ਬਿਜਨੈਸ ਡੈਸਕ, ਨਵੀਂ ਦਿੱਲੀ : ਮਿਊਚਲ ਫੰਡ ਇਨਵੈਸਟਮੈਂਟ : ਸਿਸਟੇਮੈਟਿਕ ਇਨਵੈਸਟ ਪਲਾਨ ਜ਼ਰੀਏ ਮਿਊਚਲ ਫੰਡ ਵਿਚ ਅਕਤੂਬਰ ਵਿਚ 8,246 ਕਰੋੜ ਰੁਪਏ ਦਾ ਨਿਵੇਸ਼ ਹੋਇਆ। ਇਹ ਰਕਮ ਪਿਛਲੇ ਸਾਲ ਦੇ ਸਮਾਂ ਕਾਲ ਵਿਚ ਹੋਏ ਨਿਵੇਸ਼ ਦੇ ਮੁਕਾਬਲੇ 3.2 ਫੀਸਦ ਜ਼ਿਆਦਾ ਹੈ। ਮਿਊਚਲ ਫੰਡ ਇੰਡਸਟਰੀ ਵਿਚ ਇਸ ਤੇਜ਼ੀ ਕਾਰਨ ਸ਼ੇਅਰ ਬਾਜ਼ਾਰ ਵਿਚ ਉਛਾਲ ਅਤੇ ਸਰਕਾਰ ਵੱਲੋਂ ਕੀਤੇ ਗਏ ਵੱਖ ਵੱਖ ਸੁਧਾਰਾਂ ਨੂੰ ਮੰਨਿਆ ਜਾ ਰਿਹਾ ਹੈ। ਐਸੋਸੀਏਸ਼ਨ ਆਫ ਮਿਊਚਲ ਫੰਡਸ ਇਨ ਇੰਡੀਆ ਦੇ ਅੰਕੜਿਆਂ ਮੁਤਾਬਕ ਚਾਲੂ ਵਿੱਤੀ ਵਰ੍ਹੇ ਵਿਚ ਅਪ੍ਰੈਲ ਤੋਂ ਲੈ ਕੇ ਅਕਤੂਬਰ ਤਕ ਸਿਪ ਜ਼ਰੀਏ ਨਿਵੇਸ਼ ਵੱਧ ਕੇ 57,607 ਕਰੋੜ ਦੇ ਪੱਧਰ 'ਤੇ ਪਹੁੰਚ ਗਿਆ ਹੈ। ਇਸ ਸਾਲ ਪਹਿਲਾਂ ਐਨੇ ਹੀ ਸਮਾਂ ਕਾਲ ਵਿਚ 52,472 ਕਰੋੜ ਰੁਪਏ ਸੀ।

ਕੁਲ 44 ਮਿਊਚਲ ਫੰਡ

ਮਿਊਚਲ ਫੰਡ ਇੰਡਸਟਰੀ ਵਿਚ ਕੁਲ 44 ਕੰਪਨੀਆਂ ਕੰਮ ਕਰ ਰਹੀਆਂ ਹਨ। ਜੋ ਇਕਵਿਟੀ ਫੰਡ ਵਿਚ ਨਿਵੇਸ਼ ਲਈ ਮੁੱਖ ਰੂਪ ਵਿਚ ਸਿਪ 'ਤੇ ਨਿਰਭਰ ਹਨ। ਹਾਲਾਂਕਿ ਸਤੰਬਰ ਦੇ ਮੁਕਾਬਲੇ ਐੱਸਆਈਪੀ ਜ਼ਰੀਏ ਨਿਵੇਸ਼ ਘਟਿਆ ਹੈ। ਸਤੰਬਰ ਵਿਚ ਸਿਪ ਜ਼ਰੀਏ 8,263 ਕਰੋੜ ਰੁਪਏ ਦਾ ਨਿਵੇਸ਼ ਕੀਤਾ ਗਿਆ।

ਪਿਛਲੇ ਸੱਤ ਮਹੀਨਿਆਂ ਦਾ ਡਾਟਾ

ਅਕਤੂਬਰ : 8,246 ਕਰੋੜ ਰੁਪਏ

ਸਤੰਬਰ : 8,263 ਕਰੋੜ ਰੁਪਏ

ਅਗਸਤ : 8,231 ਕਰੋੜ ਰੁਪਏ

ਜੁਲਾਈ : 8,324 ਕਰੋੜ ਰੁਪਏ

ਜੂਨ : 8,122 ਕਰੋੜ ਰੁਪਏ

ਮਈ : 8,183 ਕਰੋੜ ਰੁਪਏ

ਅਪ੍ਰੈਲ : 8, 238 ਕਰੋੜ ਰੁਪਏ

Posted By: Tejinder Thind