ਬਿਜ਼ਨੈਸ ਡੈਸਕ, ਨਵੀਂ ਦਿੱਲੀ : ਨੈਸ਼ਨਲ ਇਲੈਕਟ੍ਰਾਨਿਕ ਫੰਡ ਟ੍ਰਰਾਂਸਫਰ ਦੀ ਸਹੂਲਤ ਜ਼ਰੀਏ ਆਨਲਾਈਨ ਲੈਣ ਦੇਣ ਕਰਨ ਵਾਲਿਆਂ ਲਈ ਇਕ ਖ਼ੁਸ਼ਖ਼ਬਰੀ ਹੈ। ਇਸ ਸਹੂਲਤ ਲਈ ਹੁਣ ਇਕ ਜਨਵਰੀ 2020 ਤੋਂ ਕੋਈ ਚਾਰਜ ਨਹੀਂ ਲੱਗੇਗਾ। ਆਰਬੀਆਈ ਨੇ ਇਸ ਲਈ ਬੈਂਕਾਂ ਨੂੰ ਹਦਾਇਤਾਂ ਦਿੱਤੀਆਂ ਜਾ ਚੁੱਕੀਆਂ ਹਨ। ਕੇਂਦਰੀ ਬੈਂਕ ਦੇ ਹਦਾਇਤ ਜਾਰੀ ਕੀਤੀ ਹਨ ਕਿ ਬਚਤ ਖਾਤਿਆਂ ਤੋਂ ਆਨਲਾਈਨ ਟ੍ਰਾਂਸੇਕਸ਼ਨ ਕਰਦੇ ਹੋਏ ਐਨਈਐਫਟੀ ਚਾਜਰ ਨਹੀਂ ਲਏ ਜਾਣਗੇ। ਨਵੇਂ ਸਾਲ ਤੋਂ ਇਹ ਨਿਯਮ ਲਾਗੂ ਹੋ ਜਾਣਗੇ।

ਆਰਬੀਆਈ ਨੇ ਡਿਜੀਟਲ ਟਰਾਂਸੇਕਸ਼ਨ ਨੂੰ ਪ੍ਰਮੋਟ ਕਰਨ ਲਈ ਬੈਂਕਾਂ ਨੂੰ ਇਹ ਨਿਰਦੇਸ਼ ਦਿਤਾ ਹੈ। ਦੱਸਣਯੋਗ ਹੈ ਕਿ ਇੰਟਰ ਬੈਂਕ ਟਰਾਂਸਫਰ ਦੇ ਆਰਟੀਜੀਐਸ ਅਤੇ ਐਨਈਐਫਟੀ ਦੋ ਸਿਸਟਮ ਹਨ। ਇਹ ਦੋਵੇਂ ਸਿਸਟਮ ਆਰਬੀਆਈ ਦੀ ਦੇਖਰੇਖ ਵਿਚ ਹਨ। ਇਨ੍ਹਾਂ ਦੋਵੇਂ ਸਿਸਟਮਾਂ ਵਿਚ ਇੰਟਰਨੈਟ, ਮੋਬਾਈਲ ਬੈਂਕਿੰਗ ਜਾਂ ਫਿਰ ਬੈਂਕ ਬਰਾਂਚ ਜ਼ਰੀਏ ਟਰਾਂਸੇਕਸ਼ਨ ਕੀਤੇ ਜਾ ਸਕਦੇ ਹਨ। ਐਨਈਐਫਟੀ ਸਹੂਲਤ ਦੇ ਲਾਭ ਨੂੰ ਕੋਈ ਵੀ ਕੰਪਨੀ ਜਾਂ ਵਿਅਕਤੀ ਲੈ ਸਕਦਾ ਹੈ। ਇਸ ਸਿਸਟਮ ਜ਼ਰੀਏ ਕਿਸੇ ਹੋਰ ਸ਼ਹਿਰ ਦੀ ਬੈਂਕ ਸ਼ਾਖਾ ਵਿਚ ਕਿਸੇ ਵੀ ਕੰਪਨੀ ਜਾਂ ਵਿਅਕਤੀ ਨੂੰ ਪੈਸਾ ਭੇਜਿਆ ਜਾ ਸਕਦਾ ਹੈ।

ਗੌਰਤਲਬ ਹੈ ਕਿ ਐਨਈਐਫਟੀ ਦੀ ਸਹੂਲਤ ਬਾਰੇ ਭਾਰਤ ਦਾ ਸਭ ਤੋਂ ਵੱਡਾ ਬੈਂਕ ਐੱਸਬੀਆਈ ਨੇ ਪਹਿਲਾ ਤੈਅ ਕੀਤਾ ਹੈ ਕਿ ਉਹ ਆਰਟੀਜੀਐੱਸ ਅਤੇ ਐੱਨਈਐੱਫਟੀ ਸਹੂਲਤ ਨਾਲ ਲੈਣ ਦੇਣ ਲਈ ਕੋਈ ਚਾਰਜ ਨਹੀਂ ਵਸੂਲੇਗਾ। ਹੁਣ ਤਕ 10000 ਰੁਪਏ ਤਕ ਦੇ ਲੈਣ ਦੇਣ 'ਤੇ 2 ਰੁਪਏ ਅਤੇ ਜੀਐੱਸਟੀ ਚਾਰਜ ਲਗਦਾ ਹੈ।

Posted By: Susheel Khanna