ਜੇਐੱਨਐੱਨ, ਮੁੰਬਈ : Forbes ਦੀ 'ਦ ਰਿਅਲ ਟਾਈਮ ਬਿਲਿਯਰੇਅਨਜ਼ ਲਿਸਟ' (The Real Time Billionaires List of Forbes) ਮੁਤਾਬਿਕ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੂਨੀਆ ਦੇ 9ਵੇਂ ਸਭ ਤੋਂ ਧਨੀ ਉਦਯੋਗਪਤੀ ਹਨ। ਤੁਹਾਨੂੰ ਦੱਸ ਦੇਈਏ ਕਿ ਇਸ ਸਾਲ ਦੀ ਸ਼ੁਰੂਆਤ 'ਚ ਫੋਬਰਸ ਵੱਲ਼ੋਂ ਕੀਤੇ ਗਏ 2019 ਦੇ ਸਭ ਤੋਂ ਧਨੀ ਲੋਕਾਂ ਦੀ ਲਿਸਟ 'ਚ ਰਿਲਾਇੰਸ ਇੰਡਸਟ੍ਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ 13ਵੇਂ ਸਥਾਨ 'ਤੇ ਸਨ। ਵੀਰਵਾਰ ਨੂੰ RIL ਦਾ ਬਾਜ਼ਾਰ ਪੂੰਜੀਕਰਣ 10 ਲੱਖ ਕਰੋੜ ਰੁਪਏ ਨੂੰ ਪਾਰ ਕਰ ਗਿਆ ਤੇ ਇਸ ਮੁਕਾਮ 'ਤੇ ਪਹੁੰਚਣ ਵਾਲੀ ਇਹ ਪਹਿਲੀ ਕੰਪਨੀ ਰਹੀ। ਮੁਕੇਸ਼ ਅੰਬਾਨੀ ਦੇ ਅਮੀਰ ਬਣਨ ਦਾ ਕ੍ਰੈਡਿਟ ਇਸ ਨੂੰ ਦਿੱਤਾ ਜਾ ਸਕਦਾ ਹੈ।

ਫੋਬਰਸ ਦੇ 'ਦ ਰਿਅਲ ਟਾਈਮ ਬਿਲਿਅਨੇਅਰਸ ਲਿਸਟ' ਮੁਤਾਬਿਕ, RIL ਦੇ ਚੇਅਰਮੈਨ ਦਾ ਰਿਅਲ ਟਾਈਮ ਨੇਟ ਵਰਥ ਵੀਰਵਾਰ ਨੂੰ 6,086 ਕਰੋੜ ਡਾਲਰ ਸੀ।

ਸੂਚੀ 'ਚ ਸਭ ਤੋਂ 'ਤੇ ਅਮੇਜ਼ਨ ਦੇ ਸੰਸਥਾਪਕ ਤੇ ਸੀਈਓ ਜੇਫ ਬੇਜੋਸ ਹੈ, ਜਿਨ੍ਹਾਂ ਦੀ ਵੀਰਵਾਰ ਨੂੰ ਰਿਅਲ ਟਾਈਮ ਨੇਟ ਵਰਥ 11,300 ਕਰੋੜ ਡਾਲਰ ਰਿਹਾ।

ਇਹ ਹਨ ਦੂਨੀਆ ਦੇ TOP 10 ਅਰਬਪਤੀ

ਨਾਂ ----- ਕੰਪਨੀ ------ ਨੇਟਵਰਥ

- ਜੇਫ ਬੇਜੋਸ --- ਅਮੇਜ਼ਨ ---- 113 ਅਰਬ ਡਾਲਰ

- ਬਿਲ ਗੇਟਸ --- ਮਾਈਕ੍ਰੋਸਾਫਟ --- 107.4 ਅਰਬ ਡਾਲਰ

- ਬਰਨਾਰਡ ਅਰਨੋਲਟ ਐਂਡ ਫੈਮਿਲੀ--- ਐੱਲਵੀਐੱਮਐੱਚ --- 107.2 ਅਰਬ ਡਾਲਰ

- ਵਾਰੇਨ ਬਫੇ -- ਬਰਕਸ਼ਾਇਰ ਹੈਥਵੇ ---- 86.9 ਅਰਬ ਡਾਲਰ

- ਮਾਰਕ ਜੁਕਰਬਰਗ ---- ਫੇਸਬੁੱਕ --- 74.9 ਅਰਬ ਡਾਲਰ

- ਅਮੇਨਸਿਓ ਆਟੇਰਗਾ --- ਜਾਰਾ ---- 69.3 ਅਰਬ ਡਾਲਰ

- ਲੈਰੀ ਐਲਿਸਨ --- ਸਾਫਟਵੇਅਰ --- 69.2 ਅਰਬ ਡਾਲਰ

-ਕਾਲੋਰਸ ਸਿਲਮ ਫੈਮਿਲੀ --- ਟੈਲੀਕਾਮ --- 60.9 ਕਰੋੜ ਡਾਲਰ

- ਮੁਕੇਸ਼ ਅੰਬਾਨੀ --- RIL ---- 60.2 ਅਰਬ ਡਾਲਰ

- ਲੈਰੀ ਪੇਜ --- ਗੂਗਲ --- 59.6 ਅਰਬ ਡਾਲਰ

Posted By: Amita Verma