ਮੁੰਬਈ : ਰਿਲਾਇੰਸ ਜੀਓ ਨੇ ਇਕ ਵਾਰ ਫਿਰ ਧਮਾਕਾ ਕੀਤਾ ਹੈ। ਆਪਣੀ ਸਾਲਾਨਾ ਜਨਰਲ ਮੀਟਿੰਗ 'ਚ ਕੰਪਨੀ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਕਈ ਵੱਡੇ ਐਲਾਨ ਕੀਤੇ ਜਿਨ੍ਹਾਂ ਵਿਚ ਗੀਗਾ ਫਾਈਬਰ ਦੀ ਲਾਂਚਿੰਗ ਤੋਂ ਇਲਾਵਾ ਹੋਰ ਵੀ ਐਲਾਨ ਕੀਤੇ। ਇਸ ਦੌਰਾਨ ਉਨ੍ਹਾਂ ਇਕ ਵੱਡਾ ਐਲਾਨ ਕਰਦਿਆਂ ਜੀਓ First day first show ਸਰਵਿਸ ਦਾ ਐਲਾਨ ਕੀਤਾ।

ਉਨ੍ਹਾਂ ਕਿਹਾ ਕਿ ਜੀਓ ਯੂਜ਼ਰਜ਼ ਘਰ ਬੈਠੇ First day first show ਦੇਖ ਸਕਣਗੇ। ਇਸ ਸਰਵਿਸ ਦੀ ਮਦਦ ਨਾਲ ਲੋਕਾਂ ਨੂੰ ਰਿਲੀਜ਼ ਹੋਣ ਵਾਲੇ ਦਿਨ ਹੀ ਘਰ ਬੈਠੇ ਫਿਲਮ ਦੇਖਣ ਦਾ ਮਜ਼ਾ ਲੈਣ ਦਾ ਮੌਕਾ ਮਿਲੇਗਾ। ਹਾਲਾਂਕਿ, ਕੰਪਨੀ ਇਸ ਸਰਵਿਸ ਨੂੰ ਅਗਲੇ ਸਾਲ ਦੇ ਮੱਧ 'ਚ ਸ਼ੁਰੂ ਕਰਨ ਵਾਲੀ ਹੈ।

ਉਨ੍ਹਾਂ ਦੱਸਿਆ ਕਿ ਇਹ ਸਰਵਿਸ ਜੀਓ ਗੀਗਾ ਫਾਈਬਰ ਦੇ ਪ੍ਰੀਮੀਅਮ ਕਸਟਮਰਜ਼ ਲਈ ਉਪਲਬਧ ਹੋਵੇਗੀ। ਜੀਓ ਗੀਗਾ ਫਾਈਬਰ ਦੇ ਪਲਾਨ ਦੀ ਗੱਲ ਕਰੀਏ ਤਾਂ ਕੰਪਨੀ ਨੇ 700 ਰੁਪਏ ਤੋਂ ਲੈ ਕੇ 1000 ਰੁਪਏ ਤਕ ਦੇ ਪਲਾਨ ਪੇਸ਼ ਕੀਤੇ ਹਨ। ਇਨ੍ਹਾਂ ਵਿਚ ਜੋ ਪ੍ਰੀਮੀਅਮ ਪਲਾਨ ਹੋਣਗੇ ਉਨ੍ਹਾਂ ਦੇ ਯੂਜ਼ਰਜ਼ ਇਸ ਸਰਵਿਸ ਦਾ ਫਾਇਦਾ ਲੈ ਸਕਣਗੇ।

Posted By: Seema Anand