ਨਵੀਂ ਦਿੱਲੀ, ਬਿਜ਼ਨੈੱਸ ਡੈਸਕ : ਭਾਰਤ ਦੇ ਸਭ ਤੋਂ ਅਮੀਰ ਵਿਅਕਤੀ ਤੇ ਰਿਲਾਇੰਸ ਇੰਡਸਟ੍ਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਬਰਕਸ਼ਾਇਰ ਹੈਥਵੇਅ ਦੇ ਵਾਰਨ ਬਫੇ, ਗੂਗਲ ਦੇ ਲੈਰੀ ਪੇਜ ਤੇ Serge brin ਨੂੰ ਪਿੱਛੇ ਛੱਡ ਹੁਣ ਦੁਨੀਆ ਦੇ ਸੱਤਵੇਂ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਦੁਨੀਆ ਦੇ ਟਾਪ-10 ਅਮੀਰਾਂ ਦੀ ਸੂਚੀ 'ਚ ਪੂਰੇ ਏਸ਼ੀਆ ਤੋਂ ਮੁਕੇਸ਼ ਅੰਬਾਨੀ ਦਾ ਨਾਂ ਹੈ। ਫੋਬਰਸ ਮੁਤਾਬਕ ਉਨ੍ਹਾਂ ਦੀ ਕੁੱਲ ਜਾਇਦਾਦ 70 ਅਰਬ ਡਾਲਰ 'ਤੇ ਪਹੁੰਚ ਗਈ ਹੈ।

ਮੁਕੇਸ਼ ਅੰਬਾਨੀ ਦੀ ਜਾਇਦਾਦ ਪਿਛਲੇ 20 ਦਿਨਾਂ 'ਚ 5.4 ਅਰਬ ਡਾਲਰ ਵਧ ਗਈ ਹੈ। 20 ਜੂਨ ਨੂੰ ਅੰਬਾਨੀ ਫੋਬਰਸ ਦੀ ਲਿਸਟ 'ਚ ਨੌਵੇਂ ਸਥਾਨ 'ਤੇ ਸੀ। ਰਿਲਾਇੰਸ ਇੰਡਸਟ੍ਰੀਜ਼ ਦਾ ਮਾਰਕੀਟ ਕੈਪ ਹਾਲ ਹੀ 'ਚ 12 ਲੱਖ ਕਰੋੜ ਨੂੰ ਪਾਰ ਕਰ ਚੁੱਕਾ ਹੈ। ਰਿਲਾਇੰਸ ਇੰਡਸਟ੍ਰੀਜ਼ 'ਚ ਅੰਬਾਨੀ ਦਾ ਸ਼ੇਅਰ 42 ਫ਼ੀਸਦ ਹੈ। ਅੱਜ ਇਸ ਦੇ ਸ਼ੇਅਰ 'ਚ ਕਰੀਬ 3 ਫ਼ੀਸਦ ਦੀ ਤੇਜ਼ੀ ਆਈ। ਇਸਦਾ ਸ਼ੇਅਰ 52 ਹਫ਼ਕਿਆਂ ਦੇ ਉੱਚਤਮ ਪੱਧਰ 'ਤੇ ਟਰੇਡ ਕਰ ਰਿਹਾ ਹੈ।

Posted By: Sunil Thapa