ਪੀਟੀਆਈ, ਨਵੀਂ ਦਿੱਲੀ : ਸਰਕਾਰੀ ਟੈਲੀਕਾਮ ਕੰਪਨੀ ਭਾਰਤ ਸੰਚਾਰ ਨਿਗਮ ਲਿਮਟਿਡ ਦੇ 77,000 ਮੁਲਾਜ਼ਮਾਂ ਨੇ ਹੁਣ ਤਕ ਇਛੁੱਕ ਸੇਵਾ ਮੁਕਤੀ ਯੋਜਨ ਦੀ ਚੋਣ ਕੀਤੀ ਹੈ। ਇਕ ਅਧਿਕਾਰੀ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ। ਜ਼ਿਕਰਯੋਗ ਹੈ ਕਿ ਬੀਐੱਸਐੱਨਐੱਲ ਵਿਚ ਕੰਮ ਕਰਨ ਵਾਲੇ ਮੁਲਾਜ਼ਮਾਂ ਦੀ ਕੁਲ ਗਿਣਤੀ ਡੇਢ ਲੱਖ ਹੈ ਅਤੇ ਲਗਪਗ ਇਕ ਲੱਖ ਕਰਮਚਾਰੀਆਂ VRS ਲਈ ਯੋਗ ਹਨ। ਮੌਜੂਦਾ ਸਕੀਮ ਤਹਿਤ ਮੁਲਾਜ਼ਮਾਂ ਨੇ VRS ਚੁਣਨ ਦੀ ਪ੍ਰਭਾਵੀ ਮਿਤੀ 31 ਜਨਵਰੀ 2020 ਹੈ।

ਬੀਐੱਸਐੱਨਐੱਲ ਵਿਚ ਵਲੰਟੀਅਰੀ ਸੇਵਾ ਮੁਕਤੀ ਸਕੀਮ 2019 ਦੀ ਸ਼ੁਰੂਆਤ ਹਾਲ ਹੀ ਵਿਚ ਕੀਤੀ ਗਈ ਸੀ ਅਤੇ ਇਹ 3 ਦਸੰਬਰ ਤਕ ਚੱਲੇਗੀ। BSNL ਤਨਖ਼ਾਹ ਦੇ ਦਰ ਵਿਚ 7000 ਕਰੋੜ ਰੁਪਏ ਦੀ ਬਚਤ ਕਰਨਾ ਚਾਹੁੰਦੀ ਹੈ ਅਤੇ ਇਹ ਤਾਂ ਹੀ ਸੰਭਵ ਹੈ ਜਦ 70000 ਤੋਂ 80000 ਮੁਲਾਜ਼ਮ VRS ਦੀ ਚੋਣ ਕਰਨ।

ਜਿਥੋਂ ਤਕ ਮੁਲਾਜ਼ਮਾਂ ਨੂੰ ਮਿਲਣ ਵਾਲੀ ex-gratia ਦੀ ਗੱਲ ਹੈ ਤਾਂ ਹਰ ਸੇਵਾ ਸਾਲ ਲਈ 35 ਦਿਨਾਂ ਦੀ ਤਨਖ਼ਾਹ ਅਤੇ ਸੇਵਾ ਮੁਕਤੀ ਤਕ ਜਿੰਨੇ ਸਾਲ ਦੀ ਸੇਵਾ ਬਾਕੀ ਹੈ, ਉਸ ਦੇ ਹਰ ਸਾਲ ਲਈ 25 ਦਿਨ ਦੀ ਤਨਖ਼ਾਹ ਦੇ ਬਰਾਬਰ ਹੋਵੇਗਾ।

Posted By: Tejinder Thind