ਨਵੀਂ ਦਿੱਲੀ : ਪੀਐੱਫ ਖਾਤਾਧਾਰਕਾਂ ਲਈ ਛੇਤੀ ਹੀ ਵੱਡੀ ਖ਼ੁਸ਼ਖ਼ਬਰੀ ਦਾ ਐਲਾਨ ਹੋ ਸਕਦਾ ਹੈ। ਜਾਣਕਾਰੀ ਮੁਤਾਬਿਕ, ਸਰਕਾਰ ਪੀਐੱਫ ਤਹਿਤ ਦਿੱਤੀ ਜਾਣ ਵਾਲੀ ਘੱਟੋ-ਘੱਟ ਪੈਨਸ਼ਨ ਰਾਸ਼ੀ 1000 ਰੁਪਏ ਤੋਂ ਵਧਾ ਕੇ 3000 ਰੁਪਏ ਕਰਨ 'ਤੇ ਵਿਚਾਰ ਕਰ ਰਹੀ ਹੈ। ਈਪੀਐੱਸ 1995 ਸਕੀਮ ਤਹਿਤ ਹੁਣ ਤਕ 1000 ਰੁਪਏ ਦੀ ਪੈਨਸ਼ਨ ਹੀ ਮਿਲਦੀ ਸੀ। ਸਰਕਾਰ ਜੇਕਰ ਇਹ ਵਿਵਸਥਾ ਕਰਦੀ ਹੈ ਤਾਂ ਈਪੀਐੱਫਓ ਦੇ ਸਾਰੇ ਮੈਂਬਰ ਘੱਟੋ-ਘੱਟ 3000 ਦੀ ਪੈਨਸ਼ਨ ਪਾਉਣ ਦਾ ਅਧਿਕਾਰ ਰੱਖਣਗੇ।

ਮਾਹਿਰਾਂ ਮੁਤਾਬਿਕ, ਬੀਤੇ ਦਿਨੀਂ ਜਾਰੀ ਬਜਟ ਵਿਚ ਪਿਯੂਸ਼ ਗੋਇਲ ਨੇ ਇਸ ਦਾ ਐਲਾਨ ਕੀਤਾ ਸੀ। ਭਾਰਤੀ ਮਜ਼ਦੂਰ ਸੰਘ (ਬੀਐੱਮਐੱਸ) ਦੇ ਜਨਰਲ ਸਕੱਤਰ ਵ੍ਰਿਜੇਸ਼ ਉਪਾਧਿਆਏ ਨੇ ਆਪਣੇ ਇਕ ਟਵੀਟ ਵਿਚ ਇਸ ਦੀ ਪੁਸ਼ਟੀ ਕੀਤੀ ਹੈ।

PF 'ਤੇ ਮਿਲਣ ਵਾਲਾ ਵਿਆਜ ਵਧਾ ਸਕਦੀ ਹੈ ਸਰਕਾਰ

ਸਰਕਾਰ ਤਨਖ਼ਾਹਦਾਰ ਮੁਲਾਜ਼ਮਾਂ 'ਤੇ ਮਿਹਰਬਾਨ ਹੈ। ਬੀਤੇ ਦਿਨੀਂ ਖ਼ਬਰ ਸੀ ਕਿ EPF (ਕਰਮਚਾਰੀ ਭਵਿੱਖ ਨਿਧੀ) 'ਤੇ ਮਿਲਣ ਵਾਲੇ ਵਿਆਜ ਵਿਚ ਵਾਧਾ ਹੋ ਸਕਦਾ ਹੈ। ਅਜਿਹਾ ਹੁੰਦਾ ਹੈ ਤਾਂ ਸੰਗਠਿਤ ਖੇਤਰ ਵਿਚ ਕੰਮ ਕਰਨ ਵਾਲੇ ਕਰੋੜਾਂ ਮੁਲਾਜ਼ਮਾਂ ਨੂੰ ਫਾਇਦਾ ਹੋਵੇਗਾ। ਫਿਲਹਾਲ EPF 'ਤੇ ਮਿਲਣ ਵਾਲਾ ਵਿਆਜ 8.55 ਫ਼ੀਸਦੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ EPFO ਦੀ ਸਾਲਾਨਾ ਅੰਦਰੂਨੀ ਸਮੀਖਿਆ ਵਿਚ ਵਿਆਜ ਵਾਧੇ ਬਾਰੇ ਚਰਚਾ ਕੀਤੀ ਗਈ। ਮਹਿੰਗੀ ਦਰ ਘਟਣ ਦੀ ਵਜ੍ਹਾ ਨਾਲ ਤਨਖ਼ਾਹਦਾਰ ਮੁਲਾਜ਼ਮਾਂ ਨੂੰ EPF 'ਤੇ ਮਿਲਣ ਵਾਲਾ ਅਸਲੀ ਵਿਆਜ (Real Interest) ਵਧਿਆ ਹੈ।

Posted By: Seema Anand