ਨਵੀਂ ਦਿੱਲੀ (ਪੀਟੀਆਈ) : ਅਰਬਪਤੀ ਕਾਰੋਬਾਰੀ ਮੁਕੇਸ਼ ਅੰਬਾਨੀ ਕੰਟਰੋਲ ਰਿਲਾਇੰਸ ਰਿਟੇਲ ਲਿਮਟਡ ਦੁਨੀਆ ਦੀਆਂ 250 ਰਿਟੇਲ ਕੰਪਨੀਆਂ ’ਚ ਇਕਲੌਤੀ ਭਾਰਤੀ ਹੈ। ਕੰਸਲਟਿੰਗ ਕੰਪਨੀ ਡੇਲਾਏ ਦੀ ਇਸ ਸਾਲ ਦੀ ਸੂਚੀ ’ਚ ਕੰਪਨੀ ਨੇ ਆਪਣੀ ਪੋਜ਼ੀਸ਼ਨ ਹੋਰ ਮਜ਼ਬੂਤ ਕਰਦੇ ਹੋਏ 53ਵਾਂ ਸਥਾਨ ਹਾਸਲ ਕੀਤਾ ਹੈ। ਪਿਛਲੇ ਸਾਲ ਇਸ ਸੂਚੀ ’ਚ ਕੰਪਨੀ 56ਵੇਂ ਸਥਾਨ ’ਤੇ ਸੀ। ਹਾਲਾਂਕਿ ਕੰਪਨੀ ਨੇ ਦੁਨੀਆ ਦੀ ਸਭ ਤੋਂ ਤੇਜ਼ ਰਫ਼ਤਾਰ ਨਾਲ ਵਿਕਾਸ ਕਰ ਰਹੇ ਰਿਟੇਲਰ ਦਾ ਰੁਤਬਾ ਗੁਆ ਦਿੱਤਾ ਹੈ ਤੇ ਇਸ ਮਾਮਲੇ ’ਚ ਉਹ ਦੂਸਰੇ ਸਥਾਨ ’ਤੇ ਹੈ।

ਡੇਲਾਏ ਦੀ ਨਵੀਂ ਸੂਚੀ ’ਚ ਅਮਰੀਕਾ ਦੀ ਵਾਲਮਾਰਟ ਇੰਕ ਪਹਿਲੇ ਸਥਾਨ ’ਤੇ ਬਰਕਰਾਰ ਹੈ। ਅਮਰੀਕਾ ਦੀ ਹੀ ਅਮਾਜ਼ੋਨ ਇੰਕ ਨੇ ਕਿ ਪੋਜ਼ੀਸ਼ਨ ਦਾ ਸੁਧਾਰ ਕਰਦੇ ਹੋਏ ਘਰੇਲੂ ਕੰਪਨੀ ਕੋਸਕਟੋ ਹੋਲਸੇਲ ਕਾਰਪੋਰੇਸ਼ਨ ਨੂੰ ਤੀਸਰੇ ਸਥਾਨ ’ਤੇ ਖਿਸਕਾਉਂਦੇ ਹੋਏ ਦੂਸਰਾ ਸਥਾਨ ਹਾਸਲ ਕੀਤਾ ਹੈ। ਜਰਮਨੀ ਦਾ ਸ਼ਵਾਰਜ ਗਰੁੱਪ ਚੌਥੇ ਸਥਾਨ ’ਤੇ ਹੈ। ਇਸ ਸੂਚੀ ਦੀਆਂ ਚੋਟੀਆਂ ਦੀਆਂ 10 ਕੰਪਨੀਆਂ ’ਚੋਂ ਸੱਤ ਅਮਰੀਕੀ ਹਨ। ਬਾਕੀ ਤਿੰਨਾਂ ’ਚੋਂ ਇਕ ਬਰਤਾਨੀਆ ਅਤੇ ਦੋ ਜਰਮਨੀ ਦੀਆਂ ਹਨ। ਡੇਲਾਏ ਮੁਤਾਬਕ ਰਿਲਾਇੰਸ ਰਿਟੇਲ ਨੇ ਪਿਛਲੇ ਸਾਲ ਸਾਲਾਨਾ ਆਧਾਰ ’ਤੇ 41.8 ਫ਼ੀਸਦੀ ਦਾ ਵਾਧਾ ਹਾਸਲ ਕੀਤਾ ਹੈ। ਕੰਪਨੀ ਵ੍ਹਟਸਐਪ ਜ਼ਰੀਏ ਜੀਓਮਾਰਟ ਪਲੇਟਫਾਰਮ ’ਤੇ ਈ-ਕਾਮਰਸ ਕਾਰੋਬਾਰ ਨੂੰ ਮਜ਼ਬੂਤੀ ਦੇ ਰਹੀ ਹੈ।

Posted By: Tejinder Thind