Delhi:ਦਿੱਲੀ ਦੇ ਆਈਜੀਆਈ ਏਅਰਪੋਰਟ 'ਤੇ ਜਾਂਚ ਦੌਰਾਨ ਕਰੋੜਾਂ ਦੀ ਨਕਦੀ ਬਰਾਮਦ ਹੋਈ ਹੈ। ਦਿੱਲੀ ਪੁਲਿਸ ਮੁਤਾਬਕ ਕਾਰਗੋ ਟਰਮੀਨਲ 'ਤੇ ਇਕ ਪੈਕੇਜ ਦੀ ਸਕੈਨਿੰਗ ਦੌਰਾਨ ਉਸ 'ਚ ਨਕਦੀ ਹੋਣ ਦਾ ਸ਼ੱਕ ਹੋਇਆ। ਜਾਂਚ ਦੌਰਾਨ ਉਸ ਪੈਕੇਜ ਵਿੱਚੋਂ 3.7 ਕਰੋੜ ਰੁਪਏ ਦੀ ਕਰੰਸੀ ਬਰਾਮਦ ਹੋਈ। ਪੁਲਿਸ ਨੇ ਇਸ ਸਬੰਧੀ ਆਮਦਨ ਕਰ ਵਿਭਾਗ ਨੂੰ ਵੀ ਸੂਚਿਤ ਕਰ ਦਿੱਤਾ ਹੈ ਅਤੇ ਉਨ੍ਹਾਂ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਨਕਦੀ ਕਿਸੇ ਖਾਸ ਮਕਸਦ ਲਈ ਹਵਾਲਾ ਰਾਹੀਂ ਭੇਜੀ ਗਈ ਹੈ। ਦਿੱਲੀ ਪੁਲਿਸ ਅਤੇ ਸੀਆਈਐਸਐਫ ਵੀ ਇਸ ਮਾਮਲੇ ਵਿੱਚ ਅੱਗੇ ਦੀ ਜਾਂਚ ਕਰ ਰਹੀ ਹੈ।

ਕੁਝ ਮੀਡੀਆ ਰਿਪੋਰਟਾਂ ਅਨੁਸਾਰ ਨੋਟਾਂ ਦੇ ਇਹ ਬੰਡਲ ਇੱਕ ਕੰਪਨੀ ਦੇ ਸਨ ਅਤੇ ਦਿੱਲੀ ਤੋਂ ਕੇਰਲ ਭੇਜੇ ਜਾ ਰਹੇ ਸਨ। ਸੂਤਰਾਂ ਮੁਤਾਬਕ ਪੁਲਿਸ ਨੇ ਇਸ ਮਾਮਲੇ 'ਚ ਕੁਝ ਲੋਕਾਂ ਨੂੰ ਹਿਰਾਸਤ 'ਚ ਵੀ ਲਿਆ ਹੈ ਅਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਸੁਰੱਖਿਆ ਏਜੰਸੀਆਂ ਵੀ ਇਸ ਮਾਮਲੇ 'ਚ ਜਾਣਕਾਰੀ ਇਕੱਠੀ ਕਰ ਰਹੀਆਂ ਹਨ, ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕੀ ਇਸ ਦਾ ਦੇਸ਼ ਦੀ ਸੁਰੱਖਿਆ ਨਾਲ ਜੁੜੇ ਖਤਰਿਆਂ ਨਾਲ ਕੋਈ ਸਬੰਧ ਨਹੀਂ ਹੈ।

Posted By: Sandip Kaur