ਨਵੀਂ ਦਿੱਲੀ, ਜੇਐਨਐਨ : Nazara IPO ਆਨਲਾਈਨ ਗੇਮਿੰਗ ਕੰਪਨੀ ਨਜ਼ਾਰਾ ਟੈੱਕ ਦੇ ਅਨਲਿਸਟਿਡ ਸ਼ੇਅਰਾਂ ਦਾ ਪ੍ਰੀਮੀਅਮ ਗ੍ਰੇ ਮਾਰਕੀਟ 'ਚ ਡਿੱਗ ਗਿਆ ਹੈ। ਪਹਿਲਾਂ ਨਜ਼ਾਰਾ ਟੈੱਕ ਦੇ ਅਨਲਿਸਟਿਡ ਸ਼ੇਅਰ ਆਪਣੇ ਇਸ਼ੂ ਪ੍ਰਾਈਸ ਤੋਂ 820 ਰੁਪਏ 'ਤੇ ਟ੍ਰੇਡ ਕਰ ਰਹੇ ਸੀ। ਹਾਲਾਂਕਿ ਹੁਣ ਇਸ ਦਾ ਪ੍ਰੀਮੀਅਮ 9 ਫੀਸਦੀ ਡਿੱਗ ਕੇ 750 ਰੁਪਏ 'ਤੇ ਆ ਗਿਆ ਹੈ। ਨਜ਼ਾਰਾ ਟੈੱਕ ਦਾ ਈਸ਼ੂ ਪ੍ਰਾਈਸ 1100-1101 ਰੁਪਏ ਹੈ।


ਸਭ ਤੋਂ ਪਹਿਲਾਂ ਰਜਿਸਟਰਾਰ ਦੀ ਵੈੱਬਸਾਈਟ

https://linkintime.co.in/MIPO/Ipoallotment.html 'ਤੇ ਕਲਿੱਕ ਕਰੋ।

ਸਾਈਟ 'ਤੇ ਪਹੁੰਚਣ ਤੋਂ ਬਾਅਦ IPO ਨੂੰ ਸਿਲੈਕਟ ਕਰੋ।

ਜੇਕਰ ਤੁਸੀਂ ਐਪਲੀਕੇਸ਼ਨ ਨੰਬਰ ਸਿਲੈਕਟ ਕਰਦੇ ਹੋ ਤਾਂ NON-ASBA ਜਾਂ ASBA ਨੂੰ ਸਿਲੈਕਟ ਕਰੋ ਤੇ ਐਪਲੀਕੇਸ਼ਨ ਨੰਬਰ ਫਿਲ ਕਰੋ, DPID/ਕੁਲਾਈਟ ID ਕੇਸ 'ਚ NSDL/CDSL ਨੂੰ ਸਿਲੈਕਟ ਕਰੋ ਤੇ DPID ਤੇ ਕੁਲਾਈਟ ID ਦਰਜ ਕਰੋ, PAN ਦੇ ਮਾਮਲੇ 'ਚ PAN ਨੰਬਰ ਦਰਜ ਕਰੋ।

ਇਸ ਤੋਂ ਬਾਅਦ ਕੈਪਚਾ ਬਾਕਸ ਦੇ ਠੀਕ 'ਤੇ ਰੰਗ 'ਚ ਦਿੱਤੇ ਗਏ ਨੰਬਰ ਐਂਟਰ ਕਰੋ ਤੇ IPO ਸ਼ੇਅਰ ਅਲਾਟਮੈਂਟ ਸਟੇਟਸ ਜਾਣਨ ਲਈ ਸਬਮਿਟ ਬਟਨ 'ਤੇ ਕਲਿੱਕ ਕਰੋ।

ਇਸ ਤੋਂ ਇਲਾਵਾ ਤੁਸੀਂ BSE ਦੀ ਵੈੱਬਸਾਈਟ 'ਤੇ ਵੀ ਅਲਾਟਮੈਂਟ ਸਟੇਟਸ ਦੇਖ ਸਕਦੇ ਹਨ। ਈਸ਼ੂ ਟਾਈਪ ਤੇ ਈਸ਼ੂ ਨੇਮ ਐਪਲੀਕੇਸ਼ਨ ਨੰਬਰ ਤੇ ਪੈਨ ਨੰਬਰ ਪਾਓ ਤੇ ਆਖਿਰ 'ਚ IPO ਅਲਾਟਮੈਂਟ ਸਟੇਟਸ ਜਾਣਨ ਦੀ ਲਈ ਸਰਚ ਬਟਨ 'ਤੇ ਕਲਿੱਕ ਕਰੋ।


ਕੀ ਹੈ ਕੰਪਨੀ ਦਾ ਕਾਰੋਬਾਰ?


ਨਜ਼ਾਰਾ ਟੈੱਕ ਦਾ IPO ਸਾਈਜ 583 ਕਰੋੜ ਰੁਪਏ ਰੱਖਿਆ ਗਿਆ ਹੈ। ਇਹ IPO ਦਾ QIB ਲਈ ਰਿਜਰਵ ਹਿੱਸਾ 103.77 ਗੁਣਾ, ਗੈਰ ਸੰਸਥਾਗਤ ਨਿਵੇਸ਼ਕਾਂ ਲਈ 389.89 ਗੁਣਾ ਤੇ ਰਿਟੇਲ ਨਿਵੇਸ਼ਕਾਂ ਲਈ ਰਜਰਵ ਹਿੱਸਾ 75.29 ਗੁਣਾ ਸਬਸਕ੍ਰਾਈਬ ਹੋਇਆ ਸੀ।

ਇਸ 'ਚ 10 ਫੀਸਦੀ ਰਿਟੇਲ ਨਿਵੇਸ਼ਕਾਂ ਲਈ 75 ਫੀਸਦੀ QIB ਲਈ ਤੇ 15 ਫੀਸਦੀ ਹਿੱਸਾ HNI ਲਈ ਦਿੱਤਾ ਗਿਆ ਸੀ। ਇਸ IPO ਦੇ ਪਹਿਲੇ ਨਜ਼ਾਰਾ ਟੈੱਕ ਦੇ ਐਂਕਰ ਨਿਵੇਸ਼ਕਾਂ ਤੋਂ 260 ਕਰੋੜ ਰੁਪਏ ਲਾਏ ਸੀ।

Posted By: Ravneet Kaur