ਜੇਐੱਨਐੱਨ, ਨਵੀਂ ਦਿੱਲੀ : ਮੈਕ ਡੋਨਲਡਸ ਇੰਡੀਆ (McDonald's India) ਨੇ ਜ਼ੋਮੈਟੋ ਨਾਲ ਫੂਡ ਡਲਿਵਰੀ ਲਈ ਪਾਰਟਨਰਸਿਪ ਕੀਤੀ ਹੈ। ਮੈਕ ਡੋਨਲਡਸ ਇੰਡੀਆ ਨੇ ਬੁੱਧਵਾਰ ਨੂੰ ਕਿਹਾ ਕਿ ਉਸ ਨੇ ਆਨਲਾਈਨ ਰੈਸਟੋਰੈਂਟ ਗਾਈਡ, ਫੂਡ ਆਰਡਰਿੰਗ ਤੇ ਡਲਿਵਰੀ ਪਲੇਟਫਾਰਮ ਜ਼ੋਮੈਟੋ ਨਾਲ ਪਾਰਟਨਰਸ਼ਿਪ ਕੀਤੀ ਹੈ। ਉਸ ਨੇ ਦੱਸਿਆ ਕਿ ਇਹ ਪਾਰਟਨਰਸ਼ਿਪ ਉੱਤਰੀ ਤੇ ਪੂਰਬੀ ਰੀਜਨ 'ਚ ਮੈਕ ਡੋਨਾਲਡਸ ਦੀ ਉਪਲਬਧਤਾ ਨੂੰ ਅੱਗੇ ਵਧਾਉਣ ਦੇ ਨਾਲ ਉਦੇਸ਼ ਨਾਲ ਕੀਤੀ ਗਈ ਹੈ।

ਕੰਪਨੀ ਨੇ ਇਕ ਬਿਆਨ 'ਚ ਕਿਹਾ ਕਿ ਉੱਤਰੀ ਤੇ ਪੂਰਬੀ ਭਾਰਤ 'ਚ ਗਾਹਕ ਹੁਣ ਜ਼ੋਮੈਟੋ (Zomato) 'ਤੇ ਮੈਕ ਡੋਨਲਡਸ ਦੇ ਫੂਡ ਆਇਟਮਜ਼ ਆਰਡਰ ਕਰ ਸਕਣਗੇ ਤੇ ਇਨ੍ਹਾਂ ਨੂੰ ਸਿੱਧਾ ਆਪਣੇ ਘਰੋਂ ਮੰਗਵਾ ਸਕਣਗੇ। ਇਹ ਸੇਵਾ ਇਸ ਰੀਜਨ ਦੇ 125 ਤੋਂ ਜ਼ਿਆਦਾ ਮੈਕ ਡੋਨਲਡਸ ਰੈਸਟੋਰੈਂਟ ਜ਼ਰੀਏ ਉਪਲੱਬਧ ਹੋਵੇਗੀ।

ਮੈਕ ਡੋਨਲਡਸ ਇੰਡੀਆ 'ਚ ਉੱਤਰੀ ਤੇ ਪੂਰਬੀ ਰੀਜਨ ਦੇ ਸੀਨੀਅਰ ਡਾਇਰੈਕਟਰ (ਆਪ੍ਰੇਸ਼ਨਜ਼ ਤੇ ਟ੍ਰੇਨਿੰਗ) ਰੁਦਰ ਕਿਸ਼ੋਰ ਸੇਨ ਨੇ ਕਿਹਾ, 'ਅਸੀਂ ਗਾਹਕਾਂ ਲਈ ਜ਼ੋਮੈਟੋ 'ਤੇ ਮੈਕ ਡੋਨਲਡਸ ਦੀ ਡਲਿਵਰੀ ਤੈਅ ਕਰਨ ਲਈ ਕਾਫੀ ਉਤਸ਼ਾਹਤ ਹਾਂ। ਭਾਰਤ ਦੇ ਟੌਪ ਆਨਲਾਈਨ ਫੂਡ ਡਲਿਵਰੀ ਪਲੇਟਫਾਰਮ ਤੋਂ ਗਾਹਕਾਂ ਨੂੰ ਹੁਣ ਮੈਕ ਡੋਨਲਡਸ ਦੀਆਂ ਆਇਟਮਜ਼ ਦਾ ਲੁਤਫ਼ ਉਠਾਉਣ 'ਚ ਹੋਰ ਆਸਾਨੀ ਹੋਵੇਗੀ।'

Posted By: Seema Anand