ਨਵੀਂ ਦਿੱਲੀ। ਪਤੰਜਲੀ ਫੂਡਜ਼ ਦਾ ਸ਼ੇਅਰ ਮਲਟੀਬੈਗਰ ਸਟਾਕ ਹੈ। ਸਿਰਫ 3 ਸਾਲਾਂ ਵਿੱਚ ਇਸ ਸਟਾਕ ਨੇ ਨਿਵੇਸ਼ਕਾਂ ਨੂੰ ਮਲਟੀਬੈਗਰ ਰਿਟਰਨ ਦਿੱਤਾ ਹੈ। ਕੰਪਨੀ ਨੇ ਨਿਵੇਸ਼ਕਾਂ ਨੂੰ ਪ੍ਰਤੀ ਸ਼ੇਅਰ 5 ਰੁਪਏ ਦੇ ਲਾਭਅੰਸ਼ ਦਾ ਵੀ ਐਲਾਨ ਕੀਤਾ ਹੈ ਤੇ ਇਸ ਦੀ ਰਿਕਾਰਡ ਮਿਤੀ 26 ਸਤੰਬਰ ਤੈਅ ਕੀਤੀ ਹੈ। ਹਾਲ ਹੀ 'ਚ ਬਾਬਾ ਰਾਮਦੇਵ ਨੇ ਐਲਾਨ ਕੀਤਾ ਸੀ ਕਿ ਪਤੰਜਲੀ ਗਰੁੱਪ ਆਉਣ ਵਾਲੇ ਸਮੇਂ 'ਚ 4 IPO ਵੀ ਲਾਂਚ ਕਰੇਗਾ।

ਪਿਛਲੇ 3 ਮਹੀਨਿਆਂ 'ਚ ਪਤੰਜਲੀ ਫੂਡਜ਼ ਦੇ ਸ਼ੇਅਰਾਂ 'ਚ 38 ਫੀਸਦੀ ਦਾ ਵਾਧਾ ਹੋਇਆ ਹੈ। ਇਸੇ ਤਰ੍ਹਾਂ ਇਸ ਸਟਾਕ ਨੇ ਪਿਛਲੇ 6 ਮਹੀਨਿਆਂ ਵਿੱਚ ਨਿਵੇਸ਼ਕਾਂ ਨੂੰ 46% ਰਿਟਰਨ ਦਿੱਤਾ ਹੈ। ਜੇਕਰ ਸਾਲ 2022 ਦੀ ਗੱਲ ਕਰੀਏ ਤਾਂ ਇਸ ਸਾਲ ਹੁਣ ਤਕ ਇਸ ਸਟਾਕ ਨੇ ਨਿਵੇਸ਼ਕਾਂ ਨੂੰ 56 ਫੀਸਦੀ ਮੁਨਾਫਾ ਦਿੱਤਾ ਹੈ। ਇਸ ਨੇ ਇਕ ਸਾਲ 'ਚ ਨਿਵੇਸ਼ਕਾਂ ਨੂੰ 26 ਫੀਸਦੀ ਰਿਟਰਨ ਦਿੱਤਾ ਹੈ ਤੇ 3 ਸਾਲਾਂ 'ਚ ਨਿਵੇਸ਼ਕਾਂ ਨੂੰ 39,250 ਫੀਸਦੀ ਮਲਟੀਬੈਗਰ ਰਿਟਰਨ ਦਿੱਤਾ ਹੈ।

