ਨਵੀਂ ਦਿੱਲੀ, ਜੇਐੱਨਐੱਨ : ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੀ ਮੁਦਰਾ ਨੀਤੀ ਦੀ ਐਲਾਨ 9 ਅਕਤੂਬਰ ਨੂੰ ਹੋਇਆ ਸੀ, ਉਸ ਦਿਨ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਸੀ ਕਿ ਫੰਡ ਟਰਾਂਸਫਰ ਦੀ Real Time Gross Settlement (ਆਰਟੀਜੀਐੱਸ) ਸਿਸਟਮ ਦਸੰਬਰ 2020 ਤੋਂ 24x7 ਉਪਲਬਧ ਕਰਵਾਇਆ ਜਾਵੇਗਾ। ਮੌਜੂਦਾ ਸਮੇਂ 'ਚ ਗਾਹਕ ਲੈਣ ਦੇਣ ਲਈ ਆਰਟੀਜੀਐੱਸ ਸੇਵਾ ਕਾਰਜ ਦਿਵਸ 'ਤੇ ਸਵੇਰੇ 7 ਤੋਂ ਸ਼ਾਮ 6 ਵਜੇ ਵਜੇ ਤਕ ਬੈਂਕਾਂ ਦੇ ਲਈ ਉਪਲਬਧ ਹੈ। ਇਸ ਤਰ੍ਹਾਂ 2019 'ਚ ਆਰਬੀਆਈ ਨੇ 24x7x365 ਆਧਾਰ 'ਤੇ National Electronic Funds Transfer (ਐੱਨਈਐੱਫਟੀ) ਦੀ ਸਹੂਲਤ ਉਪਲਬਧ ਕਰਵਾਈ ਸੀ।

ਹਾਲ ਹੀ ਦੇ ਸਾਲਾਂ 'ਚ ਆਨਲਾਈਨ ਪੈਸੇ ਟਰਾਂਸਫਰ ਕਰਨਾ ਆਸਾਨ ਹੋ ਗਿਆ ਪਰ ਤੁਹਾਨੂੰ ਆਪਣਾ ਪੈਸਾ ਦੂਜੇ ਨੂੰ ਟਰਾਂਸਫਰ ਕਰਨ ਲਈ ਕਿਹਾ ਤਰੀਕਾ ਚੁਣਨਾ ਚਾਹੀਦਾ ਹੈ? ਬੈਂਕ ਐੱਨਈਐੱਫਟੀ, ਆਰਟੀਜੀਐੱਸ ਤੇ ਤਤਕਾਲ ਭੁਗਤਾਨ ਸੇਵਾ (ਆਈਐੱਮਪੀਐੱਸ) ਜਿਹੀਆਂ ਕਈ ਤਰ੍ਹਾਂ ਦੀਆਂ ਸਹੂਲਤਾ ਦਿੰਦੇ ਹਨ।

National Electronic Funds Transfer (ਐੱਨਈਐੱਫਟੀ): ਐੱਨਈਐੱਨਟੀ ਦਾ ਉਪਯੋਗ ਕਰ ਕੇ ਤੁਸੀਂ Electronic ਰੂਪ ਨਾਲ ਪੈਸੇ ਭੇਜ ਸਕਦੇ ਹੋ। ਬੈਂਕ ਦੇ ਮੋਬਾਈਲ ਐਪ ਜਾਂ ਨੈੱਟ ਬੈਂਕਿੰਗ ਸਹੂਲਤ ਦੇ ਮਾਧਿਅਮ ਨਾਲ ਕੀਤੇ ਗਏ ਐੱਨਈਐੱਫਟੀ transfer 'ਤੇ ਕੋਈ ਫੀਸ ਨਹੀਂ ਲਗਾਉਂਦਾ ਹੈ।


Real Time Gross Settlement (RTGS): ਆਰਟੀਜੀਐੱਸ ਪ੍ਰੀਕਿਰਿਆ 'ਚ ਪੈਸਾ ਰਿਅਲ ਟਾਈਮ 'ਚ ਲਾਭਕਾਰੀਆਂ ਦੇ ਖਾਤੇ 'ਚ ਚੱਲਾ ਜਾਂਦਾ ਹੈ। ਆਰਟੀਜੀਐੱਸ ਸਿਸਟਮ ਦਾ ਇਸਤੇਮਾਲ ਮੁੱਖ ਰੂਪ ਨਾਲ ਮੋਟੇ ਪੈਸਿਆਂ ਦੇ ਟਰਾਂਸਫਰ ਲਈ ਕੀਤਾ ਜਾਂਦਾ ਹੈ। ਇਹ Corporate ਤੇ ਸੰਸਥਾਨਾਂ ਦੁਆਰਾ ਵਿਆਪਕ ਰੂਪ ਨਾਲ ਰਿਅਲ ਟਾਈਮ ਦੇ ਆਧਾਰ 'ਤੇ ਫੰਡ ਟਰਾਂਸਫਰ ਲਈ ਉਪਯੋਗ ਕੀਤਾ ਜਾਂਦਾ ਹੈ। ਆਰਟੀਜੀਐੱਸ ਦੇ ਮਾਧਿਅਮ ਨਾਲ ਟਰਾਂਸਫਰ ਕੀਤੇ ਜਾਣ ਵਾਲੀ ਨਿਊਨਤਮ ਰਾਸ਼ੀ 2 ਲੱਖ ਰੁਪਏ ਹੈ।

