ਨਵੀਂ ਦਿੱਲੀ, ਬਿਜਨੈੱਸ ਡੈਸਕ : Reliance Industries ਦੇ ਚੇਅਰਮੈਨ ਮੁਕੇਸ਼ ਅੰਬਾਨੀ (Mukesh Ambani Richest Person) ਨੂੰ ਫਿਰ ਸ਼ੇਅਰ ਬਾਜ਼ਾਰ ਨੇ ਮਾਲਾਮਾਲ ਕੀਤਾ ਹੈ। ਉਨ੍ਹਾਂ ਦੀ ਸੰਪੱਤੀ ਸ਼ੁੱਕਰਵਾਰ ਦੇ ਸੈਸ਼ਨ 'ਚ 3.7 ਅਰਬ ਡਾਲਰ ਵਧ ਗਈ ਹੈ। ਕਿਉਂਕਿ ਰਿਲਾਂਇੰਸ ਇੰਡਸਟਰੀਜ਼ ਦਾ ਬਾਜ਼ਾਰ ਪੂੰਜੀਕਰਨ ਸ਼ੁੱਕਰਵਾਰ ਨੂੰ ਉਛਲ ਕੇ ਰਿਕਾਰਡ 15 ਲੱਖ ਕਰੋੜ ਰੁਪਏ ਤੋਂ ਪਾਰ ਪਹੁੰਚ ਗਿਆ ਐਮਕੈਪ ਦਾ ਇਹ ਪੱਧਰ ਹਾਸਲ ਕਰਨ ਵਾਲੀ ਰਿਲਾਂਇੰਸ ਦੇਸ਼ ਦੀ ਪਹਿਲੀ ਕੰਪਨੀ ਹੈ।

Mukesh Ambani ਦੀ ਕੁੱਲ ਸੰਪੱਤੀ 92.60 ਅਰਬ ਡਾਲਰ ਹੋ ਗਈ ਹੈ। ਉਹ Warren Buffett ਤੋਂ 10 ਅਰਬ ਡਾਲਰ ਹੀ ਪਿੱਛੇ ਹੈ। ਵਾਰੇਨ ਬਫੇ ਦੀ ਸੰਪੱਤੀ ਕੁੱਲ 102.6 ਅਰਬ ਡਾਲਰ ਹੈ। Bloomberg Billionaires Index ਦੇ ਅੰਕੜਿਆਂ ਮੁਤਾਬਕ ਅੰਬਾਨੀ L’Oreal’s Francoise Bettencourt Meyers ਦੀ 92.9 ਅਰਬ ਡਾਲਰ ਦੀ ਸੰਪੱਤੀ ਨਾਲ ਥੋੜ੍ਹਾ ਹੀ ਪਿੱਛੇ ਰਹਿ ਗਏ ਹਨ।

ਕੰਪਨੀ ਦਾ ਐਮਕੈਪ 15,14,017.50 ਕਰੋੜ ਰੁਪਏ

ਰਿਲਾਂਇੰਸ ਇੰਡਸਟਰੀਜ਼ ਦੇ ਸ਼ੇਅਰ 'ਚ ਤੇਜ਼ੀ ਨਾਲ ਕੰਪਨੀ ਦਾ ਐਮਕੈਪ ਬੀਐਸਈ 'ਚ ਕਾਰੋਬਾਰ ਸਮਾਪਤ ਹੋਣ ਤੋਂ ਬਾਅਦ 15,14,017.50 ਕਰੋੜ ਰੁਪਏ 'ਤੇ ਪਹੁੰਚ ਗਿਆ ਹੈ। ਕੰਪਨੀ ਦਾ ਸ਼ੇਅਰ 4.12 ਫੀਸਦੀ ਚੜ ਕੇ 2,3888.25 ਰੁਪਏ ਪ੍ਰਤੀ ਇਕਵਿਟੀ 'ਤੇ ਪਹੁੰਚ ਗਿਆ ਹੈ।

Posted By: Ravneet Kaur