ਜੇਐੱਨਐੱਨ, ਨਵੀਂ ਦਿੱਲੀ : ਇੰਡੀਆ ਪੋਸਟ ਪੇਮੈਂਟ ਬੈਂਕ (IPPB) ਆਪਣੇ ਮੋਬਾਈਲ ਐਪ ਜ਼ਰੀਏ ਡਿਜੀਟਲ ਰੂਪ 'ਚ ਬੱਚਤ ਖਾਤਾ ਖੋਲ੍ਹਣ ਦੀ ਸਹੂਲਤ ਦਿੰਦਾ ਹੈ। ਪੋਸਟ ਆਫਿਸ ਖਾਤਾਧਾਰਕ ਆਈਪੀਪੀਬੀ ਮੋਬਾਈਲ ਐਪ ਜ਼ਰੀਏ ਆਸਾਨੀ ਨਾਲ ਬੇਸਿਕ ਲੈਣ-ਦੇਣ ਕਰ ਸਕਦੇ ਹਨ। ਇਸ ਤੋਂ ਪਹਿਲਾਂ ਗਾਹਕਾਂ ਨੂੰ ਰੁਪਏ ਜਮ੍ਹਾਂ ਕਰਵਾਉਣ, ਬੈਲੇਂਸ ਚੈੱਕ ਕਰਨ, ਰੁਪਏ ਟਰਾਂਸਫਰ ਕਰਨ ਤੇ ਦੂਸਰੇ ਵਿੱਤੀ ਲੈਣ-ਦੇਣ ਲਈ ਆਪਣੇ ਕੋਲ ਪੋਸਟ ਆਫਿਸ 'ਚ ਜਾਣਾ ਪੈਂਦਾ ਸੀ। ਹੁਣ ਤੁਸੀਂ ਆਪਣੇ ਆਪ ਪੋਸਟ ਆਫਿਸ ਆਰਡੀ, ਪੀਪੀਐੱਫ ਤੇ ਸੁਕੰਨਿਆ ਸਮਰਿੱਥੀ ਖਾਤੇ 'ਚ ਵੀ ਰੁਪਏ ਟਰਾਂਸਫਰ ਕਰ ਸਕਦੇ ਹਨ।

ਜੇਕਰ ਤੁਹਾਡੇ ਕੋਲ ਪੋਸਟ ਆਈਪੀਪੀਬੀ ਖਾਤਾ ਖੁਲ੍ਹਵਾਉਣ ਲਈ ਪੋਸਟ ਆਫਿਸ ਜਾਣ ਦਾ ਸਮਾਂ ਨਹੀਂ ਹੈ ਤੇ ਤੁਸੀਂ ਉੱਥੇ ਲਾਈਨ 'ਚ ਖੜ੍ਹੇ ਰਹਿਣ ਦੇ ਝੰਜਟ ਤੋਂ ਬਚਣਾ ਚਾਹੁੰਦੇ ਹੋ, ਤਾਂ ਘਰ ਬੈਠੇ ਹੀ ਆਈਪੀਪੀਬੀ ਐਪ ਡਾਊਨਲੋਡ ਕਰ ਕੇ ਉਸ ਤੋਂ ਡਿਜੀਟਲ ਬੱਚਤ ਖਾਤਾ ਖੁੱਲ੍ਹਵਾ ਸਕਦੇ ਹੋ। ਦੱਸ ਦੇਈਏ ਕਿ ਖਾਤਾ ਖੁੱਲ੍ਹਵਾਉਣ ਲਈ ਬਿਨੈਕਾਰ ਨੂੰ 18 ਸਾਲ ਤੋਂ ਜ਼ਿਆਦਾ ਦਾ ਭਾਰਤੀ ਨਾਗਰਿਕ ਹੋਣਾ ਚਾਹੀਦਾ ਹੈ। ਆਓ ਜਾਣਦੇ ਹਾਂ ਕਿ ਇਸ ਦੀ ਕੀ ਪ੍ਰਕਿਰਿਆ ਹੈ।

ਸਟੈੱਪ-1 : ਆਪਣੇ ਮੋਬਾਈਲ ਫੋਨ 'ਚ ਆਈਪੀਪੀਬੀ ਮੋਬਾਈਲ ਬੈਂਕਿੰਗ ਐਪ ਡਾਊਨਲੋਡ ਕਰੋ। ਇਸ ਤੋਂ ਬਾਅਦ ਐਪ ਨੂੰ ਓਪਨ ਕਰੋ 'Open Account' 'ਤੇ ਕਲਿੱਕ ਕਰੋ।

ਸਟੈੱਪ-2 : ਇੱਥੇ ਤੁਹਾਨੂੰ ਆਪਣਾ ਪੈਨ ਕਾਰਡ ਨੰਬਰ ਤੇ ਆਧਾਰ ਕਾਰਡ ਨੰਬਰ ਦਰਜ ਕਰਵਾਉਣਾ ਪਵੇਗਾ।

ਸਟੈੱਪ-3 : ਇਸ ਤੋਂ ਬਾਅਦ ਤੁਹਾਨੂੰ ਲਿੰਕਡ ਮੋਬਾਈਲ ਨੰਬਰ 'ਤੇ ਇਕ ਓਟੀਪੀ ਪ੍ਰਾਪਤ ਹੋਵੇਗਾ।

ਸਟੈੱਪ-4 : ਹੁਣ ਤੁਹਾਨੂੰ ਆਪਣੀ ਮਾਂ ਦਾ ਨਾਂ, ਵਿਦਿਅਕ ਯੋਗਤ, ਪਤਾ ਤੇ ਨਾਮਿਨੀ ਆਦਿ ਦਾ ਵੇਰਵਾ ਦੇਣਾ ਪਵੇਗਾ।

ਸਟੈੱਪ-5 : ਇਹ ਜਾਣਕਾਰੀ ਦਰਜ ਕਰਨ ਤੋਂ ਬਾਅਦ ਸਬਮਿਟ 'ਤੇ ਕਲਿੱਕ ਕਰੋ। ਇਸ ਦੇ ਨਾਲ ਹੀ ਖਾਤਾ ਖੁੱਲ੍ਹ ਜਾਵੇਗਾ।

ਸਟੈੱਪ-6 : ਤੁਸੀਂ ਇਸ ਇੰਸਟੈਂਟ ਬੈਂਕ ਅਕਾਊਂਟ ਦੀ ਵਰਤੋਂ ਐਪ ਰਾਹੀਂ ਕਰ ਸਕਦੇ ਹੋ।

ਡਿਜੀਟਲ ਸੇਵਿੰਗ ਅਕਾਊਂਟ ਸਿਰਫ਼ ਇਕ ਸਾਲ ਲਈ ਜਾਇਜ਼ ਹੁੰਦਾ ਹੈ। ਖਾਤਾ ਖੋਲ੍ਹਣ ਦੇ ਇਕ ਸਾਲ ਦੇ ਅੰਦਰ, ਤੁਹਾਨੂੰ ਉਸ ਖਾਤੇ ਲਈ ਬਾਇਓਮੈਟ੍ਰਿਕ ਪ੍ਰਮਾਣੀਕਰਨ ਪੂਰਾ ਕਰਨਾ ਹੈ ਜਿਸ ਤੋਂ ਬਾਅਦ ਇਸ ਨੂੰ ਨਿਯਮ ਬੱਚਤ ਖਾਤੇ ਵਿਚ ਬਦਲ ਦਿੱਤਾ ਜਾਵੇਗਾ।

Posted By: Seema Anand