ਨਵੀਂ ਦਿੱਲੀ : ਦੁਨੀਆ ਦੇ ਮੰਨੇ-ਪ੍ਰਮੰਨੇ ਫੰਡ ਮੈਨੇਜਰ ਅਤੇ ਇਨਵੈਸਟਮੈਂਟ ਐਕਸਪਰਟ ਮਾਰਕ ਮੋਬੀਅਸ ਅੱਜਕਲ੍ਹ ਭਾਰਤ ਦੌਰੇ 'ਤੇ ਹਨ। ਦੇਸ਼ ਦੇ ਅਰਥਚਾਰੇ 'ਚ ਜੀਡੀਪੀ 5 ਫ਼ੀਸਦੀ 'ਤੇ ਪਹੁੰਚਣ ਅਤੇ ਮੰਦੀ ਸਬੰਧੀ ਉਨ੍ਹਾਂ ਦਾ ਕਹਿਣਾ ਹੈ ਕਿ ਭਾਰਤ 'ਚ ਮੰਦੀ ਵਰਗੀ ਕੋਈ ਗੱਲ ਨਹੀਂ। ਉਨ੍ਹਾਂ ਕਿਹਾ ਕਿ ਭਾਰਤ ਦੀ ਅਰਥਵਿਵਸਥਾ ਬਿਹਤਰ ਢੰਗ ਨਾਲ ਚੱਲ ਰਹੀ ਹੈ ਅਤੇ ਇਸ ਵਿਚ ਹਾਲੇ ਹੋਰ ਨਿਵੇਸ਼ ਦੀ ਜ਼ਰੂਰਤ ਹੈ। ਆਪਣੀ ਕਿਤਾਬ 'Invest For Good - A Healthier World And A Wealthier You' ਦੀ ਪ੍ਰਮੋਸ਼ਨ ਦੇ ਸਿਲਸਿਲੇ 'ਚ ਮੋਬੀਅਸ ਭਾਰਤ ਆਏ ਹੋਏ ਹਨ। ਹਾਲਾਂਕਿ, ਮੋਬੀਅਸ ਦਾ ਮੰਨਣਾ ਹੈ ਕਿ ਭਾਰਤ ਦੀ ਗ੍ਰੋਥ 'ਚ ਰੁਕਾਵਟ ਦਾ ਸਭ ਤੋਂ ਵੱਡਾ ਕਾਰਨ ਟੈਕਸੇਸ਼ਨ ਹੈ।

ਹਾਲ ਹੀ 'ਚ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ FPI ਅਤੇ ਸੁਪਰਰਿੱਚ 'ਤੇ ਲੱਗਿਆ ਸਰਚਾਰਜ ਹਟਾਉਣ ਦਾ ਫ਼ੈਸਲਾ ਕੀਤਾ ਹੈ। ਇਸ ਦੀ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ। ਹਾਲਾਂਕਿ, ਇਸ ਤੋਂ ਬਾਅਦ ਵੀ ਬਾਜ਼ਾਰ ਦੀ ਸਥਿਤੀ ਖ਼ਰਾਬ ਬਣੀ ਹੋਈ ਹੈ ਅਤੇ ਨਿਵੇਸ਼ਕ ਆਪਣਾ ਪੈਸਾ ਕੱਢ ਰਹੇ ਹਨ। ਐੱਫਆਈਆਈ ਨੇ ਇਕੁਅਟੀ 'ਚੋਂ 31,000 ਰੁਪਏ ਕੱਢੇ ਹਨ। ਇਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ 'ਚ ਮੋਬੀਅਸ ਨੇ ਕਿਹਾ ਕਿ ਭਾਰਤ ਲੰਬੇ ਸਮੇਂ ਲਈ ਵਿਕਾਸ ਜਾਰੀ ਰੱਖੇਗਾ ਪਰ ਟੈਕਸੇਸ਼ਨ ਸਬੰਧੀ ਭਰਮ ਬਰਕਰਾਰ ਹੈ।

ਇੰਟਰਵਿਊ 'ਚ ਮੋਬੀਅਸ ਨੇ ਕਿਹਾ ਕਿ FPI ਤੋਂ ਸਰਚਾਰਜ ਵਾਪਸ ਲੈਣ ਦਾ ਫ਼ੈਸਲਾ ਸਹੀ ਹੈ ਪਰ ਭਾਰਤ ਦੀ ਗ੍ਰੋਥ ਰੇਟ ਨੂੰ ਸਹੀ ਹੋਣ 'ਚ ਇਕ ਤੋਂ ਦੋ ਸਾਲ ਦਾ ਸਮਾਂ ਲੱਗ ਸਕਦਾ ਹੈ। ਇਸ ਤੋਂ ਇਲਾਵਾ ਭਾਰਤ ਦੀ ਗ੍ਰੋਥ ਰੇਟ ਵਧ ਸਕਦੀ ਹੈ ਕਿਉਂਕਿ ਪੀਐੱਮ ਮੋਦੀ ਵਲੋਂ ਇਸ ਵਿਚ ਲਗਾਤਾਰ ਸੁਧਾਰ ਕੀਤਾ ਜਾ ਰਿਹਾ ਹੈ।

ਟ੍ਰੇਡ ਵਾਰ ਸਬੰਧੀ ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਵਿਚਕਾਰ ਚੱਲ ਰਹੀ ਟਰੇਡ ਵਾਰ ਨਾਲ ਭਾਰਤ ਨੂੰ ਫਾਇਦਾ ਹੋਵੇਗਾ। ਮੋਬੀਅਸ ਨੇ ਕਿਹਾ ਕਿ ਟਰੇਡ ਵਾਰ ਨਾਲ ਚੀਨ ਦੀ ਬਰਾਮਦ 'ਤੇ ਡੂੰਘਾ ਅਸਰ ਪਿਆ ਹੈ ਅਤੇ ਭਾਰਤ ਇਸਦਾ ਫਾਇਦਾ ਉਠਾ ਸਕਦਾ ਹੈ।

Posted By: Seema Anand