ਆਨਲਾਈਨ ਮੋਡ ( ਭਾਵ ਇੰਟਰਨੈੱਟ ਬੈਂਕਿੰਗ, ਮੋਬਾਈਲ ਐਪ) ਦੇ ਮਾਧਿਅਮ ਨਾਲ ਸ਼ੁਰੂ ਕੀਤੇ ਗਏ ਆਰਟੀਜੀਐੱਸ ਲਈ ਕੋਈ ਲੈਣ-ਦੇਣ ਫੀਸ ਨਹੀਂ ਹੈ ਪਰ ਕੁਝ ਬੈਂਕ ਸ਼ਾਖਾਵਾਂ ਦੇ ਮਾਧਿਅਮ ਨਾਲ ਲੈਣ-ਦੇਣ ਕਰਨ ਲਈ ਫੀਸ ਲੈਂਦੇ ਹਨ।


Immediate Payment Service (IMPS): ਆਈਐੱਨਪੀਐੱਸ ਬੈਂਕਾਂ ਦੇ ਆਨਲਾਈਨ ਚੈਨਲਾਂ ਜਿਹੀਆਂ ਮੋਬਾਈਲ ਬੈਂਕਿੰਗ, ਨੈੱਟ ਬੈਂਕਿੰਗ, ਐੱਸਐੱਮਐੱਸ ਦੇ ਮਾਧਿਅਮ ਨਾਲ ਏਟੀਐੱਮ ਦੇ ਮਾਧਿਅਮ ਨਾਲ ਰਿਅਲ ਟਾਈਮ 'ਤੇ ਪੈਸੇ transfer ਦੀ ਸਹੂਲਤ ਦਿੰਦੇ ਹਨ। ਆਈਐੱਮਪੀਐੱਸ ਪ੍ਰਣਾਲੀ 'ਚ National Payments Corporation of India (ਐੱਨਪੀਸੀਆਈ) ਮੈਂਬਰੀ ਬੈਂਕਾਂ 'ਚ ਧਨ ਦੇ transfer ਦੀ ਸਹੂਲਤ ਹੈ। ਤੁਸੀਂ ਪੂਰੇ ਸਾਲ 'ਚ 24/7 ਆਈਐੱਮਪੀਐੱਸ ਪ੍ਰਣਾਲੀ ਦਾ ਉਪਯੋਗ ਕਰ ਕੇ ਰਾਸ਼ੀ ਟਰਾਂਸਫਰ ਕਰ ਸਕਦੇ ਹਨ।


ਐੱਨਈਐੱਫਟੀ 24/7 ਉਪਲਬਦ ਹੋਣ 'ਤੇ ਆਈਐੱਮਪੀਐੱਸ ਦਾ ਉਪਯੋਗ ਕਿਉਂ ਕਰੋ?


ਆਈਐੱਮਪੀਐੱਸ ਨਾਲ ਪੈਸੇ ਦਾ ਟਰਾਂਸਫਰ (Transfer) ਨੈੱਟ-ਬੈਂਕਿੰਗ ਤੇ ਮੋਬਾਈਲ ਬੈਂਕਿੰਗ ਦਾ ਉਪਯੋਗ ਕਰ ਕੇ ਰਿਅਲ ਟਾਈਮ ਦੇ ਆਧਾਰ 'ਤੇ ਤੁਰੰਤ ਹੁੰਦਾ ਹੈ। ਇਹ 2 ਲੱਖ ਰੁਪਏ ਤਕ ਦੀ ਛੋਟੇ ਮੁੱਲ ਦੇ ਆਨਲਾਈਨ ਲੈਣ-ਦੇਣ ਲਈ ਉਚਿਤ ਹੈ।


ਆਰਟੀਜੀਐੱਸ ਜਾਂ ਐੱਨਈਐੱਫਟੀ ਫੰਡ ਟਰਾਂਸਫਰ ਸੇਵਾ ਦਾ ਉਪਯੋਗ ਕਰਦੇ ਸਮੇਂ ਕੀ ਜਾਣਕਾਰੀ ਹੋਣੀ ਚਾਹੀਦੀ ਹੈ?


ਐੱਨਈਐੱਫਟੀ/ ਆਰਟੀਜੀਐੱਸ/ ਆਈਐੱਮਰੀਐੱਸ ਦੇ ਮਾਧਿਅਮ ਨਾਲ ਪੈਸੇ ਟਰਾਂਸਫਰ ਕਰਦੇ ਸਮੇਂ ਬੈਂਕ ਖਾਤੇ ਤੋਂ ਡੈਬਿਟ ਹੋ ਗਿਆ ਪਰ ਲਾਭਕਾਰੀ ਦੇ ਖਾਤੇ 'ਚ ਨਹੀਂ ਗਏ ਹਨ ਤਾਂ ਅਜਿਹੇ 'ਚ ਕੀ ਕਰੀਏ? ਜੇਕਰ ਕਿਸੇ ਕਾਰਨ ਨਾਲ ਲਾਭਕਾਰੀ ਦੇ ਬੈਂਕ ਖਾਤੇ 'ਚ ਕਰੈਡਿਟ ਨਹੀਂ ਹੋ ਸਕਿਆ ਤਾਂ ਬੈਂਕ ਇਕ ਘੰਟੇ ਦੇ ਅੰਦਰ ਪੈਸੇ ਨੂੰ ਵਾਪਸ ਕਰ ਦੇਵੇਗਾ।

Posted By: Rajnish Kaur