ਨਈਂ ਦੁਨੀਆ, ਬਿਜਨੈੱਸ ਡੈਸਕ : ਮਾਰੂਤੀ ਸਾਜੁਕੀ ਦੀਆਂ WagonR, Baleno ਗੱਡੀਆਂ 'ਚ ਆਉਣ ਵਾਲੀਆਂ ਪਰੇਸ਼ਾਨੀਆਂ ਨੂੰ ਦੇਖਦੇ ਹੋਏ ਕੰਪਨੀ ਨੇ ਲਗਪਗ 1.34 ਲੱਖ ਗੱਡੀਆਂ ਦੇ ਪ੍ਰੀਖਣ ਲਈ ਵਾਪਸ ਕੰਪਨੀ 'ਚ ਬੁਲਾਉਣ ਦਾ ਐਲਾਨ ਕੀਤਾ ਹੈ। ਮਾਰੂਤੀ ਸਾਜੁਕੀ ਇੰਡੀਆ ਲਿਮੀਟਿਡ ਨੇ ਐਲਾਨ ਕਰਦੇ ਹੋਏ ਕਿਹਾ ਕਿ 15 ਨਵੰਬਰ 2018 ਤੋਂ 15 ਅਕਤੂਬਰ 2019 'ਚ ਬਣੀ WagonR (1Litre) ਤੇ 8 ਜਨਵਰੀ 2019 ਤੋਂ 4 ਨਵੰਬਰ 2019 'ਚ ਮੈਨੂਫੇਕਚਰਿੰਗ ਹੋਈ Baleno (Petrol) ਨੂੰ ਕੰਪਨੀ ਵੱਲੋਂ ਵਾਪਸ ਬੁਲਾਇਆ ਜਾਵੇਗਾ। ਕੰਪਨੀ ਇਕ ਰਿਕਾਲ ਦੇ ਦਾਇਰੇ 'ਚ ਬਲੇਨੋ ਤੇ ਵੈਗਨਆਰ ਮਾਡਲ ਦੀ ਨੂੰ ਲੱਖ 34 ਹਜ਼ਾਰ 885 ਗੱਡੀਆਂ ਆਉਣਗੀਆਂ। ਭਾਰਤ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਨੇ ਕਿਹਾ ਹੈ ਕਿ WagonR ਦੀ 56,663 ਯੂਨਿਟਸ ਤੇ Baleno ਦੀ 78,222 ਯੂਨਿਟਸ ਦਾ ਨਿਰੀਖਣ ਕੀਤਾ ਜਾਵੇਗਾ। ਇਸ ਦੌਰਾਨ ਇਨ੍ਹਾਂ ਗੱਡੀਆਂ ਦੇ ਫਿਊਲ ਪੰਪ 'ਚ ਸੰਭਾਵਿਤ ਪਰੇਸ਼ਾਨੀ ਨੂੰ ਦੇਖਿਆ ਜਾਵੇਗਾ। ਇਸ ਦੌਰਾਨ ਕਿਸੇ ਵੀ ਤਰ੍ਹਾਂ ਦੇ ਪਾਰਟ ਦੇ ਖਰਾਬ ਪਾਏ ਜਾਣ ਤੇ ਉਸ ਨੂੰ ਫ੍ਰੀ ਆਫ ਕਾਸਟ ਬਦਲਿਆ ਜਾਵੇਗਾ।

ਕੰਪਨੀ ਵੱਲੋਂ ਕਿਹਾ ਗਿਆ ਹੈ ਕਿ ਅਥਰਾਈਜਡ ਡੀਲਰਜ਼ ਵੱਲੋਂ ਇਕ ਨਿਸ਼ਚਿਤ ਸਮੇਂ ਲਈ ਇਨ੍ਹਾਂ ਗੱਡੀਆਂ ਲਈ ਕੰਪੈਂਨ ਆਯੋਜਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਕੰਪਨੀ ਦੀ ਦੱਸੀ ਗਈ ਲਿਮਿਟ ਦੌਰਾਨ ਬਣੀਆਂ ਗੱਡੀਆਂ ਦੇ ਮਾਲਕ ਮਾਰੁਤੀ ਸਾਜੁਕੀ ਦੀ ਵੈੱਬਸਾਈਟ (www. marutisuzuki.com) ਦੇ ਸੈਕਸ਼ਨ Imp Customer Info 'ਤੇ ਵੀ ਵਿਜਿਟ ਕਰ ਸਕਦੇ ਹੋ। ਇਸ ਤੋਂ ਇਲਾਵਾ ਬਲੇਨੋ ਲਈ (www.nexaexperience.com) ਵੈੱਬਸਾਈਟ 'ਜਾ ਕੇ ਆਪਣੀ ਗੱਡੀਆਂ ਦਾ ਚੇਚਿਸ ਨੰਬਰ ਪਾ ਕੇ ਪਤਾ ਕਰ ਸਕਦੇ ਹੋ ਕਿ ਉਨ੍ਹਾਂ ਦੀ ਗੱਡੀਆਂ ਨੂੰ Inspection ਦੀ ਜ਼ਰੂਰਤ ਹੈ ਜਾਂ ਨਹੀਂ। ਚੇਚਿਸ ਨੰਬਰ ਵਹੀਕਲ ਆਈਡੀ ਪਲੇਟ 'ਤੇ Embossed ਕੀਤਾ ਗਿਆ ਹੈ ਤੇ ਇਹ ਵਹੀਕਲ ਇਨਵਾਈਸ/ਰਜਿਸਟ੍ਰੇਸ਼ਨ ਡਾਕੂਮੈਂਟਸ 'ਤੇ ਵੀ ਮੈਂਸ਼ਨ ਹੈ।

ਪਿਛਲੇ ਸਾਲ ਦੀ ਮਾਰੂਤੀ ਨੇ ਕਿਹਾ ਸੀ ਕਿ ਉਹ Ciaz, Ertiga ਤੇ XL6 ਦੇ ਪੈਟਰੋਲ SHVS ਵਾਹਨਾਂ ਜਿਨ੍ਹਾਂ ਦੀ ਗਿਣਤੀ 63,493 ਸੀ ਉਨ੍ਹਾਂ ਦਾ ਪ੍ਰੀਖਣ ਕਰੇਗੀ। ਕੰਪਨੀ ਨੇ ਇਨ੍ਹਾਂ ਗੱਡੀਆਂ ਦੇ ਮਾਡਲ 'ਚ ਮੋਟਰ ਜਨਰੇਟਰ ਯੂਨਿਟ 'ਚ ਸਮੱਸਿਆ ਦੱਸੀ ਸੀ।

ਇਸ ਵਾਰ ਵੀ ਕੰਪਨੀ ਨੇ ਆਪਣੇ ਗਾਹਕਾਂ ਦੀ ਪਰੇਸ਼ਾਨੀ ਨੂੰ ਦੇਖਦੇ ਹੋਏ ਪਹਿਲਾਂ ਹੀ ਸਮੱਸਿਆ ਦੇ ਹੱਲ ਲਈ 1.34 ਗੱਡੀਆਂ ਨੂੰ ਵਾਪਲ ਬੁਲਾਇਆ ਹੈ ਜਿਸ ਨਾਲ ਫਊਲ ਪੰਪ ਦੀ ਸਮੱਸਿਆ ਨੂੰ ਠੀਕ ਕੀਤਾ ਜਾ ਸਕੇ।

Posted By: Ravneet Kaur