ਨਵੀਂ ਦਿੱਲੀ : Maruti Suzuki ਭਾਰਤ 'ਚ ਆਪਣੀ Dzire ਕੰਪੈਕਟ ਸੇਡਾਨ ਦੀ ਵਿਕਰੀ 10 ਸਾਲਾਂ ਤੋਂ ਵੀ ਜ਼ਿਆਦਾ ਸਮੇਂ ਤੋਂ ਕਰ ਰਹੀ ਹੈ ਅਤੇ ਹੁਣ ਤਕ ਇਸ ਕਾਰ ਨੂੰ 19 ਲੱਖ ਤੋਂ ਜ਼ਿਆਦਾ ਗਾਹਕ ਖ਼ਰੀਦ ਚੁੱਕੇ ਹਨ। 2018-19 'ਚ Maruti Suzuki ਨੇ Dzire ਸਬ-ਕੰਪੈਕਟ ਸੇਡਾਨ ਦੇ ਢਾਈ ਲੱਖ ਯੂਨਿਟਸ ਤੋਂ ਜ਼ਿਆਦਾ ਦੀ ਵਿਕਰੀ ਕੀਤੀ ਹੈ ਯਾਨੀ ਔਸਤਨ ਮਾਸਿਕ ਵਿਕਰੀ 21,000 ਯੂਨਿਟ ਰਹੀ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਇਹ ਸੈਗਮੈਂਟ 'ਚ ਲੀਡ ਕਰਦੀ ਹੈ ਅਤੇ 55 ਫ਼ੀਸਦੀ ਬਾਜ਼ਾਰ ਦੀ ਹਿੱਸੇਦਾਰੀ ਦਾ ਦਾਅਵਾ ਕਰਦੀ ਹੈ ਜਦਕਿ ਅਮੇਜ ਇਸ ਸੈਗਮੈਂਟ 'ਚ ਦੂਸਰੇ ਨੰਬਰ 'ਤੇ ਹੈ।

Maruti Suzuki India ਲਿਮਟਿਡ ਦੇ ਐਗਜ਼ੀਕਿਊਟਿਵ ਡਾਇਰੈਕਟਰ (ਮਾਰਕੀਟਿੰਗ ਐਂਡ ਸੇਲਜ਼) ਸ਼ਸ਼ਾਂਕ ਸ਼੍ਰੀਵਾਸਤਵ ਨੇ ਕਿਹਾ, 'ਮਾਰੂਤੀ ਸੁਜੂਕੀ ਦੀ ਯਾਤਰਾ 'ਚ ਡਿਜ਼ਾਇਰ ਬ੍ਰਾਂਡ ਦਾ ਅਹਿਮ ਯੋਗਦਾਨ ਰਿਹਾ ਹੈ ਅਤੇ ਅਸੀਂ ਗਾਹਕਾਂ ਦਾ ਧੰਨਵਾਦ ਕਰਦੇ ਹਾਂ। ਡਿਜ਼ਾਇਰ ਦੇ ਲਾਂਚ ਨਾਲ ਅਸੀਂ ਨਵਾਂ 'ਕੰਪੈਕਟ ਸੇਡਾਨ' ਸੈਗਮੈਂਟ ਬਣਾਇਆ ਹੈ। ਇਹ ਸੈਗਮੈਂਟ ਲਗਾਤਾਰ ਵਿਕਸਤ ਹੋ ਰਿਹਾ ਹੈ ਅਤੇ ਵਧ ਰਿਹਾ ਹੈ। ਇਨ੍ਹਾਂ ਸਾਲਾਂ 'ਚ ਮਾਰੂਤੀ ਸੁਜੂਕੀ ਡਿਜ਼ਾਇਰ ਨੇ ਇਸ ਵਾਧੇ ਦੀ ਅਗਵਾਈ ਕੀਤੀ ਹੈ ਅਤੇ ਇਹ ਗਾਹਕਾਂ ਲਈ ਪ੍ਰਸੰਗਿਕ ਅਤੇ ਆਕਰਸ਼ਕ ਬਣੀ ਹੋਈ ਹੈ। ਇਸ ਦੀ ਮਜ਼ਬੂਤ ਕਸਟਮਰ ਕੁਨੈਕਟੀਵਿਟੀ ਦੀ ਗਵਾਈ ਇਹ ਹੈ ਕਿ ਤੀਸਰੀ ਪੀੜ੍ਹੀ ਦੀ ਡਿਜ਼ਾਇਰ ਦੀ ਵਿਕਰੀ 'ਚ ਲਗਪਗ 20 ਫ਼ੀਸਦੀ ਵਾਧਾ ਹੋਇਆ ਹੈ।'

Maruti Dzire ਦੇ ਆਟੋਮੈਟਿਕ ਵੇਰਿਅੰਟ ਨੂੰ ਵੀ AMT ਵਰਜ਼ਨ ਲਈ ਚੁਣ ਵਾਲੇ ਕਰੀਬ 13 ਫ਼ੀਸਦੀ ਖ਼ਰੀਦਦਾਰਾਂ ਦੇ ਹੱਥ ਅਹਿਮ ਸਫ਼ਲਤਾ ਲੱਗੀ ਹੈ। Maruti Dzire 'ਚ 1.2 ਲੀਟਰ ਪੈਟਰੋਲ ਅਤੇ 1.3 ਲੀਟਰ ਡੀਜ਼ਲ ਇੰਜਣ ਨਾਲ ਆਟੋਮੇਟਿਡ ਮੈਨੁਅਲ ਟ੍ਰਾਂਸਮਿਸ਼ਨ (AMT) ਦਾ ਬਦਲ ਦਿੱਤਾ ਜਾ ਰਿਹਾ ਹੈ। ਪੈਟਰੋਲ ਇੰਜਣ 82bhp ਦੀ ਪਾਵਰ ਅਤੇ 113Nm ਦਾ ਟਾਰਕ ਜਨਰੇਟ ਕਰਦਾ ਹੈ। ਉੱਥੇ, ਡੀਜ਼ਲ ਇੰਜਣਾ 74bhp ਦੀ ਪਾਵਰ ਅਤੇ 190Nm ਦਾ ਟਾਰਕ ਜਨਰੇਟ ਕਰਦਾ ਹੈ। ਪੈਟਰੋਲ ਮਾਡਲ 22 Kmpl ਦੇ ਮਾਈਲੇਜ ਦਾ ਦਾਅਵਾ ਕਰਦਾ ਹੈ ਉੱਥੇ Dzire ਡੀਜ਼ਲ 28Kmpl ਦੇ ਮਾਈਲੇਜ ਦਾ ਦਾਅਵਾ ਕਰਦੀ ਹੈ।

Posted By: Seema Anand