ਧੀਰੇਂਦਰ ਕੁਮਾਰ, ਸੀਈਓ, ਵੈਲਿਊ ਰਿਸਰਚ : ਮਿਊਚਲ ਫੰਡ ਨਿਵੇਸ਼ ਦੀ ਸ਼ਰਤਾਂ 'ਚ ਇਕ ਮਹੱਤਵਪੂਰਨ ਸ਼ਰਤ ਹੁੰਦੀ ਹੈ : 'ਮਿਊਚਲ ਫੰਡ ਇਨਵੈਸਟਮੈਂਟਸ ਆਰ ਸਬਜੈਕਟ ਟੂ ਮਾਰਕੀਟ ਰਿਸਕਸ' ਭਾਵ ਮਿਊਚਲ ਫੰਡਸ 'ਚ ਨਿਵੇਸ਼ ਬਾਜ਼ਾਰ ਜੋਖ਼ਮ ਅਧੀਨ ਹੈ। ਇਹ ਮੰਦਭਾਗਾ ਹੈ ਕਿ ਜ਼ਿਆਦਾਤਰ ਨਿਵੇਸ਼ਕ ਇਸ ਸ਼ਰਤ ਦੀ ਠੀਕ ਉਸੇ ਅੰਦਾਜ਼ 'ਚ ਅਣਦੇਖੀ ਕਰਦੇ ਹਨ, ਜਿਵੇਂ ਸਿਗਰਟ ਪੀਣ ਵਾਲਾ ਉਸ ਸਿਗਰਟ ਦੇ ਪੈਕਟ 'ਤੇ ਲਿਖੀ ਸਿਹਤ ਚਿਤਾਵਨੀ ਦੀ ਅਣਦੇਖੀ ਕਰਦਾ ਹੈ। ਫਿਲਹਾਲ, ਪਿਛਲੇ ਦਿਨੀਂ ਆਈਐੱਲਐਂਡਐੱਫਐੱਸ ਤੇ ਐੱਸੇਲ ਗਰੁੱਪ ਨਾਲ ਹੋਈਆਂ ਘਟਨਾਵਾਂ ਇਕ ਵਾਰ ਫਿਰ ਨਿਵੇਸ਼ਕਾਂ ਨੂੰ ਸੁਚੇਤ ਕਰਦੀ ਹੈ ਕਿ ਇਸ ਸ਼ਰਤ ਦੀ ਬਿਲਕੁਲ ਅਣਦੇਖੀ ਨਹੀਂ ਕਰਨੀ ਚਾਹੀਦੀ। ਜੇਕਰ ਤੁਸੀਂ ਆਪਣੀ ਮਿਊਚਲ ਫੰਡ ਯੋਜਨਾ ਦੇ ਮਾਧਿਅਮ ਨਾਲ ਵੱਡੇ ਰਿਟਰਨ ਦੀ ਉਮੀਦ ਲਗਾਉਂਦੇ ਹੋ, ਤਾਂ ਤੁਹਾਨੂੰ ਵੱਡਾ ਜੋਖਮ ਵੀ ਲੈਣਾ ਹੋਵੇਗਾ। ਸਭ ਤੋਂ ਵੱਡੀ ਗੱਲ ਇਹ ਹੈ ਕਿ ਤੁਹਾਨੂੰ ਜ਼ਮੀਨੀ ਸੱਚਾਈਆਂ ਬਾਰੇ ਜਾਣੂ ਹੋਣਾ ਪਵੇਗਾ। ਭਾਰਤ 'ਚ ਡੇਟ ਫੰਡਜ਼ ਦੇ ਨਿਵੇਸ਼ਕਾਂ ਲਈ ਸਬਕ ਦੇ ਕਿੱਸੇ ਜਾਰੀ ਹਨ। ਪਹਿਲੇ ਇਨਫਰਾਸਟਰੱਕਚਰ ਲੀਜਿੰਗ ਐਂਡ ਫਾਈਨਾਂਸ਼ੀਅਲ ਸਰਵਿਸਿਜ਼ (ਆਈਐੱਲਐਂਡਐੱਫਐੱਸ) ਤੇ ਫਿਰ ਐੱਸੇਲ ਗਰੁੱਪ ਦੇ ਪ੍ਰਮੋਟਰਜ਼ ਦੀ ਵਿੱਤੀ ਦੁਰਗਤੀ ਨੇ ਡੇਟ ਫੰਡ ਨਿਵੇਸ਼ਕਾਂ ਨੂੰ ਇਕ ਵੱਡਾ ਸਬਕ ਦਿੱਤਾ ਹੈ। ਸਬਕ ਇਹ ਹੈ ਕਿ ਨਿਵੇਸ਼ਕ ਰਿਟਰਨ ਤੇ ਜੋਖਮ ਵਿਚਾਲੇ ਸਬੰਧ ਨੂੰ ਜਿੰਨਾਂ ਮਜ਼ਬੂਤ ਸਮਝਦੇ ਸਨ, ਮੌਜੂਦਾ ਘਟਨਾਵਾਂ ਮਗਰੋਂ ਉਹ ਇਸ ਨੂੰ ਪਹਿਲਾਂ ਤੋਂ ਕਿਤੇ ਜ਼ਿਆਦਾ ਮਜ਼ਬੂਤ ਮੰਨਣ ਲੱਗਣਗੇ। ਮੌਜੂਦਾ ਸਮੇਂ 'ਚ ਸਿੱਖਿਆ ਦੇ ਇਕ ਹੋਰ ਮਹੱਤਵਪੂਰਨ ਪਾਠ 'ਤੇ ਚੱਲ ਰਹੇ ਹਨ।

'ਮਿਊਚਲ ਫੰਡ 'ਚ ਨਿਵੇਸ਼ ਬਾਜ਼ਾਰ ਜੋਖ਼ਮਾਂ ਅਧੀਨ ਹੈ।' - ਇਸ ਸ਼ਰਤ ਦੀ ਕਈ ਨਿਵੇਸ਼ਕ ਹੁਣ ਤਕ ਮੰਦਭਾਗੇ ਨਾਲ ਅਣਦੇਖੀ ਕਰਦੇ ਰਹੇ ਹਨ। ਅਤੇ ਉਹ ਇਸ ਦੀ ਉਂਝ ਹੀ ਅਣਦੇਖੀ ਕਰਦੇ ਹਨ, ਜਿਵੇਂ ਸਿਗਰਟ ਪੀਣ ਵਾਲਾ ਸਿਗਰਟ ਦੇ ਪੈਕਟ 'ਤੇ ਲਿਖੇ ਸਿਹਤ ਜੋਖ਼ਮਾਂ ਦੀ ਅਣਦੇਖੀ ਕਰਦਾ ਹੈ। ਇਹ ਕਿਸੇ ਵੀ ਸੂਰਤ 'ਚ ਚੰਗੀ ਗੱਲ ਨਹੀਂ ਹੈ। ਲੰਘੇ ਜ਼ਮਾਨੇ 'ਚ ਵੀ ਕਈ ਡੇਟ ਫੰਡ ਇਸ ਦੀ ਲਪੇਟ 'ਚ ਆਏ ਹਨ, ਤੇ ਹੁਣ ਫਿਕਸਡ ਮੈਚੂਰਟੀ ਪਲਾਨਜ਼ (ਐੱਫਐੱਮਸੀ) ਭਾਵ ਨਿਸ਼ਚਿਤ ਮਿਆਦ ਦੀਆਂ ਬਾਂਡ ਯੋਜਨਾਵਾਂ 'ਤੇ ਵੀ ਸੰਕਟ ਦੇ ਬੱਦਲ ਹਨ। ਨਿਵੇਸ਼ਕਾਂ ਨੂੰ ਲੱਗਦਾ ਸੀ ਕਿ ਇਨ੍ਹਾਂ ਯੋਜਨਾਵਾਂ ਦੀ ਪ੍ਰਕਰਿਤੀ ਹੀ ਇੰਨੀ ਖਾਸ ਹੈ ਕਿ ਉਹ ਜੋਖ਼ਮਾਂ ਤੋਂ ਬਚੇ ਰਹਿਣਗੇ। ਪਰ ਹੁਣ ਸਾਬਤ ਹੋ ਗਿਆ ਹੈ ਕਿ ਅਜਿਹੀ ਗੱਲ ਅਸਲ 'ਚ ਨਹੀਂ ਹੈ ਤੇ ਐੱਫਐੱਮਪੀ ਵੀ ਜੋਖ਼ਮਾਂ ਦੇ ਦਾਇਰੇ 'ਚ ਹਨ।