ਲੰਡਨ (ਏਜੰਸੀ) : ਇਨਫੋਸਿਸ ਦੇ ਸਹਿ ਸੰਸਥਾਪਕ ਐੱਨਆਰ ਨਾਰਾਇਣ ਮੂਰਤੀ ਦੀ ਕੰਪਨੀ ਤੇ ਐਮਾਜ਼ੋਨ ਡਾਟ ਕਾਮ ਦੀ ਸਾਂਝੀ ਉੱਦਮ ਫਰਮ ਕਲਾਊਡਟੈਲ ਇੰਡੀਆ ਪ੍ਰਾਈਵੇਟ ਲਿਮਟਿਡ ਨਾਲ ਜੁੜੇ ਕਰ ਵਿਵਾਦ ’ਚ ਬਰਤਾਨੀਆ ਦੇ ਵਿੱਤ ਮੰਤਰੀ ਰਿਸ਼ੀ ਸੁਨਕ ਵੀ ਘਿਰ ਗਏ ਹਨ। ਉਹ ਨਾਰਾਇਣ ਮੂਰਤੀ ਦੇ ਜਵਾਈ ਹਨ। ਕਲਾਊਡਟੈਲ ਇੰਡੀਆ ਨੂੰ ਬਰਤਾਨੀਆ ਦੇ ਕਰ ਵਿਭਾਗ ਨੇ ਵਿਆਜ ਤੇ ਜੁਰਮਾਨੇ ਸਮੇਤ 55 ਲੱਖ ਪੌਂਡ (ਕਰੀਬ 56 ਕਰੋੜ ਰੁਪਏ) ਦੀ ਮੰਗ ਕੀਤੀ ਹੈ। ਮੀਡੀਆ ’ਚ ਖਬਰਾਂ ਦੇ ਬਾਅਦ ਸੁਨਕ ਦੇ ਦਫ਼ਤਰ ਨੂੰ ਬਿਆਨ ਦੇਣਾ ਪਿਆ ਹੈ।

ਵਿੱਤ ਮੰਤਰਾਲੇ ਦੇ ਦਫਤਰ ਦੇ ਬੁਲਾਰੇ ਨੇ ਕਿਹਾ, ‘ਵਿੱਤ ਮੰਤਰੀ ਨੇ ਜਦੋਂ ਤੋਂ ਅਹੁਦਾ ਸੰਭਾਲਿਆ ਹੈ, ਵੱਡੀ ਡਿਜੀਟਲ ਕੰਪਨੀਆਂ ’ਤੇ ਕਿਵੇਂ ਟੈਕਸ ਲਗਾਇਆ ਜਾਵੇ, ਇਸ ਤੇ ਇਕ ਅੰਤਰਰਾਸ਼ਟਰੀ ਸਮਝੌਤੇ ਤਕ ਪਹੁੰਚਣਾ ਉਨ੍ਹਾਂ ਦੀ ਪਹਿਲ ਰਹੀ ਹੈ। ਵਿੱਤ ਮੰਤਰੀ ਦਾ ਰੁਖ਼ ਬਿਲਕੁਲ ਸਾਫ਼ ਹੈ। ਕਿਸੇ ਵੀ ਸਮਝੌਤੇ ’ਚ ਇਹ ਯਕੀਨੀ ਬਣਨਾ ਚਾਹੀਦਾ ਹੈ ਕਿ ਬਰਤਾਨੀਆ ’ਚ ਕਾਰੋਬਾਰ ਕਰਨ ਵਾਲੀ ਡਿਜੀਟਲ ਕੰਪਨੀਆਂ ਕਰ ਦਾ ਭੁਗਤਾਨ ਕਰਨ।’ ਦੋਸ਼ ਹੈ ਕਿ ਕਲਾਊਡਟੈਲ ਇੰਡੀਆ ਨੇ ਬਰਤਾਨੀਆ ’ਚ ਪਿਛਲੇ ਸਾਲਾਂ ’ਚ ਨਾਂ ਮਾਤਰ ਦਾ ਟੈਕਸ ਚੁਕਾਇਆ ਹੈ।

Posted By: Ravneet Kaur