EPFO Interest Rates Hike : ਪੀਐੱਫ ਖਾਤੇ 'ਤੇ ਵਿਆਜ ਦਰ ਵਧਾਉਣ ਨੂੰ ਲੈ ਕੇ ਸਰਕਾਰ ਨੇ ਵੱਡਾ ਬਿਆਨ ਦਿੱਤਾ ਹੈ। ਕਿਰਤ ਅਤੇ ਰੁਜ਼ਗਾਰ ਰਾਜ ਮੰਤਰੀ ਰਾਮੇਸ਼ਵਰ ਤੇਲੀ ਨੇ ਸਦਨ ਵਿਚ ਵਿੱਤੀ ਵਰ੍ਹੇ 2021-22 ਲਈ ਕਰਮਚਾਰੀ ਭਵਿੱਖ ਨਿਧੀ (EPF) ਜਮ੍ਹਾਂ 'ਤੇ ਮਿਲਣ ਵਾਲੀ ਵਿਆਜ ਦਰ ਵਿਚ ਕਿਸੇ ਤਰ੍ਹਾਂ ਦਾ ਬਦਲਾਅ ਨਾ ਕਰਨ ਦੀ ਗੱਲ ਕਹੀ ਹੈ। ਕਿਰਤ ਅਤੇ ਰੁਜ਼ਗਾਰ ਰਾਜ ਮੰਤਰੀ ਨੇ ਇਕ ਸਵਾਲ ਦੇ ਲਿਖਤੀ ਜਵਾਬ 'ਚ ਰਾਜ ਸਬਾ ਨੂੰ ਇਹ ਵੱਡੀ ਜਾਣਕਾਰੀ ਦਿੱਤੀ ਹੈ।

ਦਰਅਸਲ, ਸਦਨ ਵਿਚ ਰਾਮੇਸ਼ਵਰ ਤੇਲੀ ਤੋਂ ਇਹ ਸਵਾਲ ਪੁੱਛਿਆ ਗਿਆ ਸੀ ਕਿ ਕੀ ਸਰਕਾਰ ਕਰਮਚਾਰੀ ਭਵਿੱਖ ਨਿਧੀ ਜਮ੍ਹਾਂ ਰਾਸ਼ੀ 'ਤੇ ਵਿਆਜ ਦੀ ਦਰ ਵਧਾਉਣ 'ਤੇ ਮੁੜ ਵਿਚਾਰ ਕਰ ਰਹੀ ਹੈ? ਇਸ 'ਤੇ ਲਿਖਤੀ ਜਵਾਬ ਦਿੰਦੇ ਹੋਏ ਉਨ੍ਹਾਂ ਸਪੱਸ਼ਟ ਕੀਤਾ ਹੈ ਕਿ ਵਿਆਜ ਦਰ 'ਤੇ ਮੁੜ ਵਿਚਾਰ ਕਰਨ ਦਾ ਕੋਈ ਪ੍ਰਸਤਾਵ ਨਹੀਂ ਹੈ, ਯਾਨੀ ਪੀਐੱਫ ਖਾਤੇ 'ਤੇ ਮਿਲਣ ਵਾਲੀ ਵਿਆਜ ਦਰ 'ਚ ਕੋਈ ਵਾਧਾ ਨਹੀਂ ਹੋਣ ਜਾ ਰਿਹਾ ਹੈ।

ਰਾਮੇਸ਼ਵਰ ਤੇਲੀ ਨੇ ਕਿਹਾ ਹੈ ਕਿ ਪੀਐੱਫ 'ਤੇ ਮਿਲਣ ਵਾਲੀ ਵਿਆਜ ਦਰ ਈਪੀਐੱਫ ਵੱਲੋਂ ਆਪਣੇ ਨਿਵੇਸ਼ ਤੋਂ ਪ੍ਰਾਪਤ ਆਮਦਨ 'ਤੇ ਨਿਰਭਰ ਹੈ ਤੇ ਅਜਿਹੀ ਆਮਦਨ ਨੂੰ ਸਿਰਫ਼ ਈਪੀਐੱਫ ਯੋਜਨਾ, 1952 ਦੇ ਅਨੁਸਾਰ ਹੀ ਵੰਡਿਆ ਜਾਂਦਾ ਹੈ। ਰਾਮੇਸ਼ਵਰ ਤੇਲੀ ਨੇ ਇਹ ਵੀ ਕਿਹਾ ਕਿ ਸੀਬੀਟੀ ਤੇ ਈਪੀਐੱਫ ਨੇ 2021-22 ਦੀ ਖ਼ਾਤਰ 8.10 ਫ਼ੀਸਦ ਵਿਆਜ ਦਰ ਦੀ ਸਿਫ਼ਾਰਸ਼ ਕੀਤੀ ਸੀ ਜਿਸ ਨੂੰ ਸਰਕਾਰ ਵੱਲੋਂ ਮਨਜ਼ੂਰ ਕਰ ਲਿਆ ਗਿਆ ਹੈ, ਯਾਨੀ ਇਸ ਵਾਰ ਪੀਐੱਫ 'ਤੇ 8.10 ਦੀ ਦਰ ਨਾਲ ਵਿਆਜ ਮਿਲੇਗਾ।

Posted By: Seema Anand