ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਮਾਰਕਫੈੱਡ ਪੰਜਾਬ ਨੇ ਮਾਰਕੀਟ 'ਚ 5 ਲੀਟਰ ਸਰ੍ਹੋਂ ਦੇ ਤੇਲ ਦੀ ਨਵੀਂ ਪੈਕਿੰਗ ਟਿਨ ਲਾਂਚ ਕੀਤੀ ਹੈ। ਮਾਰਕਫੈੱਡ ਦੇ ਮੁੱਖ ਦਫ਼ਤਰ ਵਿਖੇ ਮਾਰਕਫੈੱਡ ਦੇ ਚੇਅਰਮੈਨ ਅਮਰਜੀਤ ਸਿੰਘ ਸਮਰਾ ਤੇ ਪ੍ਰਬੰਧਕ ਨਿਰਦੇਸ਼ਕ ਵਰੁਣ ਰੂਜ਼ਮ (ਆਈਏਐੱਸ) ਵੱਲੋਂ 5 ਲੀਟਰ ਸਰ੍ਹੋਂ ਦੇ ਤੇਲ ਦੀ ਨਵੀਂ ਟੀਨ ਪੈਕਿੰਗ ਬਾਜ਼ਾਰ 'ਚ ਲਾਂਚ ਕੀਤੀ ਗਈ। ਇਸ ਮੌਕੇ ਮਾਰਕਫੈੱਡ ਦੇ ਬੋਰਡ ਮੈਂਬਰ ਮਲੂਕ ਸਿੰਘ ਤੇ ਗੁਰਚੇਤ ਸਿੰਘ ਬਰਗੜੀ ਵੀ ਹਾਜ਼ਰ ਸਨ।

ਇਸ ਦੌਰਾਨ ਰਮਨ ਕਪਲਿਸ਼, ਕਾਰਜਕਾਰੀ ਨਿਰਦੇਸ਼ਕ ਨੇ ਦੱਸਿਆ ਕਿ ਉਪਰੋਕਤ ਪੈਕਿੰਗ ਨੂੰ ਬਰਾਮਦ ਕਰਨ ਦੇ ਨਾਲ-ਨਾਲ ਚੰਡੀਗੜ੍ਹ, ਮੋਹਾਲੀ ਤੇ ਹੋਰ ਵੱਡੇ ਸ਼ਹਿਰਾਂ 'ਚ ਭੇਜਿਆ ਜਾ ਰਿਹਾ ਹੈ। ਇਸ ਨਵੀਂ ਪੈਂਕਿੰਗ ਦੀ ਬਾਜ਼ਾਰ 'ਚ ਐਂਟਰੀ ਹੋਣ ਨਾਲ ਮਾਰਕਫੈੱਡ ਵੱਲੋਂ ਸਰ੍ਹੋਂ ਦੇ ਤੇਲ ਦੀ ਸੇਲ 'ਚ ਤੇਜੀ ਲਿਆਂਦੀ ਜਾਵੇਗੀ।