ਬਿਜਨੈਸ ਡੈਸਕ, ਨਵੀਂ ਦਿੱਲੀ : ਵੀਰਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰ ਗਿਰਾਵਟ ਨਾਲ ਬੰਦ ਹੋਇਆ। ਬੰਬੇ ਸਟਾਕ ਐਕਸਚੇਂਜ ਦਾ ਸੂਚਾਂਕ ਸੈਂਸੇਕਸ 76.47 ਅੰਕਾਂ ਦੀ ਗਿਰਾਵਟ ਨਾਲ 40,575.17 ਅਤੇ ਨੈਸ਼ਨਲ ਸਟਾਕ ਐਕਸਚੈਂਜ ਦਾ ਨਿਫਟੀ 30.70 ਅੰਕਾਂ ਦੀ ਕਮੀ ਨਾਲ 11,968.40 'ਤੇ ਬੰਦ ਹੋਇਆ। ਨਿਫਟੀ ਦੇ 50 ਸ਼ੇਅਰਾਂ ਵਿਚੋਂ 14 ਹਰੇ ਅਤੇ 36 ਲਾਲ ਨਿਸ਼ਾਨ 'ਤੇ ਬੰਦ ਹੋਏ । ਦਿਨ ਭਰ ਦੇ ਕਾਰੋਬਾਰ ਦੌਰਾਨ ਸੈਂਸੇਕਸ ਇਕ ਵੇਲੇ 40,534.12 ਅੰਕ ਦੇ ਹੇਠਲੇ ਪੱਧਰ 'ਤੇ ਕਾਰੋਬਾਰ ਕਰਦੇ ਪਾਏ ਗਏ ਜਦਕਿ 40,744.85 ਦੇ ਉਚ ਪੱਧਰ ਤਕ ਗਿਆ।

ਸੈਂਸੇਕਸ ਵਿਚ ਸਭ ਤੋਂ ਜ਼ਿਆਦਾ ਗਿਰਾਵਟ ਟਾਟਾ ਸਟੀਲ ਦੇ ਸ਼ੇਅਰ ਵਿਚ ਰਹੀ ਅਤੇ ਇਸ ਵਿਚ 3.35 ਫੀਸਦ ਦੀ ਗਿਰਾਵਟ ਦੇਖੀ ਗਈ, ਇਸ ਤੋਂ ਬਾਅਦ ਭਾਰਤੀ ਏਅਰਟੈਲ 2.52 ਫੀਸਦ, ਯੈੱਸ ਬੈਂਕ 2.43 ਫੀਸਦ, ਓਐਨਜੀਸੀ 1.98 ਫੀਸਦ ਅਤੇ ਆਈਟੀਸੀ 1.96 ਫੀਸਦ ਰਹੇ।

ਇਸ ਦੌਰਾਨ ਕਾਰੋਬਾਰ ਦੌਰਾਨ ਡਾਲਰ ਦੇ ਮੁਕਾਬਲੇ ਰੁਪਇਆ ਮਾਮੂਲੀ ਤੌਰ 'ਤੇ ਸੁਧਰ ਕੇ 71.78 ਰੁਪਏ ਪ੍ਰਤੀ ਡਾਲਰ 'ਤੇ ਚੱਲ ਰਿਹਾ ਹੈ। ਬ੍ਰੇਂਟ ਕੱਚਾ ਤੇਲ 0.51 ਫੀਸਦ ਘਟ ਕੇ 62.08 ਡਾਲਰ ਪ੍ਰਤੀ ਬੈਰਲ ਰਿਹਾ।

Posted By: Tejinder Thind