ਨਵੀਂ ਦਿੱਲੀ : ਵੀਰਵਾਰ ਦਾ ਦਿਨ ਭਾਰਤੀ ਏਅਰਲਾਈਨ ਮੁਸਾਫਿਰਾਂ ਲਈ ਮੁਸ਼ਕਿਲ ਭਰਿਆ ਸਾਬਤ ਹੋ ਸਕਦਾ ਹੈ। ਬੋਇੰਗ 737 ਮੈਕਸ ਜਹਾਜ਼ਾਂ 'ਤੇ ਉਡਾਣ ਪਾਬੰਦੀ ਦਾ ਅਸਰ ਸਪਾਈਸਜੈੱਟ ਦੀਆਂ ਉਡਾਣਾਂ 'ਤੇ ਪਵੇਗਾ, ਜਿਸ ਦੇ 12 ਮੈਕਸ ਜਹਾਜ਼ ਖੜ੍ਹੇ ਕਰ ਦਿੱਤੇ ਗਏ ਹਨ। ਜੈਟ ਏਅਰਵੇਜ਼ ਦੇ ਪੰਜ ਜਹਾਜ਼ ਪਹਿਲਾਂ ਤੋਂ ਲੀਜ ਰੈਂਟ ਅਦਾ ਨਾ ਕਰਨ ਕਾਰਨ ਖੜ੍ਹੇ ਹਨ। ਅਜਿਹੇ 'ਚ ਦਰਜਨਾਂ ਉਡਾਣਾ ਰੱਦ ਹੋਣ ਦੀ ਸੰਭਾਵਨਾ ਹੈ। ਕਿਰਾਏ ਪਹਿਲਾਂ ਹੀ ਵੱਧ ਚੁੱਕੇ ਹਨ। ਹਵਾਬਾਜ਼ੀ ਸਕੱਤਰ ਪ੍ਰਦੀਪ ਸਿੰਘ ਖਰੋਲਾ ਨੇ ਕਿਹਾ ਕਿ 'ਵੀਰਵਾਰ ਨੂੰ 30-35 ਉਡਾਣਾਂ ਪ੍ਭਾਵਿਤ ਹੋ ਸਕਦੀਆਂ ਹਨ। ਲਿਹਾਜਾ ਸਰਕਾਰ ਨੇ ਦੂਜੀ ਏਅਰਲਾਈਨਾਂ ਤੋਂ ਯਾਤਰੀਆਂ ਨੂੰ ਐਡਜਸਟ ਕਰਨ ਨੂੰ ਕਿਹਾ ਹੈ।'

ਪਿਛਲੇ ਵਰ੍ਹੇ 29 ਅਕਤੂਬਰ ਨੂੰ ਇੰਡੋਨੇਸ਼ੀਆ 'ਚ ਹੋਏ ਮੈਕਸ ਹਾਦਸੇ ਮਗਰੋਂ ਇਸੇ 10 ਮਾਰਚ ਨੂੰ ਇਥਿਓਪੀਅਨ ਏਅਰਲਾਈਨਜ਼ ਨਾਲ ਜੁੜੇ ਮੈਕਸ ਜਹਾਜ਼ ਦੇ ਉਸੇ ਤਰਜ 'ਤੇ ਹਾਦਸਾਗ੍ਸਤ ਹੋਣ ਮਗਰੋਂ ਤਮਾਮ ਦੇਸ਼ਾਂ ਨੇ ਮੈਕਸ ਜਹਾਜ਼ਾਂ ਦੀਆਂ ਉਡਾਣਾਂ ਰੋਕ ਦਿੱਤੀਆਂ ਹਨ। ਬੁੱਧਵਾਰ ਨੂੰ ਭਾਰਤੀ ਹਵਾਬਾਜ਼ੀ ਰੈਗੂਲੇਟਰੀ ਡੀਜੀਸੀਏ ਨੇ ਵੀ ਚਾਰ ਵਜੇ ਤੋਂ ਇਨ੍ਹਾਂ ਜਹਾਜ਼ਾਂ ਦੀ ਆਵਾਜਾਈ ਬੰਦ ਕਰ ਦਿੱਤੀ। ਇਸ ਦੇ ਨਾਲ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਸਾਰੀਆਂ ਏਅਰਲਾਈਨਾਂ ਦੀ ਬੈਠਕ ਬੁਲਾ ਕੇ ਉਨ੍ਹਾਂ ਤੋਂ ਸਪਾਈਸਜੈਟ ਤੇ ਜੈਟ ਏਅਰਵੇਜ਼ ਦੇ ਪ੍ਭਾਵਿਤ ਯਾਤਰੀਆਂ ਨੂੰ ਜਿਵੇਂ-ਕਿਵੇਂ ਐਡਜਸਟ ਕਰਨ ਨੂੰ ਕਿਹਾ ਹੈ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਜਦੋਂ ਜੈਟ ਏਅਰਵੇਜ਼ ਦੇ ਜਹਾਜ਼ ਗਰਾਊਂਡ ਹੋਣ 'ਤੇ ਏਅਰ ਇੰਡੀਆ ਸਮੇਤ ਅਨੇਕ ਏਅਰਲਾਈਨਾਂ ਨੇ ਜੈਟ ਦੇ ਪ੍ਭਾਵਿਤ ਯਾਤਰੀਆਂ ਨੂੰ ਐਡਜਸਟ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ ਹੈ। ਬੁੱਧਵਾਰ ਦੀ ਬੈਠਕ 'ਚ ਸਪਾਈਸਜੈਟ ਤੇ ਜੈਟ ਏਅਰਵੇਜ ਤੋਂ ਇਲਾਵਾ ਏਅਰ ਇੰਡੀਆ, ਇੰਡੀਗੋ, ਏਅਰ ਏਸ਼ੀਆ, ਵਿਸਤਾਰਾ ਆਦਿ ਦੇ ਪ੍ਰਤੀਨਿਧੀਆਂ ਨੇ ਹਿੱਸਾ ਲਿਆ।

