-ਫੋਰਬਸ ਸੂਚੀ 'ਚ ਪਿਛਲੇ ਸਾਲ ਦੇ ਮੁਕਾਬਲੇ 18 ਭਾਰਤੀ ਵਧੇ

-ਸੂਚੀ 'ਚ ਪੇਟੀਐੱਮ ਦੇ ਸੰਸਥਾਪਕ ਵਿਜੈ ਸਭ ਤੋਂ ਘੱਟ ਉਮਰ ਦੇ ਭਾਰਤੀ

ਨਿਊਯਾਰਕ (ਪੀਟੀਆਈ) : ਭਾਰਤ ਦੇ ਅਮੀਰਾਂ ਦੀ ਗਿਣਤੀ 'ਚ ਤੇਜ਼ੀ ਨਾਲ ਵਾਧਾ ਹੋਇਆ ਹੈ। ਅਮਰੀਕੀ ਪੱਤਿ੫ਕਾ ਫੋਰਬਸ ਦੇ ਅਮੀਰਾਂ ਦੀ ਸੂਚੀ 'ਚ ਇਸ ਸਾਲ ਭਾਰਤ ਦੇ 119 ਅਮੀਰਾਂ ਨੂੰ ਜਗ੍ਹਾ ਮਿਲੀ ਹੈ। ਪਿਛਲੇ ਸਾਲ ਦੇ ਮੁਕਾਬਲੇ ਇਸ 'ਚ 18 ਭਾਰਤੀ ਜ਼ਿਆਦਾ ਹਨ। ਸੂਚੀ 'ਚ ਉਨ੍ਹਾਂ ਅਮੀਰਾਂ ਨੂੰ ਜਗ੍ਹਾ ਦਿੱਤੀ ਗਈ ਹੈ, ਜਿਨ੍ਹਾਂ ਦੀ ਸੰਪਤੀ ਇਕ ਅਰਬ ਡਾਲਰ ਤੋਂ ਜ਼ਿਆਦਾ ਹੈ। ਇਸ ਸਾਲ ਦੀ ਸੂਚੀ 'ਚ 110 ਅਰਬ ਡਾਲਰ ਮੁੱਲ ਦੀ ਸੰਪਤੀ ਨਾਲ ਈ-ਕਾਮਰਸ ਕੰਪਨੀ ਅਮੇਜਨ ਦੇ ਮਾਲਕ ਜੇਫ਼ ਬੇਜੋਸ ਪਹਿਲੇ ਸਥਾਨ 'ਤੇ ਰਹੇ ਹਨ। ਉਨ੍ਹਾਂ ਨੇ ਮਾਈਯੋਸਾਫ਼ਟ ਦੇ ਸਹਿ ਸੰਸਥਾਪਕ ਬਿੱਲ ਗੇਟਸ ਨੂੰ ਪਛਾੜਿਆ ਹੈ। ਭਾਰਤੀਆਂ 'ਚ ਸਭ ਤੋਂ ਅਮੀਰ ਦਾ ਤਾਜ਼ ਮੁਕੇਸ਼ ਅੰਬਾਨੀ ਦੇ ਸਿਰ ਸਜਿਆ ਹੈ। ਉਨ੍ਹਾਂ ਕੋਲ ਕੁੱਲ 40.1 ਅਰਬ ਡਾਲਰ ਦੀ ਸੰਪਤੀ ਹੈ। ਕੌਮਾਂਤਰੀ ਸੂਚੀ 'ਚ ਉਨ੍ਹਾਂ ਨੂੰ 19ਵੇਂ ਸਥਾਨ 'ਤੇ ਰੱਖਿਆ ਗਿਆ ਹੈ। ਪੇਟੀਐੱਮ ਦੇ ਸੰਸਥਾਪਕ ਵਿਜੈ ਸ਼ੇਖ਼ਰ ਸ਼ਰਮਾ ਸਭ ਤੋਂ ਘੱਟ ਉਮਰ ਦੇ ਭਾਰਤੀ ਅਮੀਰ ਬਣੇ ਹਨ। ਕੁੱਲ 2043 ਲੋਕਾਂ ਦੀ ਕੌਮਾਂਤਰੀ ਸੂਚੀ 'ਚ ਉਨ੍ਹਾਂ ਨੂੰ 1394ਵੇਂ ਸਥਾਨ 'ਤੇ ਜਗ੍ਹਾ ਮਿਲੀ ਹੈ। ਉਨ੍ਹਾਂ ਦੀ ਕੁੱਲ ਸੰਪਤੀ 1.7 ਅਰਬ ਡਾਲਰ ਹੈ। ਨਵੰਬਰ 2017 'ਚ ਹੋਈ ਨੋਟਬੰਦੀ ਤੋਂ ਬਾਅਦ ਪੇਟੀਐੱਮ ਦੇ ਗਾਹਕਾਂ ਦੀ ਗਿਣਤੀ 'ਚ ਜ਼ਬਰਦਸਤ ਵਾਧਾ ਹੋਇਆ ਹੈ।

