ਨਵੀਂ ਦਿੱਲੀ : ਹਫ਼ਤੇ ਦੇ ਆਖਿਰੀ ਕਾਰੋਬਾਰੀ ਦਿਨ ਸ਼ੁਰੂਆਤੀ ਕਾਰੋਬਾਰ ਦੌਰਾਨ ਭਾਰਤੀ ਸ਼ੇਅਰ ਬਾਜ਼ਾਰ 'ਚ ਚੰਗੀ ਤੇਜ਼ੀ ਦੇਖੀ ਜਾ ਰਹੀ ਹੈ। ਬੀਐੱਸਈ ਦੇ ਸੈਂਸੇਕਸ 'ਚ 1010.56 ਅੰਕ ਭਾਵ 3.30 ਫੀਸਦੀ ਦੀ ਤੇਜੀ ਦੇਖੀ ਗਈ ਤੇ ਇਹ 31,613.17 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਸੀ। ਉੱਥੇ ਹੀ ਐੱਨਐੱਸਈ ਦਾ ਨਿਫਟੀ ਵੀ 3.17 ਅੰਕਾਂ ਦੀ ਤੇਜੀ ਨਾਲ 9,277.85 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਸੀ। ਥੋੜੀ ਦੇਰ 'ਚ ਰਿਜ਼ਰਵਰ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਦੀ ਪ੍ਰੈੱਸ ਕਾਨਫਰੰਸ ਹੋਣ ਵਾਲੀ ਹੈ।

ਨਿਫਟੀ 50 'ਚ ਸ਼ਾਮਿਲ ਜਿਨ੍ਹਾਂ ਕੰਪਨੀਆਂ 'ਚ ਸਭ ਤੋਂ ਵੱਧ ਤੇਜੀ ਦੇਖੀ ਜਾ ਰਹੀ ਸੀ ਉਨ੍ਹਾਂ 'ਚ ਟੀਸੀਐੱਸ (6.29 ਫੀਸਦੀ), ਐੱਚਡੀਐੱਫਸੀ (6.16 ਫੀਸਦੀ), ਐਕਸਿਸ ਬੈਂਕ (5.85 ਫੀਸਦੀ), ਆਈਸੀਆਈਸੀਆਈ ਬੈਂਕ (5.15 ਫੀਸਦੀ) ਤੇ ਬਜਾਜ ਫਾਈਨੈਂਸ (5.01 ਫੀਸਦੀ) ਸ਼ਾਮਿਲ ਹੈ। ਉੱਥੇ ਹੀ ਸਨ ਫਾਰਮਾਂ 'ਚ 0.77 ਫੀਸਦੀ ਤੇ ਨੇਸਲੇ ਇੰਡੀਆ 'ਚ 0.17 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ।

ਸ਼ੁੱਕਰਵਾਰ ਨੂੰ 9.16 ਵਜੇ ਬੀਐੱਸਈ ਦਾ ਸੈਂਸੇਕਸ 1063.78 ਅੰਕਾਂ ਦੇ ਉਛਾਲ ਨਾਲ 31666.39 ਅੰਕਾਂ 'ਤੇ ਕਾਰੋਬਾਰ ਕਰ ਰਿਹਾ ਸੀ। ਜਦ ਕਿ ਨਿਫਟੀ 309.50 ਅੰਕ ਭਾਵ 3.44 ਫੀਸਦੀ ਦੀ ਤੇਜੀ ਨਾਲ 9302.30 ਪੱਧਰ 'ਤੇ ਕਾਰੋਬਾਰ ਕਰ ਰਿਹਾ ਸੀ।

Posted By: Rajnish Kaur