ਇਸ ਵਿਚਾਲੇ ਸਪਾਈਸਜੈਟ ਨੇ ਆਪਣੇ ਬਿਆਨ 'ਚ ਕਿਹਾ ਹੈ ਕਿ 'ਮੈਕਸ ਜਹਾਜ਼ਾਂ ਦੇ ਗਰਾਊਂਡ ਹੋਣ ਦੇ ਬਾਅਦ ਉਸ ਨੇ ਬੁੱਧਵਾਰ ਨੂੰ ਇਨ੍ਹਾਂ ਜਹਾਜ਼ਾਂ ਨਾਲ ਸਬੰਧਤ 14 ਉਡਾਣਾਂ ਕੈਂਸਲ ਕੀਤੀਆਂ ਹਨ। ਇਸ ਦੀ ਭਰਪਾਈ ਲਈ ਉਹ ਵੀਰਵਾਰ ਤੋਂ ਵਾਧੂ ਉਡਾਣਾਂ ਸੰਚਾਲਿਤ ਕਰੇਗੀ। ਸਪਾਈਸਜੈਟ ਦੇ 76 ਜਹਾਜ਼ਾਂ ਦੇ ਬੇੜੇ 'ਚ ਹੁਣ 64 ਜਹਾਜ਼ ਵਰਤੋਂ 'ਚ ਹਨ। ਅਜਿਹੇ 'ਚ ਸਾਨੂੰ ਭਰੋਸਾ ਹੈ ਕਿ ਯਾਤਰੀਆਂ ਨੂੰ ਘੱਟ ਤੋਂ ਘੱਟ ਤਕਲੀਫ ਹੋਵੇਗੀ ਤੇ ਸਭ ਕੁਝ ਆਮ ਹੋ ਜਾਵੇਗਾ। ਜਿਨ੍ਹਾਂ ਯਾਤਰੀਆਂ ਦੀਆਂ ਉਡਾਣਾਂ ਰੱਦ ਹੋਈਆਂ ਹਨ, ਉਨ੍ਹਾਂ 'ਚੋਂ ਜ਼ਿਆਦਾਤਰ ਨੂੰ ਸਪਾਈਸਜੈਟ ਦੀ ਹੀ ਦੂਜੀਆਂ ਉਡਾਨਾਂ 'ਚ ਐਡਜਸਟ ਕਰ ਲਿਆ ਗਿਆ ਹੈ।'

