ਜੇਐੱਨਐੱਨ, ਨਵੀਂ ਦਿੱਲੀ : ਰਿਜ਼ਰਵ ਬੈਂਕ ਆਫ ਇੰਡੀਆ (RBI) ਨੇ ਸ਼ੁੱਕਰਵਾਰ ਨੂੰ ਆਨਲਾਈਨ ਬੈਂਕਿੰਗ ਕਰਨ ਵਾਲਿਆਂ ਨੂੰ ਵੱਡੀ ਰਾਹਤ ਦਿੱਤੀ। ਹੁਣ ਦੇਸ਼ ਵਿਚ 24 ਘੰਟੇ ਐੱਨਈਐੱਫਟੀ ਯਾਨੀ ਨੈਸ਼ਨਲ ਇਲੈਕਟ੍ਰਾਨਿਕ ਫੰਡਜ਼ ਟਰਾਂਸਫਰ ਕੀਤਾ ਜਾ ਸਕੇਗਾ। ਹੁਣ ਤਕ ਬੈਂਕ 'ਚ ਕੰਮਕਾਜ ਵਾਲੇ ਦਿਨ ਯਾਨੀ ਸੋਮਵਾਰ ਤੋਂ ਸ਼ੁੱਕਰਵਾਰ ਨੂੰ ਸਵੇਰੇ 8 ਵਜੇ ਤੋਂ ਸ਼ਾਮ 6.30 ਵਜੇ ਤਕ ਹੀ ਇਹ ਸਹੂਲਤ ਉਪਲੱਬਧ ਸੀ। ਐੱਨਈਐੱਪਟੀ ਜ਼ਰੀਏ ਇਕੱਠੇ 50,000 ਰੁਪਏ ਤਕ ਟਰਾਂਸਫਰ ਕੀਤੇ ਜਾ ਸਕਦੇ ਹਨ।

ਸ਼ੁੱਕਰਵਾਰ ਨੂੰ ਮੌਦਰਿਕ ਨੀਤੀ ਦੀ ਸਮੀਖਿਆ ਦੌਰਾਨ ਇਹ ਫ਼ੈਸਲਾ ਲਿਆ ਗਿਆ। ਬੈਠਕ ਤੋਂ ਬਾਅਦ ਆਰਬੀਆਈ ਗਵਰਨਰ ਸ਼ਕਤੀਕਾਂਤ ਦਾਸ ਨੇ ਇਸ ਦਾ ਐਲਾਨ ਕੀਤਾ।

1 ਜੁਲਾਈ ਤੋਂ ਨਹੀਂ ਲਗਾ ਰਿਹਾ ਕੋਈ ਚਾਰਜ

ਜ਼ਿਕਰਯੋਗ ਹੈ ਕਿ ਇਸ ਸਾਲ 1 ਜੁਲਾਈ ਤੋਂ ਆਰਬੀਆਈ ਨੇ NEFT ਤੇ RTGS 'ਤੇ ਲੱਗਣ ਵਾਲਾ ਚਾਰਜ ਖ਼ਤਮ ਕਰ ਦਿੱਤਾ ਸੀ। RBI ਦੇ ਨਿਰਦੇਸ਼ਾਂ ਮੁਤਾਬਿਕ 1 ਜੁਲਾਈ ਤੋਂ ਨੈਸ਼ਨਲ ਇਲੈਕਟ੍ਰਾਨਿਕ ਫੰਡਜ਼ (NEFT) ਤੇ ਰਿਅਲ ਟਾਈਮ ਗ੍ਰਾਸ ਸੈਟਲਮੈਂਟ (RTGS) 'ਤੇ ਕਸਟਮਰਜ਼ ਨੂੰ ਕੋਈ ਫੀਸ ਨਹੀਂ ਦੇਣਾ ਪਵੇਗਾ।

ਐੱਨਈਐੱਫਟੀ ਰਾਹੀਂ ਛੋਟਾ ਬੱਚਤ ਖਾਤਾ ਧਾਰਕ ਫੰਡ ਟਰਾਂਸਫਰ ਕਰਦੇ ਹਨ। ਉੱਤੇ ਹੀ RTGS ਦੀ ਵਰਤੋਂ ਵੱਡੇ ਟਰਾਂਸਫਰ ਕਰਨ ਲਈ ਹੁੰਦਾ ਹੈ। ਐੱਨਈਐੱਫਟੀ ਜ਼ਰੀਏ ਟਰਾਂਸਫਰ ਕਰਨ 'ਤੇ ਇਕ ਸਮੇਂ ਬਾਅਦ ਭੁਗਤਾਨ ਹੁੰਦਾ ਹੈ, ਜਦਕਿ RTGS 'ਚ ਰਾਸ਼ੀ ਤੁਰੰਤ ਦੂਸਰੇ ਖਾਤੇ 'ਚ ਚਲੀ ਜਾਂਦੀ ਹੈ। ਐੱਨਈਐੱਫਟੀ ਦੀ ਹੱਦ 50 ਹਜ਼ਾਰ ਰੁਪਏ ਹੈ ਜਦਕਿ ਆਰਟੀਜੀਐੱਸ 'ਚ ਘੱਟੋ-ਘੱਟ 2 ਲੱਖ ਰੁਪਏ ਦਾ ਟਰਾਂਸਫਰ ਹੁੰਦਾ ਹੈ। ਐੱਨਈਐੱਫਟੀ 'ਚ ਕੋਈ ਘੱਟੋ-ਘੱਟ ਹੱਦ ਨਹੀਂ ਹੈ।

2005 'ਚ ਸ਼ੁਰੂ ਹੋਈ ਸੀ ਸੇਵਾ

ਭਾਰਤ 'ਚ ਨੈਸ਼ਨਲ ਇਲੈਕਟ੍ਰਾਨਿਕ ਫੰਡ ਟਰਾਂਸਫਰ (NEFT) ਦੀ ਸ਼ੁਰੂਆਤ ਨਵੰਬਰ 2005 'ਚ ਹੋਈ ਸੀ। ਇਸ ਜ਼ਰੀਏ ਆਸਾਨੀ ਨਾਲ ਖਾਤਿਆਂ 'ਚ ਰੁਪਏ ਭੇਜੇ ਜਾ ਸਕਦੇ ਹਨ। ਹਾਲਾਂਕਿ, ਇਸ ਤਰ੍ਹਾਂ ਭੇਜਿਆ ਗਿਆ ਰੁਪਿਆ ਤੁਰੰਤ ਦੂਸਰੇ ਖਾਤੇ 'ਚ ਜਮ੍ਹਾਂ ਨਹੀਂ ਹੁੰਦਾ। ਇਸ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਪ੍ਰਤੀ ਘੰਟੇ ਦੇ ਹਿਸਾਬ ਨਾਲ ਟਾਈਮ ਸਲਾਟ ਵੰਡੇ ਹੁੰਦੇ ਹਨ, ਇਸ ਲਈ ਕੁਝ ਸਮਾਂ ਲੱਗਦਾ ਹੈ। ਦੇਸ਼ ਦੀਆਂ 30,000 ਬੈਂਕ ਬ੍ਰਾਂਚਾਂ 'ਚ ਇਹ ਸੇਵਾ ਉਪਲੱਬਧ ਹੈ। ਸਰਕਾਰ ਵੀ ਚਾਹੁੰਦੀ ਹੈ ਕਿ ਖਾਤਾਧਾਰਕ ਆਪਣਾ ਪੂਰਾ ਲੈਣ-ਦੇਣ ਆਨਲਾਈਨ ਕਰਨ।

Posted By: Seema Anand