3 ਸਾਲਾਂ ਵਿੱਚ 4 ਗੁਣਾ ਜ਼ਿਆਦਾ ਕੀਤਾ ਪੈਸਾ

ਪਤੰਜਲੀ ਫੂਡਸ ਨੇ ਪਿਛਲੇ 3 ਸਾਲਾਂ 'ਚ ਨਿਵੇਸ਼ਕਾਂ ਨੂੰ ਜ਼ਬਰਦਸਤ ਰਿਟਰਨ ਦਿੱਤਾ ਹੈ। ਜਿਸ ਨਿਵੇਸ਼ਕ ਨੇ 3 ਸਾਲ ਪਹਿਲਾਂ ਇਸ ਸਟਾਕ ਵਿੱਚ 1 ਲੱਖ ਰੁਪਏ ਦਾ ਨਿਵੇਸ਼ ਕੀਤਾ ਸੀ, ਅੱਜ ਉਸ ਦੇ ਨਿਵੇਸ਼ ਦੀ ਕੀਮਤ 3,99,717 ਰੁਪਏ ਹੋ ਗਈ ਹੈ। ਇਸੇ ਤਰ੍ਹਾਂ ਜਿਸ ਨਿਵੇਸ਼ਕ ਨੇ 1 ਸਾਲ ਪਹਿਲਾਂ ਪਤੰਜਲੀ ਫੂਡਜ਼ 'ਚ 1 ਲੱਖ ਰੁਪਏ ਦਾ ਨਿਵੇਸ਼ ਕੀਤਾ ਸੀ, ਉਸ ਨੂੰ ਅੱਜ 1,26,000 ਰੁਪਏ ਮਿਲ ਰਹੇ ਹਨ।

ਬਾਜ਼ਾਰ ਪੂੰਜੀਕਰਣ 50 ਹਜ਼ਾਰ ਕਰੋੜ ਨੂੰ ਕੀਤਾ ਪਾਰ

ਪਤੰਜਲੀ ਫੂਡਜ਼ ਲਿਮਟਿਡ ਦਾ ਸਟਾਕ ਪਿਛਲੇ ਹਫਤੇ 1,415 ਰੁਪਏ ਦੇ ਪੱਧਰ 'ਤੇ ਪਹੁੰਚ ਗਿਆ ਸੀ। ਇਹ ਇਸ ਦਾ 52 ਹਫ਼ਤੇ ਦਾ ਉੱਚ ਪੱਧਰ ਹੈ। ਇਸ ਨਾਲ ਪਤੰਜਲੀ ਦਾ ਮਾਰਕੀਟ ਕੈਪ ਇਕ ਵਾਰ 50 ਹਜ਼ਾਰ ਕਰੋੜ ਰੁਪਏ ਦੇ ਪੱਧਰ ਨੂੰ ਪਾਰ ਕਰ ਦਿੱਤਾ ਗਿਆ ਹੈ। ਪਿਛਲੇ ਹਫਤੇ ਬਾਬਾ ਰਾਮਦੇਵ ਨੇ ਪ੍ਰੈੱਸ ਕਾਨਫਰੰਸ 'ਚ ਕਿਹਾ ਸੀ ਕਿ ਅਗਲੇ ਪੰਜ ਤੋਂ ਸੱਤ ਸਾਲਾਂ 'ਚ ਪਤੰਜਲੀ ਦਾ ਕਾਰੋਬਾਰ ਢਾਈ ਗੁਣਾ ਵਧ ਕੇ 1 ਲੱਖ ਕਰੋੜ ਰੁਪਏ ਹੋ ਸਕਦਾ ਹੈ।

4 ਨਵੇਂ ਆਈਪੀਓ ਗਰੁੱਪ

ਬਾਬਾ ਰਾਮਦੇਵ ਨੇ ਹਾਲ ਹੀ 'ਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਗਰੁੱਪ ਦੀ ਕੰਪਨੀ ਪਤੰਜਲੀ ਫੂਡਸ ਸਟਾਕ ਐਕਸਚੇਂਜ 'ਤੇ ਸੂਚੀਬੱਧ ਹੈ। ਅਗਲੇ 5 ਸਾਲਾਂ ਵਿੱਚ 4 ਹੋਰ ਸਮੂਹ ਕੰਪਨੀਆਂ ਦੇ ਆਈਪੀਓ ਜਿਨ੍ਹਾਂ ਕੰਪਨੀਆਂ ਦਾ ਆਈਪੀਓ ਆਵੇਗਾ ਉਨ੍ਹਾਂ ਵਿੱਚ ਪਤੰਜਲੀ ਆਯੁਰਵੇਦ, ਪਤੰਜਲੀ ਮੈਡੀਸਨ, ਪਤੰਜਲੀ ਲਾਈਫਸਟਾਈਲ ਤੇ ਪਤੰਜਲੀ ਵੈਲਨੈਸ ਸ਼ਾਮਲ ਹਨ।

Posted By: Sarabjeet Kaur