ਸੂਚੀ 'ਚ ਅੱਠ ਭਾਰਤੀ ਅੌਰਤਾਂ

ਫੋਰਬਸ ਦੀ ਸਾਲਾਨਾ ਸੂਚੀ 'ਚ ਕੁੱਲ 256 ਅੌਰਤਾਂ ਨੂੰ ਜਗ੍ਹਾ ਮਿਲੀ ਹੈ। ਇਨ੍ਹਾਂ ਵਿਚੋਂ ਅੱਠ ਅੌਰਤਾਂ ਭਾਰਤੀ ਹਨ। ਭਾਰਤੀ ਅੌਰਤਾਂ 'ਚ 8.8 ਅਰਬ ਡਾਲਰ ਦੀ ਸੰਪਤੀ ਨਾਲ ਸਵਿੱਤਰੀ ਜਿੰਦਲ ਨੂੰ ਸਭ ਤੋਂ ਉਪਰ ਜਗ੍ਹਾ ਮਿਲੀ ਹੈ। ਕੌਮਾਂਤਰੀ ਪੱਧਰ 'ਤੇ ਉਨ੍ਹਾਂ ਨੂੰ 176ਵੇਂ ਸਥਾਨ 'ਤੇ ਰੱਖਿਆ ਗਿਆ ਹੈ। ਬਾਇਓਕਾਨ ਦੀ ਮੁਖੀ ਕਿਰਨ ਮਜੂਮਦਾਰ ਸ਼ਾ ਨੂੰ ਸੂਚੀ 'ਚ 629ਵਾਂ ਸਥਾਨ ਮਿਲਿਆ ਹੈ। ਹੋਰ ਭਾਰਤੀ ਅੌਰਤਾਂ 'ਚ ਸਿਮਤਾ ਿਯਸ਼ਨਾ, ਗੋਦਰੇਜ, ਲੀਨਾ ਤਿਵਾੜੀ ਯੂਐੱਸਵੀ ਇੰਡੀਆ ਮੁਖੀ, ਅਨੂੰ ਆਗਾ, ਸ਼ੀਲਾ ਗੌਤਮ ਸ਼ੀਲਾ ਫੋਮ ਦੀ ਸੰਸਥਾਪਕ ਅਤੇ ਮਧੂ ਕਪੂਰ ਸ਼ਾਮਿਲ ਹਨ। ਇਨ੍ਹਾਂ ਤੋਂ ਇਲਾਵਾ ਵਿਨੋਦ ਅਤੇ ਅਨਿਲ ਰਾਏ ਗੁਪਤਾ ਨੂੰ ਉਨ੍ਹਾਂ ਦੀ ਮਾਂ ਦੇ ਨਾਲ ਇਸ ਸੂਚੀ 'ਚ ਰੱਖਿਆ ਗਿਆ ਹੈ।