ਫਿਲਹਾਲ, ਮੈਕਸ ਸੰਕਟ ਕਾਰਨ ਜਿੱਥੇ ਸਪਾਈਸਜੈਟ ਤੇ ਜੈਟ ਏਅਰਵੇਜ਼ ਅੱਗੇ ਨਵੀਂ ਚੁਣੌਤੀ ਖੜ੍ਹੀ ਹੋ ਗਈ ਹੈ। ਉਥੇ ਦੂਜੀ ਏਅਰਲਾਈਨਾਂ ਦੀ ਇਸ ਸਥਿਤੀ ਤੋਂ ਫਾਇਦਾ ਹੋ ਰਿਹਾ ਹੈ। ਉਨ੍ਹਾਂ ਦੀ ਬੁਕਿੰਗ ਵਧਣ ਨਾਲ ਕਿਰਾਏ ਵੀ 60 ਫ਼ੀਸਦੀ ਤਕ ਉਪਰ ਚੜ੍ਹ ਗਏ ਹਨ। ਇਨ੍ਹਾਂ 'ਚ ਏਅਰ ਇੰਡੀਆ, ਵਿਸਤਾਰਾ, ਗੋ ਏਅਰ ਤੇ ਇੰਡੀਗੋ ਸ਼ਾਮਲ ਹਨ। ਪਰ ਸਭ ਤੋਂ ਵੱਡੀ ਏਅਰਲਾਈਨ ਹੋਣ ਦੇ ਨਾਤੇ ਇੰਡੀਗੋ ਸਭ ਤੋਂ ਵੱਧ ਫਾਇਦੇ 'ਚ ਹਨ। ਇਸ ਦੇ ਬੇੜੇ 'ਚ ਕੋਈ ਮੈਕਸ ਜਹਾਜ਼ ਵੀ ਨਹੀਂ ਹੈ। ਹੋਲੀ ਕਾਰਨ ਪਹਿਲਾਂ ਹੀ ਕਿਰਾਏ ਵਾਧੇ ਨੂੰ ਸੀਮਤ ਰੱਖਣ ਨੂੰ ਕਿਹਾ ਹੈ। ਅਸੀਂ ਕਿਰਾਇਆਂ 'ਤੇ ਨਜ਼ਰ ਰੱਖ ਰਹੇ ਹਾਂ।'

ਜ਼ਿਕਰਯੋਗ ਹੈ ਕਿ ਸਪਾਈਸਜੈਟ ਤੇ ਜੈਟ ਏਅਰਵੇਜ਼ ਨੇ ਮੈਕਸ ਜਹਾਜ਼ਾਂ ਦੀ ਖ਼ਰੀਦ ਦੇ ਵੱਡੇ-ਵੱਡੇ ਆਰਡਰ ਕਿਰਾਏ ਘੱਟ ਰੱਖਣ ਦੇ ਮਕਸਦ ਨਾਲ ਹੀ ਦਿੱਤੇ ਸਨ। ਹੁਣ ਜਦਕਿ ਇਨ੍ਹਾਂ ਜਹਾਜ਼ਾਂ ਦੇ ਭਵਿੱਖ 'ਤੇ ਪ੍ਸ਼ਨਚਿੰਨ੍ਹ ਲੱਗ ਗਿਆ ਹੈ, ਇਨ੍ਹਾਂ ਨੂੰ ਦੂਜੇ ਜਹਾਜ਼ਾਂ ਤੋਂ ਕੰਮ ਚਲਾਉਣਾ ਪਵੇਗਾ, ਜਿਨ੍ਹਾਂ 'ਚ ਏਅਰਬਸ ਤੇ ਬੋਇੰਗ ਦੇ ਵੱਧ ਈਂਧਨ ਪੀਣ ਵਾਲੇ ਖਰਚੀਲੇ ਵਾਹਨ ਸ਼ਾਮਲ ਹਨ।

ਮੈਕਸ ਜਹਾਜ਼ਾਂ ਦੇ ਭਵਿੱਖ ਨੂੰ ਲੈ ਕੇ ਡੀਜੀਸੀਏ ਲਗਾਤਾਰ ਦੂਜੇ ਦੇਸ਼ਾਂ ਦੇ ਹਵਾਬਾਜ਼ੀ ਰੈਗੂਲੇਟਰੀ ਦੇ ਸੰਪਰਕ 'ਚ ਹਨ। ਮੈਕਸ ਹਵਾਬਾਜ਼ੀ ਦੀ ਭਵਿੱਖ ਦੀ ਡਿਲੀਵਰੀ ਬਾਰੇ ਖਰੋਲਾ ਨੇ ਕਿਹਾ, 'ਕਿਉਂਕਿ ਸਾਰੇ ਮੈਕਸ ਜਹਾਜ਼ਾਂ ਲਈ ਏਅਰਸਪੇਸ ਬੰਦ ਹੈ। ਇਸ ਲਈ ਅਸੀਂ ਭਵਿੱਖ ਦੀ ਡਿਲੀਵਰੀ ਬਾਰੇ ਕੁਝ ਕਹਿਣ ਦੀ ਸਥਿਤੀ 'ਚ ਨਹੀਂ ਹਾਂ'।