ਨਵੀਂ ਦਿੱਲੀ, ਬਿਜ਼ਨਸ ਡੈਸਕ : ਭਾਰਤੀ ਰੇਲਵੇ ਵਿਚ ਹਰ ਸਾਲ ਅਲਾਰਮ ਚੇਨ ਪੁਲਿੰਗ (ਏਸੀਪੀ) ਦੀਆਂ ਹਜ਼ਾਰਾਂ ਘਟਨਾਵਾਂ ਬਿਨਾਂ ਕਿਸੇ ਕਾਰਨ ਵਾਪਰਦੀਆਂ ਹਨ। ਰੇਲਵੇ ਵਿਚ ਗੈਰ-ਕਾਨੂੰਨੀ ਢੰਗ ਨਾਲ ਸਾਮਾਨ ਵੇਚਣ ਵਾਲੇ ਜਾਂ ਬਿਨਾਂ ਟਿਕਟ ਸਫਰ ਕਰਨ ਵਾਲੇ ਯਾਤਰੀ ਟੀਟੀ ਅਤੇ ਪੁਲਿਸ ਤੋਂ ਬਚਣ ਲਈ ਅਲਾਰਮ ਚੇਨ ਖਿੱਚਣ ਦਾ ਸਹਾਰਾ ਲੈਂਦੇ ਹਨ। ਅਜਿਹਾ ਕਰਨ ਨਾਲ ਜਿੱਥੇ ਰੇਲਵੇ ਨੂੰ ਹਰ ਸਾਲ ਭਾਰੀ ਵਿੱਤੀ ਨੁਕਸਾਨ ਝੱਲਣਾ ਪੈਂਦਾ ਹੈ, ਉੱਥੇ ਹੀ ਟਰੇਨ ਦੇ ਪੱਟੜੀ ਤੋਂ ਉਤਰਨ ਦਾ ਖ਼ਤਰਾ ਵੀ ਵੱਧ ਜਾਂਦਾ ਹੈ। ਜਾਣਦੇ ਹਾਂ ਚੇਨ ਨੂੰ ਖਿੱਚਣ ਨਾਲ ਜੁੜੇ ਸਾਰੇ ਨਿਯਮਾਂ ਬਾਰੇ ਕਿ ਕਿਨ੍ਹਾਂ ਹਾਲਾਤਾਂ ਵਿਚ ਰੇਲਗੱਡੀ ਵਿੱਚ ਅਲਾਰਮ ਚੇਨ ਨੂੰ ਖਿੱਚਣਾ ਕਾਨੂੰਨੀ ਹੈ।

ਕਦੋਂ ਜਾਇਜ਼ ਹੈ ਟਰੇਨ ’ਚ ਅਲਾਰਮ ਚੇਨ ਖਿੱਚਣਾ

- ਰੇਲਗੱਡੀ ਨੂੰ ਅੱਗ ਲੱਗਣਾ।

- ਗੱਲਗੱਡੀ ਦੇ ਚੱਲਦੇ ਸਮੇਂ ਕਿਸੇ ਬਜ਼ੁਰਗ ਜਾਂ ਅਪਾਹਜ ਵਿਅਕਤੀ ਨੂੰ ਚੜ੍ਹਾਉਣ ਵੇਲੇ।

- ਅਚਾਨਕ ਕਿਸੇ ਦੇ ਬਿਮਾਰ ਹੋਣ ’ਤੇ।

- ਰੇਲਗਡੀ ਵਿਚ ਚੋਰੀ ਜਾਂ ਡਕੈਤੀ ਸਮੇਂ।

ਕਦੋਂ ਮੰਨਿਆ ਜਾਂਦਾ ਹੈ ਗੈਰ-ਕਾਨੂੰਨੀ ?

ਜੇ ਤੁਸੀਂ ਆਪਣੀ ਮਨਚਾਹੀ ਥਾਂ ਜਾਂ ਸਟੇਸ਼ਨ ’ਤੇ ਉਤਰਨ ਲਈ ਇਸ ਤਰ੍ਹਾਂ ਦੇ ਠੋਸ ਆਧਾਰ ਤੋਂ ਬਿਨਾਂ ਰੇਲਗੱਡੀ ਦੀ ਚੇਨ ਨੂੰ ਖਿੱਚਦੇ ਹੋ, ਤਾਂ ਇਹ ਗੈਰ-ਕਾਨੂੰਨੀ ਮੰਨਿਆ ਜਾਵੇਗਾ। ਜੇ ਅਜਿਹਾ ਕਰਦੇ ਹੋਏ ਫੜੇ ਗਏ ਤਾਂ ਤੁਹਾਨੂੰ ਜੇਲ੍ਹ ਜਾਣਾ ਪੈ ਸਕਦਾ ਹੈ।

ਅਲਾਰਮ ਚੇਨ ਨੂੰ ਖਿੱਚਣ ਨਾਲ ਜਾ ਸਕਦੇ ਹੋ ਜੇਲ੍ਹ

ਭਾਰਤੀ ਰੇਲਵੇ ਐਕਟ, 1989 ਦੀ ਧਾਰਾ 141 ਦੇ ਤਹਿਤ ਬਿਨਾਂ ਕਿਸੇ ਕਾਰਨ ਰੇਲਗੱਡੀ ਵਿੱਚ ਅਲਾਰਮ ਚੇਨ ਨੂੰ ਖਿੱਚਣਾ ਇੱਕ ਸਜ਼ਾਯੋਗ ਅਪਰਾਧ ਹੈ। ਇਸ ’ਤੇ ਤੁਹਾਨੂੰ ਇਕ ਸਾਲ ਤਕ ਦੀ ਕੈਦ ਅਤੇ 1000 ਰੁਪਏ ਜੁਰਮਾਨਾ ਜਾਂ ਦੋਵੇਂ ਹੋ ਸਕਦੇ ਹਨ।

ਅਲਾਰਮ ਚੇਨ ਨੂੰ ਖਿੱਚਣਾ ਰੇਲਵੇ ਲਈ ਵੱਡਾ ਨੁਕਸਾਨ

ਅਲਾਰਮ ਚੇਨ ਖਿੱਚਣ ਨਾਲ ਰੇਲਗੱਡੀ ਨੂੰ ਹਰ ਸਾਲ ਕਰੋੜਾਂ ਰੁਪਏ ਦਾ ਵਿੱਤੀ ਨੁਕਸਾਨ ਹੁੰਦਾ ਹੈ। ਅਲਾਰਮ ਚੇਨ ਨੂੰ ਖਿੱਚਣ ਨਾਲ ਰੇਲਗੱਡੀ ਦੇ ਦੇਰੀ ਨਾਲ ਨਾ ਸਿਰਫ ਉਸ ਵਿਸ਼ੇਸ਼ ਰੇਲਗੱਡੀ ਦੀ ਸਮੇਂ ਦੀ ਪਾਬੰਦਤਾ ਨੂੰ ਪ੍ਰਭਾਵਿਤ ਕੀਤਾ ਜਾਵੇਗਾ, ਸਗੋਂ ਉਸ ਦੇ ਪਿੱਛੇ ਚੱਲਣ ਵਾਲੀਆਂ ਸਾਰੀਆਂ ਰੇਲ ਗੱਡੀਆਂ ਦੇ ਨਾਲ-ਨਾਲ ਰੇਲਵੇ ਯਾਤਰੀਆਂ ਦਾ ਸਮਾਂ ਵੀ ਬਰਬਾਦ ਹੋਵੇਗਾ।

Posted By: Harjinder Sodhi