ਦਫ਼ਤਰ (ਐੱਨਐੱਸਓ) ਵੱਲੋਂ ਜਾਰੀ ਅੰਕੜਿਆਂ ਮੁਤਾਬਕ ਇਸ ਸਾਲ ਸਤੰਬਰ 'ਚ ਕਮਰਚਾਰੀ ਰਾਜ ਬੀਮਾ ਨਿਗਮ (ਈਐੱਸਆਈਸੀ) ਨਾਲ 11.49 ਨਵੇਂ ਕਰਮਚਾਰੀ ਜੁੜੇ। ਇਸ ਤੋਂ ਪਹਿਲਾਂ ਪਹਿਲਾਂ ਦੇਸ਼-ਵਿਆਪੀ ਲਾਕਡਾਊਨ ਤੋਂ ਠੀਕ ਪਿਛਲੇ ਮਹੀਨੇ ਭਾਵ ਫਰਵਰੀ 'ਚ ਈਐੱਸਆਈਸੀ ਨਾਲ 11.83 ਲੱਖ ਕਰਮਚਾਰੀ ਜੁੜੇ ਸਨ। ਇਸ ਸਾਲ ਅਗਸਤ ਦੌਰਾਨ ਈਐੱਸਆਈਸੀ ਨਾਲ ਜੁੜਨ ਵਾਲੇ ਨਵੇਂ ਮੁਲਾਜ਼ਮਾਂ ਦੀ ਗਿਣਤੀ 9.47 ਲੱਖ ਸੀ।

ਨਵੇਂ ਅੰਕੜਿਆਂ ਮੁਤਾਬਕ ਇਸ ਸਾਲ ਜੂਨ 'ਚ ਈਐੱਸਆਈਸੀ ਨਾਲ 8.27 ਲੱਖ, ਮਈ 'ਚ 4.87 ਲੱਖ ਤੇ ਅਪ੍ਰੈਲ 'ਚ 2.62 ਲੱਖ ਕਰਮਚਾਰੀ ਜੁੜੇ। ਹਾਲਾਂਕਿ ਜੁਲਾਈ ਦੌਰਾਨ ਇਸ 'ਚ 7.61 ਲੱਖ ਦੀ ਗਿਰਾਵਟ ਆਈ ਸੀ। ਐੱਨਐੱਸਓ ਮੁਤਾਬਕ ਇਸ ਸਾਲ 31 ਮਾਰਚ ਨੂੰ ਖ਼ਤਮ ਹੋਏ ਵਿੱਤੀ ਸਾਲ (2019-20) 'ਚ ਈਐੱਸਆਈਸੀ ਨਾਲ 1.51 ਕਰੋੜ ਤੇ ਵਿੱਤੀ ਸਾਲ 2018-19 'ਚ 1.49 ਕਰੋੜ ਕਰਮਚਾਰੀ ਜੁੜੇ ਸਨ।

Posted By: Sunil Thapa