ਜੇਐੱਨਐੱਨ, ਨਵੀਂ ਦਿੱਲੀ : ਅੱਜਕਲ੍ਹ IPO ਮਾਰਕੀਟ 'ਚ ਬਹਾਰ ਹੈ। ਨਵੇਂ ਕੈਲੰਡਰ ਸਾਲ ਦੇ ਮਹਿਜ਼ ਤੀਸਰੇ ਮਹੀਨੇ ਦੀ ਸ਼ੁਰੂਆਤ ਹੋਈ ਹੈ ਤੇ ਇਕ ਤੋਂ ਬਾਅਦ ਇਕ ਕਈ ਆਈਪੀਓ ਸ਼ੇਅਰ ਬਾਜ਼ਾਰਾਂ 'ਚ ਦਸਤਕ ਦੇ ਚੁੱਕੇ ਹਨ। ਇਸੇ ਲੜੀ 'ਚ ਨਵਾਂ ਨਾਂ ਹੈ MTAR Technologies ਦਾ। ਇਹ ਕੰਪਨੀ ਹੈਦਰਾਬਾਦ 'ਚ ਹੈ। ਇਸ ਦਾ ਇਨੀਸ਼ੀਅਲ ਪਬਲਿਕ ਆਫਰ (IPO) ਤਿੰਨ ਮਾਰਚ ਨੂੰ ਸਬਸਕ੍ਰਿਪਸ਼ਨ ਲਈ ਖੁੱਲ੍ਹ ਗਿਆ ਹੈ। ਇਸ ਨੂੰ ਪੰਜ ਮਾਰਚ ਤਕ ਸਬਸਕ੍ਰਾਈਬ ਕੀਤਾ ਜਾ ਸਕਦਾ ਹੈ। ਇਹ ਇਸ ਸਾਲ ਦਾ ਨੌਵਾਂ ਪਬਲਿਕ ਆਫਰ ਹੈ। ਇਸ ਤੋਂ ਪਹਿਲਾਂ IRFC, ਇੰਡੀਗੋ ਪੇਂਟਸ, ਹੋਮ ਫਸਟ ਫਾਈਨਾਂਸ ਕੰਪਨੀ, ਸਟੋਵ ਕ੍ਰਾਫਟ, ਬਰੂਕਫੀਲਡ ਇੰਡੀਆ REIT, Nureca, Heranba Industries ਤੇ ਰੇਲਟੇਲ ਕਾਰਪੋਰੇਸ਼ਨ ਆਫ ਇੰਡੀਆ ਦੇ ਪਬਲਿਕ ਆਫਰ ਆ ਚੁੱਕੇ ਹਨ।

ਆਈਪੀਓ ਦਾ ਪ੍ਰਾਈਸ ਬੈਂਡ, ਲਾਟ ਸਾਈਜ਼ (Price Band and Lot Size of MTAR Technologies)

ਕੰਪਨੀ ਨੇ ਇਸ ਆਈਪੀਓ ਲਈ 574-575 ਰੁਪਏ ਪ੍ਰਤੀ ਸ਼ੇਅਰ ਦਾ ਪ੍ਰਾਈਸ ਬੈਂਡ ਨਿਰਧਾਰਤ ਕੀਤਾ ਹੈ। ਇਸ ਆਈਪੀਓ ਤਹਿਤ ਇਕ ਲਾਟ 'ਚ 26 ਸ਼ੇਅਰ ਰੱਖੇ ਗਏ ਹਨ। ਇਸ ਦਾ ਮਤਲਬ ਹੈ ਕਿ ਤੁਹਾਨੂੰ ਘੱਟੋ-ਘੱਟ 26 ਸ਼ੇਅਰ ਖਰੀਦਣੇ ਹੋਣਗੇ। ਲੋਅ ਪ੍ਰਾਈਸ ਬੈਂਡ ਨਾਲ ਗਣਨਾ ਕੀਤੀ ਜਾਵੇ ਤਾਂ ਇਸ IPO 'ਚ ਅਪਲਾਈ ਕਰਨ ਲਈ ਤੁਹਾਨੂੰ ਘੱਟੋ-ਘੱਟ 14,924 ਰੁਪਏ ਦੀ ਜ਼ਰੂਰਤ ਪਵੇਗੀ। ਖੁਦਰਾ ਨਿਵੇਸ਼ਕ ਘੱਟੋ-ਘੱਟ 13 ਲਾਟ ਲਈ ਨਿਵੇਸ਼ ਕਰ ਸਕਦੇ ਹਨ।

MTAR Tech ਦੇ ਇਸ ਆਈਪੀਓ 'ਚ ਖੁਦਰਤਾ ਨਿਵੇਸ਼ਕਾਂ ਲਈ 35 ਫ਼ੀਸਦ ਦਾ ਕੋਟਾ ਤੈਅ ਹੈ। ਉੱਥੇ ਹੀ QIB ਲਈ 50 ਫ਼ੀਸਦ ਦਾ ਕੋਟਾ ਹੈ।

ਕਦੋਂ ਤਕ ਹੋਵੇਗੀ ਸ਼ੇਅਰਾਂ ਦੀ ਅਲਾਟਮੈਂਟ

ਬ੍ਰੋਕਰੇਜ ਕੰਪਨੀਆਂ ਮੁਤਾਬਿਕ ਕੰਪਨੀ ਦੇ ਸ਼ੇਅਰਾਂ ਦੀ ਅਲਾਟਮੈਂਟ ਦਾ ਕੰਮ 10 ਮਾਰਚ ਤਕ ਪੂਰਾ ਹੋ ਸਕਦਾ ਹੈ, ਉੱਥੇ ਹੀ ਲਿਸਟਿੰਗ 16 ਮਾਰਚ ਨੂੰ ਹੋਣ ਦੀ ਸੰਭਾਵਨਾ ਹੈ

ਬੁੱਕ ਮੈਨੇਜਰਸ

ਇਸ ਇਨੀਸ਼ੀਅਲ ਪਬਲਿਕ ਆਫਰ ਦੇ ਮੈਨੇਜਰਸ ਦੀ ਗੱਲ ਕੀਤੀ ਜਾਵੇ ਤਾਂ JM Financial ਤੇ IIFL Securities ਇਸ ਦੇ ਪ੍ਰਮੁੱਖ ਬੁੱਕ ਮੈਨੇਜਰਸ ਹਨ।

ਕੰਪਨੀ ਦੀ ਪ੍ਰੋਫਾਈਲ

ਇਸ ਕੰਪਨੀ ਦਾ ਮਜ਼ਬੂਤ ਪੱਖ ਇਸ ਦੀ ਇੰਜੀਨੀਅਰਿੰਗ ਨਾਲ ਜੁੜੀਆਂ ਸਮਰੱਥਾਵਾਂ ਹਨ। ਇਹ ਕੰਪਨੀ ਸਵੱਛ ਊਰਜਾ, ਪੁਲਾੜ, ਪਰਮਾਣੂ ਊਰਜਾ ਤੇ ਰੱਖਿਆ ਵਰਗੇ ਸੈਕਟਰਸ 'ਚ ਸਰਗਰਮ ਹੈ। MTAR ਮੁਤਾਬਿਕ ਆਪਣੀ ਤਰ੍ਹਾਂ ਦੀ ਇਹ ਪਹਿਲੀ ਕੰਪਨੀ ਹੈ, ਜਿਸ ਦਾ IPO ਇਸ ਹਫ਼ਤੇ ਸਬਸਕ੍ਰਿਪਸ਼ਨ ਲਈ ਖੁੱਲ੍ਹੇਗਾ।

Posted By: Seema Anand