ਜੇਐੱਨਐੱਨ, ਨਵੀਂ ਦਿੱਲੀ : ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੁਨੀਆ ਦੇ ਚੌਥੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਬਲੂਮਬਰਗ ਬਿਲੀਅਨੀਅਰਜ਼ ਇੰਡੈਕਸ ਅਨੁਸਾਰ ਮੁਕੇਸ਼ ਅੰਬਾਨੀ ਦੀ ਜਾਇਦਾਦ ਵੱਧ ਕੇ 80.6 ਅਰਬ ਡਾਲਰ ਹੋ ਗਈ ਹੈ। ਅੰਬਾਨੀ ਦੀ ਜਾਇਦਾਦ 'ਚ ਇਸ ਸਾਲ ਕੁੱਲ 22 ਅਰਬ ਡਾਲਰ ਦਾ ਵਾਧਾ ਹੋਇਆ ਹੈ। ਜਾਇਦਾਦ 'ਚ ਇਸ ਉੱਛਾਲ ਨਾਲ ਫਰਾਂਸ ਦੇ ਬਰਨਾਰਡ ਅਰਨਾਲਟ ਨੂੰ ਪਿੱਛੇ ਛੱਡ ਕੇ ਉਹ ਦੁਨੀਆ ਦੇ ਚੌਥੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਹੁਣ ਦੁਨੀਆ 'ਚ ਚੋਟੀ ਦੇ ਅਮੀਰ ਲੋਕਾਂ 'ਚ ਰਿਲਾਇੰਸ ਦੇ ਚੇਅਰਮੈਨ ਤੋਂ ਅੱਗੇ ਫੇਸਬੁੱਕ ਦੇ ਮਾਰਕ ਜ਼ੁਕਰਬਰਗ, ਮਾਈਕ੍ਰੋਸਾਫਟ ਦੇ ਬਿਲ ਗੇਟਸ ਤੇ ਅਮੇਜ਼ਨ ਦੇ ਜੈੱਫ ਬੇਜੋਸ ਹੀ ਹਨ।